Unique cabs to run in Tricity : ਟ੍ਰਾਈਸਿਟੀ ਦੀਆਂ ਸੜਕਾਂ ’ਤੇ ਸੋਮਵਾਰ ਤੋਂ ਇਕ ਭਾਰਤੀ ਕੰਪਨੀ ਦੀ ਅਜਿਹੀ ਕੈਬ ਦਿਸੇਗੀ, ਜਿਸ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਪੂਰੀ ਤਰ੍ਹਾਂ ਤੋਂ ਕੋਵਿਡ ਤੋਂ ਬਚਾਉਣ ਦੇ ਤਰੀਕੇ ਦਿੱਤੇ ਗਏ ਹਨ। ਡਰਾਈਵਰ ਅਤੇ ਸਟੇਕ ਹੋਲਡਰਸ (ਡੈਸ਼) ਦੇ ਡਰਾਈਵਰਾਂ ਵੱਲੋਂ ਇਸ ਕੈਬ ਨੂੰ ਲਾਂਚ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਡੈਸ਼ ਦੇ ਕੁਣਾਲ ਨੇ ਦੱਸਿਆ ਕਿ ਟ੍ਰਾਈਸਿਟੀ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਸਾਰੇ ਇੰਤਜ਼ਾਮ ਇਸ ਕੈਬ ਵਿੱਚ ਦਿੱਤੇ ਗਏ ਹਨ। ਇਸ ਵਿੱਚ ਜੋ ਡਰਾਈਵਰ ਹੋਣਗੇ, ਜਦੋਂ ਸਵਾਰੀ ਨੂੰ ਲੋੜ ਮਹਿਸੂਸ ਹੋਵੇਗੀ, ਤਾਂ ਉਹ ਪੀਪੀਈ ਕਿੱਟ ਵਿੱਚ ਵੀ ਕੰਮ ਕਰਦੇ ਹੋਏ ਦਿਸਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਈ ਤਰ੍ਹਾਂ ਦੀ ਕੈਬ ਚੱਲ ਰਹੀ ਹੈ, ਪਰ ਇਸ ਕੈਬ ਸਰਵਿਸ ਵਿੱਚ ਸਵਾਰੀਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਨੂੰ ਲੈ ਕੇ ਵੱਖਰੇ ਤੌਰ ’ਤੇ ਕੰਪਾਰਟਮੈਂਟ ਅਤੇ ਸੈਨੀਟਾਈਜ਼ ਕਰਨ ਦੇ ਤਰੀਕੇ ਸਣੇ ਮਾਸਕ ਰੱਖੇ ਗਏ ਹਨ।
ਕੈਬ ਸਰਵਿਸ ਚਲਾਉਣ ਵਾਲੀ ਕੰਪਨੀ ਵੱਲੋਂ ਦੱਸਿਆ ਗਿਆ ਕਿ ਟ੍ਰਾਈਸਿਟੀ ਵਿੱਚ ਜੇਕਰ ਮਹਿਲਾ ਸਵਾਰੀਆਂ ਵੱਲੋਂ ਮਹਿਲਾ ਕੈਬ ਡਰਾਈਵਰ ਦੀ ਲੋੜ ਹੋਵੇਗੀ, ਤਾਂ ਉਹ ਵੀ ਮੁਹੱਈਆ ਕਰਵਾਈ ਜਾਏਗੀ। ਇਸ ਕੈਬ ਸਰਵਿਸ ਵਿੱਚ ਟ੍ਰਾਈਸਿਟੀ ਦੇ ਤਿੰਨ ਹਜ਼ਾਰ ਕਾਰ ਡਰਾਈਵਰਜ਼ ਸਨ, ਜੋ ਆਪਣੀਆਂ ਕਾਰਾਂ ਨੂੰ ਵੀ ਕੰਪਨੀ ਲਈ ਚਲਾਉਣਗੇ। ਇਸ ਭਾਰਤੀ ਕੰਪਨੀ ਵੱਲੋਂ ਡਰਾਈਵਰਾਂ ਨੂੰ ਪੰਜ ਸਾਲ ਲਈ ਆਪਣੇ ਨਾਲ ਜੋੜ ਕੇ ਉਨ੍ਹਾਂ ਦਾ ਰੋਜ਼ਗਾਰ ਯਕੀਨੀ ਬਣਾਇਆ ਗਿਆ ਹੈ।