Weight gain tips: ਅੱਜ ਕੱਲ ਜਿੱਥੇ ਹਰ ਕੋਈ ਆਪਣੇ ਮੋਟਾਪੇ ਨੂੰ ਲੈ ਕੇ ਪਰੇਸ਼ਾਨ ਹੈ ਉਥੇ ਹੀ ਕੁੱਝ ਲੋਕ ਘੱਟ ਵਜ਼ਨ ਕਾਰਨ ਵੀ ਤਣਾਅ ਵਿੱਚ ਰਹਿੰਦੇ ਹਨ। ਲੋਕ ਨੂੰ ਲੱਗਦਾ ਹੈ ਕਿ ਵਜ਼ਨ ਵਧਾਉਣਾ ਘਟਾਉਣ ਨਾਲੋਂ ਸੌਖਾ ਹੈ ਜਦੋਂ ਕਿ ਅਜਿਹਾ ਨਹੀਂ ਹੈ। ਜੇ ਤੁਸੀਂ ਵੀ ਲੱਖ ਕੋਸ਼ਿਸ਼ਾ ਕਰਨ ਦੇ ਬਾਅਦ ਆਪਣਾ ਵਜ਼ਨ ਨਹੀਂ ਵਧਾ ਪਾ ਰਹੇ ਹੋ ਤਾਂ ਪਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖਾਣਿਆਂ ਬਾਰੇ ਦੱਸਾਂਗੇ ਜਿਸ ਨਾਲ ਤੁਹਾਡਾ ਦੁਬਲਾਪਣ ਅਤੇ ਕਮਜ਼ੋਰੀ ਦੂਰ ਹੋ ਜਾਵੇਗੀ।
ਵਜ਼ਨ ਨਾ ਵਧਣ ਦੇ ਕਾਰਨ
- ਪੇਟ ਦੀਆਂ ਸਮੱਸਿਆਵਾਂ
- ਪੋਸ਼ਣ ਦੀ ਕਮੀ
- ਤੇਜ਼ ਮੈਟਾਬੋਲਿਜ਼ਮ
- ਨੀਂਦ ਦੀ ਕਮੀ
- ਤਣਾਅ ਜਾਂ ਡਿਪ੍ਰੈਸ਼ਨ
- ਘੱਟ ਖਾਣਾ
- ਇਸ ਤੋਂ ਇਲਾਵਾ ਕਿਸੀ ਬਿਮਾਰੀ ਦੇ ਚਲਦੇ ਵੀ ਵਜ਼ਨ ਨਾ ਵੱਧਣ ਦੀ ਸਮੱਸਿਆ ਹੋ ਸਕਦੀ ਹੈ ਜਿਵੇਂ ਥਾਇਰਾਇਡ। ਅਜਿਹੇ ‘ਚ ਤੁਹਾਨੂੰ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ।
ਭਾਰ ਵਧਾਉਣ ਲਈ ਘਰੇਲੂ ਉਪਾਅ
ਕੇਲਾ: ਪੋਟਾਸ਼ੀਅਮ ਨਾਲ ਭਰਪੂਰ ਕੇਲੇ ਦਾ ਸੇਵਨ ਨਾ ਸਿਰਫ ਭਾਰ ਵਧਾਉਂਦਾ ਹੈ ਬਲਕਿ ਇਸ ਨਾਲ ਕਮਜ਼ੋਰੀ ਵੀ ਦੂਰ ਹੁੰਦੀ ਹੈ। ਸਵੇਰੇ ਦੁੱਧ ਦੇ ਨਾਲ ਰੋਜ਼ਾਨਾ 1 ਕੇਲਾ ਖਾਓ। ਤੁਹਾਨੂੰ ਮਹੀਨੇਭਰ ‘ਚ ਹੀ ਫਰਕ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸੁੱਕੇ ਮੇਵੇਆਂ ‘ਚ ਪੋਸ਼ਟਿਕ ਤੱਤ ਉਚਿਤ ਮਾਤਰਾ ਵਿਚ ਪਾਏ ਜਾਂਦੇ ਹਨ। ਆਪਣੀ ਡਾਇਟ ‘ਚ ਬਦਾਮ, ਕਿਸ਼ਮਿਸ਼ ਅਤੇ ਕਾਜੂ ਆਦਿ ਸ਼ਾਮਲ ਕਰੋ। ਇਸ ਦੇ ਨਾਲ ਹੀ ਪਾਸਤਾ ਸਵਾਦ ਹੋਣ ਦੇ ਨਾਲ ਪੌਸ਼ਟਿਕ ਵੀ ਹੁੰਦਾ ਹੈ। ਇਸ ‘ਚ ਸਬਜ਼ੀਆਂ ਮਿਲਾ ਕੇ ਪਕਾਉ। ਇਸ ਨੂੰ ਖਾਣ ਨਾਲ ਭਾਰ ਵੀ ਵੱਧਦਾ ਹੈ ਅਤੇ ਸਰੀਰ ਨੂੰ ਪੌਸ਼ਟਿਕ ਤੱਤ ਵੀ ਮਿਲਦੇ ਹਨ।
ਬ੍ਰੋਕਲੀ: ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਬ੍ਰੋਕਲੀ ਖਾਣਾ ਭਾਰ ਵਧਾਉਣ ਦੇ ਨਾਲ ਕੈਂਸਰ ਤੋਂ ਵੀ ਬਚਾਉਂਦੀ ਹੈ। ਤੁਸੀਂ ਇਸ ਨੂੰ ਸਲਾਦ ਜਾਂ ਸਬਜ਼ੀ ਦੇ ਰੂਪ ਆਪਣੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ 5-6 ਅੰਜੀਰ ਨੂੰ ਪਾਣੀ ਵਿਚ ਭਿਓ ਦਿਓ। ਇਸ ਦਾ ਅੱਧਾ ਹਿੱਸਾ ਸਵੇਰੇ ਅਤੇ ਅੱਧਾ ਦੁਪਹਿਰ ‘ਚ ਖਾਓ। 1 ਮਹੀਨੇ ਲਗਾਤਾਰ ਇਸ ਤਰ੍ਹਾਂ ਕਰੋ। ਇਸ ਨਾਲ ਤੁਹਾਡੀ ਤੋਂਦ ਵੀ ਬਾਹਰ ਨਹੀਂ ਨਿਕਲੇਗੀ ਅਤੇ ਤੁਹਾਡਾ ਭਾਰ ਵੀ ਵਧੇਗਾ।
ਡ੍ਰਾਈ ਫਰੂਟਸ ਵਾਲਾ ਦੁੱਧ: ਪਤਲੇਪਨ ਨੂੰ ਦੂਰ ਕਰਨ ਲਈ ਡਾਈਟ ਵਿਚ ਡ੍ਰਾਈ ਫਰੂਟਸ ਵਾਲੇ ਦੁੱਧ ਨੂੰ ਸ਼ਾਮਲ ਕਰੋ। ਇਕ ਗਲਾਸ ਦੁੱਧ ਵਿਚ 2-3 ਛੁਆਰੇ, ਬਦਾਮ ਅਤੇ ਕਾਜੂ ਉਬਾਲੋ ਅਤੇ ਸੌਣ ਤੋਂ ਪਹਿਲਾਂ ਇਸ ਨੂੰ ਪੀਓ। ਇਸ ਤੋਂ ਇਲਾਵਾ ਕਾਰਬੋਹਾਈਡਰੇਟ ਅਤੇ ਸ਼ੂਗਰ ਨਾਲ ਭਰਪੂਰ ਆਲੂ ਉਬਾਲਕੇ ਗ੍ਰਿਲਡ ਜਾਂ ਸੈਂਡਵਿਚ ਬਣਾ ਕੇ ਖਾ ਸਕਦੇ ਹੋ। ਰੋਜ਼ਾਨਾ ਆਲੂ ਖਾਣ ਨਾਲ ਕੁਝ ਦਿਨਾਂ ਵਿਚ ਭਾਰ ਵਧ ਜਾਵੇਗਾ।
ਆਂਡੇ: ਆਂਡਿਆਂ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਡੀ, ਮੈਗਨੇਸ਼ੀਅਮ, ਸੋਡੀਅਮ, ਪੋਟਾਸ਼ੀਅਮ ਅਤੇ ਮਿਨਰਲਜ਼ ਮੌਜੂਦ ਹੁੰਦੇ ਹਨ ਇਸ ਲਈ ਇਸ ਦਾ ਸੇਵਨ ਭਾਰ ਵਧਾਉਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਸਭ ਤੋਂ ਵਧੀਆ ਹਰਬਲ ਸਪਲੀਮੈਂਟ ਵਿੱਚੋਂ ਸਿੰਘਪਰਣੀ ਜੜ੍ਹ ਦਾ ਸੇਵਨ ਹਜ਼ਮ ਅਤੇ ਭੁੱਖ ਵਧਾਉਂਣ ‘ਚ ਮਦਦ ਕਰਦਾ ਹੈ। ਤੁਸੀਂ ਦਿਨ ਵਿਚ 2-3 ਵਾਰ ਸਿੰਘਪਰਣੀ ਜੜ੍ਹ, ਦਾਲਚੀਨੀ ਅਤੇ ਸ਼ਹਿਦ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ।