Milk side effects: ਦੁੱਧ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਦਾ ਸੇਵਨ ਸਰੀਰ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਸਾਰੇ ਜ਼ਰੂਰੀ ਤੱਤਾਂ ਦੇ ਮਿਲਣ ਨਾਲ ਸਰੀਰ ਦੇ ਵਧੀਆ ਵਿਕਾਸ ਵਿਚ ਸਹਾਇਤਾ ਕਰਦਾ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਦੁੱਧ ਦਾ ਹਰ ਚੀਜ਼ ਦੇ ਨਾਲ ਸੇਵਨ ਨਹੀਂ ਕਰਨਾ ਚਾਹੀਦਾ। ਆਯੁਰਵੈਦ ਦੇ ਅਨੁਸਾਰ 7 ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਦਾ ਵਿਕਾਸ ਹੋਣ ਦੀ ਬਜਾਏ ਨੁਕਸਾਨ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ 7 ਚੀਜ਼ਾਂ ਹਨ ਜਿਨ੍ਹਾਂ ਨੂੰ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਦੁੱਧ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ।
ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੇ ਨਾਲ ਦੁੱਧ ਦਾ ਸੇਵਨ…
ਨਮਕੀਨ ਚੀਜ਼ਾਂ: ਮਾਹਰਾਂ ਅਨੁਸਾਰ ਨਮਕ ਅਤੇ ਦੁੱਧ ਦਾ ਇਕੱਠੇ ਸੇਵਨ ਕਰਨਾ ਆਤਮ ਹੱਤਿਆ ਕਰਨ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਨਾਲ ਲੀਵਰ ਗਲਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਦੁੱਧ ‘ਚ ਪ੍ਰੋਟੀਨ ਅਤੇ ਨਮਕ ਵਿਚ ਆਇਓਡੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਲੀਵਰ ਨੂੰ ਖ਼ਰਾਬ ਕਰ ਦਿੰਦੇ ਹਨ। ਜਿਹੜੇ ਲੋਕ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ ਉਹ ਦੁੱਧ ਵਿਚ ਕੇਲਾ ਮਿਲਾ ਕੇ ਸ਼ੇਕ ਬਣਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ। ਪਰ ਕਫ਼ ਤੋਂ ਪੀੜਤ ਲੋਕਾਂ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਕੱਚਾ ਪਿਆਜ਼: ਦੁੱਧ ਪੀਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਕੱਚਾ ਪਿਆਜ਼ ਖਾਣ ਨਾਲ ਸਕਿਨ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਦਾਦ ਅਤੇ ਖੁਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਮੱਛੀ ਖਾਣ ਤੋਂ ਬਾਅਦ ਵੀ ਦੁੱਧ ਜਾਂ ਇਸ ਤੋਂ ਬਣੀ ਕੋਈ ਵੀ ਚੀਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਸਕਿਨ ‘ਤੇ ਚਿੱਟੇ ਧੱਬੇ ਹੋ ਸਕਦੇ ਹਨ। ਮਸਾਲੇਦਾਰ ਭੋਜਨ ਦੇ ਨਾਲ ਜਾਂ ਇਸਦੇ ਤੁਰੰਤ ਬਾਅਦ ਦੁੱਧ ਪੀਣ ਨਾਲ ਪਾਚਨ ਪ੍ਰਣਾਲੀ ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਖਾਣਾ ਹਜ਼ਮ ਕਰਨ ਦੀਆਂ ਦਿੱਕਤਾਂ ਦੇ ਨਾਲ ਪੇਟ ਦਰਦ, ਜਲਣ, ਗੈਸ ਆਦਿ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਉੜਦ ਦਾਲ: ਅਕਸਰ ਲੋਕ ਰਾਤ ਨੂੰ ਉੜਦ ਦੀ ਦਾਲ ਦਾ ਸੇਵਨ ਕਰਨ ਤੋਂ ਬਾਅਦ ਦੁੱਧ ਪੀ ਲੈਂਦੇ ਹਨ। ਪਰ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਹਜ਼ਮ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਦੁੱਧ ਪੀਣ ਤੋਂ ਤੁਰੰਤ ਬਾਅਦ ਦਹੀਂ, ਨਿੰਬੂ ਜਾਂ ਕੋਈ ਖੱਟੀਆਂ ਚੀਜ਼ਾਂ ਖਾਣ ਨਾਲ ਬਦਹਜ਼ਮੀ ਹੋ ਸਕਦੀ ਹੈ। ਦਰਅਸਲ ਇਸ ਨਾਲ ਪੇਟ ‘ਚ ਦੁੱਧ ਜਾ ਕੇ ਫਟਣ ਨਾਲ ਐਸਿਡਿਟੀ, ਉਲਟੀਆਂ ਜਾਂ ਮਤਲੀ ਆਦਿ ਦਾ ਖ਼ਤਰਾ ਵਧਦਾ ਹੈ।