ben stokes miss ipl matches: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਨੂੰ ਆਗਾਮੀ ਸੀਜ਼ਨ ਦੇ ਆਪਣੇ ਪਹਿਲੇ ਮੈਚਾਂ ਵਿੱਚ ਦਿੱਗਜ ਆਲਰਾਉਂਡਰ ਬੇਨ ਸਟੋਕਸ ਦੀ ਕਮੀ ਮਹਿਸੂਸ ਹੋ ਸਕਦੀ ਹੈ, ਜੋ ਇਸ ਸਮੇਂ ਆਪਣੇ ਬੀਮਾਰ ਪਿਤਾ ਗੇਡ ਨਾਲ ਨਿਊਜ਼ੀਲੈਂਡ ਵਿੱਚ ਹੈ। ਸਟੋਕਸ, ਜੋ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਸੀ, ਉਸ ਨੂੰ ਮੌਜੂਦਾ ਸਮੇਂ ਦਾ ਸਰਬੋਤਮ ਆਲਰਾਉਂਡਰ ਮੰਨਿਆ ਜਾਂਦਾ ਹੈ। ਬੇਨ ਸਟੋਕਸ ਪਾਕਿਸਤਾਨ ਖਿਲਾਫ ਟੈਸਟ ਲੜੀ ਦੇ ਮੱਧ ਵਿੱਚ ਨਿਊਜ਼ੀਲੈਂਡ ਵਾਪਿਸ ਪਰਤਿਆ ਸੀ, ਜਿੱਥੇ ਉਸ ਦੇ ਪਿਤਾ ਅਤੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਫਰੈਂਚਾਇਜ਼ੀ ਦੇ ਇੱਕ ਸੂਤਰ, ਜੋ ਇਸ ਮਾਮਲੇ ਤੋਂ ਜਾਣੂ ਹਨ, ਨੇ ਆਪਣੇ ਇੱਕ ਬਿਆਨ ‘ਚ ਕਿਹਾ ਹੈ, “ਨਿਊਜ਼ੀਲੈਂਡ ਵਿੱਚ ਵੱਖਰੇ ਨਿਯਮਾਂ ਦੇ ਅਨੁਸਾਰ ਸਟੋਕਸ ਉੱਥੇ ਪਹੁੰਚਣ ਤੋਂ ਬਾਅਦ 14 ਦਿਨ ਏਕਾਂਤਵਾਸ ਰਹੇ। ਹੁਣ ਉਹ ਆਪਣੇ ਪਿਤਾ ਨੂੰ ਮਿਲੇਗਾ ਅਤੇ ਜ਼ਾਹਿਰ ਹੈ ਕਿ ਉਹ ਇਸ ਮੁਸ਼ਕਿਲ ਸਮੇਂ ਵਿੱਚ ਆਪਣੇ ਪਰਿਵਾਰ ਨਾਲ ਕੁੱਝ ਸਮਾਂ ਬਿਤਾਉਣਾ ਚਾਹੇਗਾ।”
ਸਟੋਕਸ ਨੂੰ ਰਾਇਲਜ਼ ਨੇ ਟੀਮ ਨਾਲ 12.5 ਕਰੋੜ ਰੁਪਏ ਦੀ ਬੋਲੀ ਲਾ ਟੀਮ ਨਾਲ ਜੋੜਿਆ ਸੀ। ਸੂਤਰ ਨੇ ਕਿਹਾ, “ਉਸਨੇ ਹੁਣੇ ਹੀ ਨਿਊਜ਼ੀਲੈਂਡ ਵਿੱਚ ਏਕਾਂਤਵਾਸ ਨੂੰ ਪੂਰਾ ਕੀਤਾ ਹੈ, ਇਸ ਲਈ ਇਹ ਸਮਝਣ ਯੋਗ ਹੈ ਕਿ ਉਹ ਆਈਪੀਐਲ ਦੇ ਸ਼ੁਰੂਆਤੀ ਮੈਚਾਂ ਲਈ ਟੀਮ ਦੇ ਨਾਲ ਨਹੀਂ ਹੋਵੇਗਾ।” ਸੂਤਰ ਨੇ ਕਿਹਾ, “ਫ੍ਰੈਂਚਾਇਜ਼ੀ ਉਸਨੂੰ ਹਾਲੇ ਉਸਨੂੰ ਫੋਨ ਵੀ ਨਹੀਂ ਕਰੇਗੀ ਕਿਉਂਕਿ ਇਹ ਉਨ੍ਹਾਂ ਦੀ ਪਹਿਲ ਨਹੀਂ ਹੈ। ਉਨ੍ਹਾਂ ਨੂੰ ਪਰਿਵਾਰ ਨਾਲ ਚੰਗਾ ਸਮਾਂ ਬਤੀਤ ਕਰਨ ਦਿਓ, IPL ‘ਤੇ ਬਾਅਦ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ।” ਕੋਵਿਡ -19 ਮਹਾਂਮਾਰੀ ਦੇ ਕਾਰਨ ਆਈਪੀਐਲ ਦਾ ਆਗਾਮੀ ਸੀਜ਼ਨ ਯੂਏਈ ਵਿੱਚ ਖੇਡਿਆ ਜਾਵੇਗਾ, ਜੋ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਇਹ ਸਮਝਿਆ ਜਾਂਦਾ ਹੈ ਕਿ ਫਰੈਂਚਾਇਜ਼ੀ ਇਸ 29 ਸਾਲਾ ਖਿਡਾਰੀ ਦੀ ਉਪਲਬਧਤਾ ਦੀ ਪੁਸ਼ਟੀ ਕਰਨ ਲਈ ਉਡੀਕ ਕਰੇਗੀ।