207 new Corona : ਜਲੰਧਰ : ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧ ਰਿਹਾ ਹੈ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੇਸ ਸਾਹਮਣੇ ਆ ਰਹੇ ਹਨ। ਅੱਜ ਫਿਰ ਤੋਂ ਜਿਲ੍ਹੇ ਜਲੰਧਰ ਤੋਂ 207 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 2 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ। ਹੁਣ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਪੀੜਤਾਂ ਦਾ ਅੰਕੜਾ 8000 ਤੋਂ ਵੀ ਪਾਰ ਹੋ ਚੁੱਕਾ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ 1510 ਵਿਅਕਤੀਆਂ ਦੇ ਸੈਂਪਲ ਲੈ ਕੇ ਭੇਜੇ ਗਏ ਹਨ। 804 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਤੇ 113 ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਜਿਲ੍ਹੇ ‘ਚ ਹੁਣ ਤੱਕ 71736 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 63095 ਦੇ ਸੈਂਪਲ ਨੈਗੇਟਿਵ ਹਨ ਅਤੇ 8033 ਪਾਜੀਟਿਵ ਹਨ। 4932 ਵਿਅਕਤੀ ਡਿਸਚਾਰਜ ਹੋ ਚੁੱਕੇ ਹਨ। 207 ਵਿਅਕਤੀ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਤੇ ਫਿਲਹਾਲ ਐਕਟਿਵ ਕੇਸਾਂ ਦੀ ਗਿਣਤੀ 2689 ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 1946 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 63473 ਹੋ ਗਈ ਹੈ। ਕੱਲ ਕੋਰੋਨਾਵਾਇਰਸ ਨਾਲ 54 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਐਤਵਾਰ ਨੂੰ 1946 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 261ਮਰੀਜ਼ ਜਲੰਧਰ ਤੋਂ, 161 ਲੁਧਿਆਣਾ ਤੋਂ, 150 ਪਟਿਆਲਾ ਤੋਂ, ਅੰਮ੍ਰਿਤਸਰ 133, ਮੋਹਾਲੀ ਤੋਂ 154, ਬਠਿੰਡਾ ਤੋਂ 168, ਗੁਰਦਾਸਪੁਰ 186 ਅਤੇ ਹੁਸ਼ਿਆਰਪੁਰ ਤੋਂ 135 ਅਤੇ ਪਠਾਨਕੋਟ ਤੋਂ 205 ਮਰੀਜ਼ ਸਾਹਮਣੇ ਆਏ ਹਨ। ਕਲ ਸਭ ਤੋਂ ਵੱਧ 13 ਮੌਤਾਂ ਲੁਧਿਆਣਾ ‘ਚ ਹੋਈਆਂ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 5, ਫਰੀਦਕੋਟ ‘ਚ 3, ਫਿਰੋਜ਼ਪੁਰ ‘ਚ 1, ਗੁਰਦਾਸਪੁਰ ‘ਚ 1, ਹੁਸ਼ਿਆਰਪੁਰ ‘ਚ 2, ਜਲੰਧਰ ‘ਚ 3, ਮੋਗਾ ‘ਚ 3, ਕਪੂਰਥਲਾ ‘ਚ 6, ਮੁਕਤਸਰ ਸਾਹਿਬ ‘ਚ 2, ਪਟਿਆਲਾ ‘ਚ 8, ਬਰਨਾਲਾ ‘ਚ 1 ਤੇ ਤਰਨਤਾਰਨ ‘ਚ 1 ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ।