Terrible fire broke : ਜਲੰਧਰ : 66 ਫੁੱਟੀ ਰੋਡ ’ਤੇ ਸਥਿਤ ਫਰਨੀਚਰ ਦੀ ਦੁਕਾਨ ਹਾਈਗ੍ਰੇਡ ਫਰਨੀਚਰ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਦੀ ਘਟਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਂਕਿ ਦੁਕਾਨ ਫਰਨੀਚਰ ਦੀ ਹੋਣ ਕਾਰਨ ਅੱਗ ਬੁਝਾਉਣ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਸ ਬਾਰੇ ਦੁਕਾਨ ਦੇ ਮਾਲਿਕ ਨਰੇਸ਼ ਗੁਪਤਾ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਸਾਢੇ ਛੇ ਵਜੇ ਉਹ ਦੁਕਾਨ ਬੰਦ ਕਰਕੇ ਚਲੇ ਗਏ ਸਨ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ’ਤੇ ਅੱਗ ਲੱਗੀ ਹੋਈ ਹੈ। ਮੌਕੇ ’ਤੇ ਮੌਜੂਦ ਦੁਕਾਨ ਮਾਲਿਕ ਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀਪਾ ਗੁਪਤਾ ਨੇ ਦੱਸਿਆ ਕਿ ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਫਰਨੀਚਰ ਦਾ ਗੋਦਾਮ ਸੀ। ਅੰਦਰ ਕੋਈ ਆਦਮੀ ਨਹੀਂ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਅੰਦਰ ਬੈੱਡ, ਸੋਫੇ ਪਏ ਸਨ, ਜੋ ਸੜ ਕੇ ਸੁਆਹ ਹੋ ਗਿਆ। ਤਿਉਹਾਰੀ ਸੀਜ਼ਨ ਕਾਰਨ ਉਨ੍ਹਾਂ ਨੇ ਹੁਣੇ ਜਿਹੇ ਸਾਮਾਨ ਮੰਗਵਾਇਆ ਸੀ ਕਿ ਕੋਰੋਨਾ ਕਾਲ ਦੇ ਥੋੜ੍ਹਾ ਠੰਡਾ ਪੈਣ ’ਤੇ ਇਸ ਵਾਰ ਵਿਕਰੀ ਹੋਵੇਗੀ ਪਰ ਸਭ ਸੜ ਕੇ ਸੁਆਹ ਹੋ ਗਿਆ। ਹੁਣ ਤੱਕ 15 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ ਹਨ ਪਰ ਅੱਗ ’ਤੇ ਕਾਬੂ ਨਹੀਂ ਹੋ ਰਿਹਾ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਅੰਦਰ ਲੱਗੇ ਫਾਇਰ ਸੇਫਟੀ ਯੰਤਰਾਂ ਤੱਕ ਵੀ ਨਹੀਂ ਪਹੁੰਚਿਆ ਜਾ ਸਕਿਆ।