Honeybee Venom Breast Cancer: ਬ੍ਰੈਸਟ ਕੈਂਸਰ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ ਜੋ ਔਰਤਾਂ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਜਾਂਦੀ ਹੈ। ਭਾਰਤੀ ਔਰਤਾਂ ਵਿਚ ਬ੍ਰੈਸਟ ਕੈਂਸਰ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ। ਰਿਪੋਰਟ ਦੇ ਅਨੁਸਾਰ ਸਾਲ 2018 ਵਿੱਚ ਤਕਰੀਬਨ 1,62,468 ਬ੍ਰੈਸਟ ਕੈਂਸਰ ਦੇ ਕੇਸ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ 87,090 ਔਰਤਾਂ ਆਪਣੀ ਜਾਨ ਗੁਆ ਬੈਠੀਆਂ। ਹਾਲਾਂਕਿ ਇਸ ਦਾ ਇਲਾਜ਼ ਸੰਭਵ ਹੈ ਜੇ ਸਮੇਂ ਸਿਰ ਕੈਂਸਰ ਦਾ ਪਤਾ ਲੱਗ ਜਾਵੇ। ਇਸ ਸਮੇਂ ਬ੍ਰੈਸਟ ਕੈਂਸਰ ਦੀ ਨਾ ਤਾਂ ਕੋਈ ਥੈਰੇਪੀ ਹੈ ਅਤੇ ਨਾ ਹੀ ਕੋਈ ਸਰਜਰੀ ਹੈ। ਪਰ ਹਾਲ ਹੀ ਵਿਚ ਵਿਗਿਆਨੀਆਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ।
ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਦਾ ਇਲਾਜ ਹੋ ਸਕੇਗਾ ਸੰਭਵ: ਅਸਟ੍ਰੇਲੀਅਨ ਵਿਗਿਆਨੀਆਂ ਦੁਆਰਾ ਕੀਤੀ ਗਈ ਇਸ ਨਵੀਂ ਖੋਜ ਦੇ ਅਨੁਸਾਰ ਮਧੂ ਮੱਖੀ ਦਾ ਜ਼ਹਿਰ ਨੈਗੇਟਿਵ ਬ੍ਰੈਸਟ ਕੈਂਸਰ ਦੇ ਇਲਾਜ ਵਿੱਚ ਮਦਦਗਾਰ ਹੈ ਜੋ ਕਿ ਸਭ ਤੋਂ ਖਤਰਨਾਕ ਸਟੇਜ ਹੈ। ਦਰਅਸਲ ਇਹ ਐਗਰੇਸਿਵ ਬ੍ਰੈਸਟ ਕੈਂਸਰ ਸੈੱਲਜ਼ ਨੂੰ ਖ਼ਤਮ ਕਰਨ ਵਿਚ ਸਹਾਇਤਾ ਕਰਦਾ ਹੈ, ਉਹ ਵੀ ਬਿਨਾਂ ਨੁਕਸਾਨ ਪਹੁੰਚਾਏ। ਖੋਜ ਦੇ ਅਨੁਸਾਰ ਸਿਰਫ 10 ਤੋਂ 15 ਕੇਸ ਹੀ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਹੁੰਦੇ ਹਨ ਜਿਸ ਦੇ ਲਈ ਕੋਈ ਇਲਾਜ਼ ਜਾਂ ਟਾਰਗੇਟੇਡ ਥੈਰੇਪੀ ਨਹੀਂ ਹੈ।
ਲਗਭਗ 1 ਘੰਟੇ ‘ਚ ਹੀ ਕੈਂਸਰ ਸੈੱਲਾਂ ਨੂੰ ਖਤਮ ਕਰ ਦੇਵੇਗਾ ਇਹ ਜ਼ਹਿਰ: ਵੈਸਟਰਨ ਆਸਟਰੇਲੀਆ ਯੂਨੀਵਰਸਿਟੀ ਦੀ ਖੋਜ ਦੇ ਅਨੁਸਾਰ ਮਧੂ ਮੱਖੀ ਦਾ ਜ਼ਹਿਰ ਸਿਰਫ 1 ਘੰਟੇ ਵਿੱਚ ਕੈਂਸਰ ਸੈੱਲਾਂ ਨੂੰ ਮਾਰ ਸਕਦਾ ਹੈ, ਜਿਸ ਨੂੰ Dr Ciara Duffy ਅਤੇ ਉਨ੍ਹਾਂ ਦੀ ਟੀਮ ਨੇ ਮਿਲ ਕੇ ਬਣਾਇਆ ਹੈ। ਹਾਲਾਂਕਿ ਵਿਗਿਆਨੀ ਇਸ ‘ਤੇ ਅਜੇ ਹੋਰ ਖੋਜ ਕਰ ਰਹੇ ਹਨ। ਰਿਸਰਚ Apis Mellifera ਮਧੂਮੱਖੀ ਦੇ ਜ਼ਹਿਰ ‘ਤੇ ਕੀਤੀ ਗਈ ਹੈ ਜਿਸ ਵਿੱਚ ਵਿਗਿਆਨੀਆਂ ਨੂੰ ਐਂਟੀ-ਕੈਂਸਰ ਕੰਪਾਊਂਡ ਮਿਲਿਆ ਹੈ। ਹਾਲਾਂਕਿ ਹਜ਼ਾਰਾਂ ਸਾਲਾਂ ਤੋਂ ਮਧੂਮੱਖੀ ਦੇ ਸ਼ਹਿਦ, ਵੈਕਸ ਅਤੇ ਜ਼ਹਿਰ ਨੂੰ ਹੋਰ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਰਿਹਾ ਹੈ। ਪਰ ਇਸ ਦੇ ਜ਼ਹਿਰ ਨਾਲ ਕੈਂਸਰ ਦਾ ਇਲਾਜ਼ ਨਿਕਲ ਸਕਦਾ ਹੈ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਦੂਜੇ ਸੈੱਲਾਂ ਨੂੰ ਨਹੀਂ ਹੋਵੇਗਾ ਨੁਕਸਾਨ: ਇਨ੍ਹਾਂ ਦੇ ਜ਼ਹਿਰ ਵਿੱਚ ਮੇਲਿਟਿਨ (Melittin) ਨਾਮ ਦਾ ਇੱਕ ਐਕਟਿਵ ਕੰਪਾਊਂਡ ਮਿਲਿਆ ਹੈ ਜੋ ਕੈਂਸਰ ਸੈੱਲਾਂ ਨੂੰ ਖਤਮ ਕਰ ਸਕਦਾ ਹੈ। ਸਿਰਫ ਇਹ ਹੀ ਨਹੀਂ ਇਹ ਕੰਪਾਊਂਡ ਐਗਰੇਸਿਵ ਕੈਂਸਰ ਸੈੱਲਜ਼ ਨੂੰ ਸਿਰਫ 60 ਮਿੰਟਾਂ ਵਿੱਚ ਖਤਮ ਕਰ ਸਕਦਾ ਹੈ। ਉੱਥੇ ਹੀ ਖੋਜ ‘ਚ ਪਾਇਆ ਗਿਆ ਹੈ ਕਿ ਇਸ ਨਾਲ ਦੂਜੇ ਸੈੱਲਾਂ ਨੂੰ ਘੱਟ ਨੁਕਸਾਨ ਹੁੰਦਾ ਹੈ। ਵਿਗਿਆਨੀ ਇਸ ਖੋਜ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਇਸ ਲਈ ਇਸ ਨਾਲ ਛੇਤੀ ਹੀ ਬ੍ਰੈਸਟ ਕੈਂਸਰ ਦਾ ਇਲਾਜ ਸੰਭਵ ਹੋ ਸਕਦਾ ਹੈ। ਜੇ ਵਿਗਿਆਨੀ ਮਧੂ ਮੱਖੀ ਦੇ ਇਲਾਜ ਵਿਚ ਕਾਰਗਰ ਸਿੱਧ ਹੁੰਦੇ ਹਨ, ਤਾਂ ਇਹ ਇਕ ਬਹੁਤ ਚੰਗੀ ਖ਼ਬਰ ਹੋਵੇਗੀ।