6 special trains will run daily : ਅੰਬਾਲਾ : ਪੰਜਾਬ ਤੋਂ ਸਹਾਰਨਪੁਰ ਆਉਣ-ਜਾਣ ਵਾਲੇ ਮੁਸਾਫਰਾਂ ਲਈ ਚੰਗੀ ਖਬਰ ਹੈ। ਹੁਣ ਉਨ੍ਹਾਂ ਨੂੰ ਪੰਜਾਬ ਅਤੇ ਸਹਾਰਨਪੁਰ ਦਰਮਿਆਨ ਆਉਣ-ਜਾਣ ਵਿੱਚ ਆਸਾਨੀ ਹੋਵੇਗੀ। ਰੇਲਵੇ ਮੰਤਰਾਲਾ 12 ਸਤੰਬਰ ਤੋਂ ਸਪੈਸ਼ਲ ਚੱਲਣ ਵਾਲੀਆਂ ਟ੍ਰੇਨਾਂ ਚਲਾਉਣ ਜਾ ਰਿਹਾ ਹੈ, ਪਰ ਅੰਬਾਲਾ ਰੇਲ ਮੰਡਲ ਦੇ ਸਹਾਰਨਪੁਰ ਤੋਂ ਪੰਜਾਬ ਲਈ ਟ੍ਰੇਨਾਂ 14 ਸਤੰਬਰ ਤੋਂ ਚੱਲਣਗੀਆਂ। ਟ੍ਰੇਨਾਂ ਨੂੰ ਚਲਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਫਿਲਹਾਲ ਅਪ-ਡਾਊਨ ਵਿੱਚ ਛੇ ਟ੍ਰੇਨਾਂ ਨੂੰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਡਿਬਰੂਗੜ੍ਹ- ਅੰਮ੍ਰਿਤਸਰ ਟ੍ਰੇਨ ਵੀਰਵਾਰ-ਸ਼ੁੱਕਰਵਾਰ ਨੂੰ ਅਪ-ਡਾਊਨ ਵਿੱਚ ਚੱਲਣਗੀਆਂ। ਬਾਕੀ ਅਪ-ਡਾਊਨ ਵਿੱਚ ਟ੍ਰੇਨਾਂ ਰੋਜ਼ਾਨਾ ਚਲਾਈਆਂ ਜਾਣਗੀਆਂ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 25 ਮਾਰਚ ਤੋਂ ਸਾਰੀਆਂ ਟ੍ਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾ ਕੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਖੇਤਰਾਂ ਤੱਕ ਪਹੁੰਚਾਇਆ ਗਿਆ ਸੀ। ਹੁਣ ਦੇਸ਼ ਭਰੇ ਵਿੱਚ 12 ਸਤੰਬਰ ਤੋਂ 80 ਟ੍ਰੇਨਾਂ ਦੌਣਗੀਆਂ। ਅੰਬਾਲਾ ਡਵੀਜ਼ਨ ਨੇ ਵੀ ਟ੍ਰੇਨਾਂ ਦੇ ਸੰਚਾਲਨ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 05993 ਡਿਬਰੂਗੜ੍ਹ-ਅੰਮ੍ਰਿਤਸਰ ਟ੍ਰੇਨ ਹਰ ਵੀਰਵਾਰ ਨੂੰ 3.05 ਵਜੇ ਸਹਾਰਨਪੁਰ ਪਹੁੰਚੇਗੀ। ਅੰਬਾਲਾ ਕੈਂਟ ਵਿੱਚ 4.30 ਵਜੇ ਠਹਿਰੇਗੀ। 05934 ਅੰਮ੍ਰਿਤਸਰ-ਡਿਬਰੂਗੜ੍ਹ-ਲਾਲਗੜ੍ਹ ਟ੍ਰੇਨ ਬਠਿੰਡਾ ਰੇਲਵੇ ਸਟੇਸ਼ਨ ਤੋਂ 10.30 ਵਜੇ ਰਵਾਨਾ ਹੋਵੇਗੀ। ਵਾਪਸੀ ਵਿੱਚ ਬਠਿੰਡਾ 1.35 ਵਜੇ ਪਹੁੰਚੇਗੀ। ਸਹਾਰਨਪੁਰ ’ਚ 2.45 ਵਜੇ, ਯਮੁਨਾਨਗਰ 3.18 ਵਜੇ ਅਤੇ ਅੰਬਾਲਾ ਕੈਂਟ 4.15 ਵਜੇ ਪਹੁੰਚੇਗੀ। 03307 ਧਨਬਾਦ-ਫਿਰੋਜ਼ਪੁਰ ਟ੍ਰੇਨ ਦਾ ਸੰਚਾਲਨ ਰੋਜ਼ਾਨਾ ਹੋਵੇਗਾ। ਇਹ ਟ੍ਰੇਨ ਅੰਬਾਲਾ ਸਿਟੀ 4.33 ਵਜੇ, ਰਾਜਪੁਰਾ 4.51 ਵਜੇ, ਸਰਹਿੰਦ 5.11 ਵਜੇ, ਮੰਡੀ ਗੋਬਿੰਦਗੜ੍ਹ 5.24 ਵਜੇ ਪਹੁੰਚਣ ਤੋਂ ਬਾਅਦ ਖੰਨਾ ਲਈ ਰਵਾਨਾ ਹੋ ਜਾਏਗੀ। ਵਾਪਸੀ ਵਿੱਚ ਇਹ ਟ੍ਰੇਨ ਅੰਬਾਲਾ ਸਿਟੀ 10.03 ਵਜੇ, ਅੰਬਾਲਾ ਕੈਂਟ 10.30 ਵਜੇ, ਅੰਬਾਲਾ ਕੈਂਟ 10.30 ਵਜੇ, ਜਗਾਧਰੀ 11.19 ਵਜੇ ਅਤੇ ਸਹਾਰਨਪੁਰ ਤੋ 12.01 ਵਜੇ ਪਹੁੰਚੇਗੀ।