Control rooms to be set up : ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਪ੍ਰਸ਼ਾਸਨ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ’ਤੇ ਕੰਟਰੋਲ ਕਰਨ ਲਈ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਵੀਰਵਾਰ ਤੱਕ ਕੰਟਰੋਲ ਰੂਮ ਬਣਾਉਣ ਦੇ ਹੁਕਮ ਦਿੱਤੇ ਹਨ। ਨਗਰ ਨਿਗਮ ਕਮਿਸ਼ਨਰ ਨੂੰ ਪ੍ਰਸ਼ਾਸਕ ਨੇ ਇਹ ਹੁਕਮ ਦਿੱਤੀ। ਇਸ ਕੰਟਰੋਲ ਰੂਮ ਦੀ ਜ਼ਿੰਮੇਵਾਰੀ ਅਧਿਕਾਰੀ ਦੀ ਹੋਵੇਗੀ। ਕੰਟਰੋਲ ਰੂਮ ’ਤੇ ਕੋਈ ਵੀ ਕਾਉਂਸਲਰ ਕਦੇ ਵੀ ਕਾਲ ਕਰਕੇ ਆਪਣੇ ਏਰੀਆ ਦੇ ਮਰੀਜ਼ਾਂ ਦੀ ਜਾਣਕਾਰੀ ਲੈ ਸਕਦੇ ਹਨ। ਇਨ੍ਹਾਂ ਵਿੱਚ ਟੈਸਟਿੰਗ, ਕੁਆਰੰਟਾਈਨ, ਟਰਾਂਸਪੋਰਟੇਸ਼ਨ ਟੂ ਹਾਸਪੀਟਲ ਅਤੇ ਦਾਖਿਲ ਕਰਨ ਸੰਬੰਧੀ ਸੁਵਿਧਾ ਲਈ ਵੀ ਫੋਨ ਕੀਤਾ ਜਾ ਸਕਦਾ ਹੈ।
ਕਮਿਸ਼ਨਰ ਨੂੰ ਵੀਰਵਾਰ ਤੱਕ ਕੰਟਰੋਲ ਰੂਮ ਸੈੱਟਅਪ ਕਰਨਾ ਯਕੀਨੀ ਬਣਾਉਣਾ ਹੋਵੇਗਾ। ਪ੍ਰਸ਼ਾਸਕ ਨੇ ਕੋਵਿਡ ਵਾਰ ਰੂਮ ਮੀਟਿੰਗ ਦੌਰਾਨ ਇਹ ਹੁਕਮ ਦਿੱਤੇ। ਨਾਗਰਿਕਾਂ ਨਾਲ ਲੜਾਈ ਵਿੱਚ ਉਤਰਨ ਦੀ ਅਪੀਲ ਕਰਦਿਆਂ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਲੋਕਾਂ ਦੇ ਨੁਮਾਇੰਦਿਆਂ ਨੂੰ ਆਪਣੇ ਏਰੀਆ ਵਿੱਚ ਲੱਛਣ ਅਤੇ ਸ਼ੱਕੀ ਮਾਮਲਿਆਂ ਦੀ ਜਾਣਕਾਰੀ ਹਾਸਲ ਕਰਨ ਦੀ ਬੇਨਤੀ ਕੀਤੀ ਹੈ। ਇਹ ਜਾਣਕਾਰੀ ਤੁਰੰਤ ਹੈਲਥ ਅਥਾਰਿਟੀ ਨਾਲ ਸਾਂਝੀ ਕੀਤੀ ਜਾਵੇਗੀ, ਜਿਸ ਨਾਲ ਅਜਿਹੇ ਮਾਮਲਿਆਂ ਦਾ ਛੇਤੀ ਪਤਾ ਲਗਾਇਆ ਜਾ ਸਕੇ ਅਤੇ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਨਾਲ ਮੌਤ ਦੀ ਦਰ ਵਿੱਚ ਵੀ ਕਮੀ ਆਏਗੀ। ਪ੍ਰਸ਼ਾਸਕ ਨੇ ਲੋਕਾਂ ਨੂੰ ਵੀ ਕੋਰੋਨਾ ਖਿਲਾਫ ਚੱਲ ਰਹੀ ਇਸ ਜੰਗ ਵਿੱਚ ਜੁੜ ਕੇ ਪ੍ਰਸ਼ਾਸਨ ਦੀ ਮਦਦ ਦਾ ਸੱਦਾ ਦਿੱਤਾ ਹੈ।
ਕੋਰੋਨਾ ਦੀ ਇਨਫੈਕਸ਼ਨ ਸ਼ਹਿਰ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕੀ ਹੈ। ਇਸ ਚੇਨ ਨੂੰ ਤੋੜਨ ਲਈ ਹੁਣ ਪ੍ਰਸ਼ਾਸਕ ਨੇ ਤਿੰਨੋਂ ਮੈਡੀਕਲ ਇੰਸਟੀਚਿਊਸ਼ਨਸ ਨੂੰ ਟੈਸਟਿੰਗ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਬੈੱਡ ਵੀ ਵਧਾਉਣ ਲਈ ਕਿਹਾ ਹੈ। ਪ੍ਰਸ਼ਾਸਕ ਨੇ ਕਿਹਾ ਕਿ ਗੰਭੀਰ ਮਰੀਜ਼ਾਂ ਦੀ ਪਰਸਨਲ ਕੇਅਰ ਦਾ ਖਾਸ ਧਿਆਨ ਰੱਖਿਆ ਜਾਵੇ, ਜਿਸ ਨਾਲ ਅਜਿਹੇ ਮਰੀਜ਼ਾਂ ਦੀ ਮੌਤ ਨਾ ਹੋਵੇ। ਰੈਂਡਮ ਟੈਸਟਿੰਗ ਦਾ ਸਕੇਲ ਵੀ ਵਧਾਇਆ ਜਾਵੇਗਾ। ਰੈਪਿਡ ਐਂਟੀਜਨ ਟੈਸਟਿੰਗ ਮੋਬਾਈਲ ਵੈਨ ਨਾਲ ਵੀ ਹੋਵੇਗੀ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਕੋਰੋਨਾ ਦੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਾਮਲੇ ਸਾਹਣੇ ਆ ਰਹੇ ਹਨ, ਜੋਕਿ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਏ ਹਨ।