Healthy sleep plants: ਹਰੇ ਪੌਦੇ ਨਾ ਸਿਰਫ ਘਰ ਦੀ ਖੂਬਸੂਰਤੀ ਵਿਚ ਵਾਧਾ ਕਰਦੇ ਹਨ ਬਲਕਿ ਤਣਾਅ ਮੁਕਤ ਰੱਖਣ ਵਿਚ ਵੀ ਤੁਹਾਡੀ ਮਦਦ ਕਰਦੇ ਹਨ। ਹਾਂ ਜੀ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪੌਦੇ ਵੀ ਮਨੁੱਖਾਂ ਵਾਂਗ ਸਾਹ ਲੈਂਦੇ ਹਨ। ਸਪੱਸ਼ਟ ਤੌਰ ‘ਤੇ ਇਨ੍ਹਾਂ ਵਿਚ ਵੀ ਨੈਗੇਟਿਵ ਅਤੇ ਪੋਜ਼ੀਟਿਵ vibes ਆਉਂਦੀਆਂ ਹੋਣਗੀਆਂ। ਅਜਿਹੇ ‘ਚ ਜੇ ਗੱਲ ਅਸੀਂ ਸਾਇੰਸ ਦੀ ਕਰੀਏ ਤਾਂ ਉਨ੍ਹਾਂ ਦੇ ਅਨੁਸਾਰ ਬਹੁਤ ਸਾਰੇ ਪੌਦੇ ਅਜਿਹੇ ਵੀ ਹਨ ਜੋ ਵਿਅਕਤੀ ਨੂੰ ਤਣਾਅ ਤੋਂ ਦੂਰ ਰੱਖਦੇ ਹਨ ਅਤੇ ਰਾਤ ਨੂੰ ਚੰਗੀ ਨੀਂਦ ਲੈਣ ਵਿਚ ਸਹਾਇਤਾ ਕਰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਰਾਤ ਨੂੰ ਚੰਗੀ ਨੀਂਦ ਨਹੀਂ ਲੈ ਪਾਉਂਦੇ ਅਜਿਹੇ ਲੋਕਾਂ ਨੂੰ ਆਪਣੇ ਬੈੱਡਰੂਮ ‘ਚ ਕੁਝ ਪੌਦੇ ਲਗਾਉਣੇ ਚਾਹੀਦੇ ਹਨ ਜੋ ਤਣਾਅ ਤੋਂ ਰਾਹਤ ਪਾਉਣ ਵਿਚ ਬਹੁਤ ਮਦਦਗਾਰ ਹੁੰਦੇ ਹਨ। ਆਓ ਦੇਖੀਏ ਉਨ੍ਹਾਂ ਪੌਦਿਆਂ ਦੀ ਸੂਚੀ…
ਐਲੋਵੇਰਾ: ਅੱਜ ਕੱਲ ਐਲੋਵੇਰਾ ਪੌਦਾ ਬਹੁਤ ਮਸ਼ਹੂਰ ਹੈ। ਲੋਕ ਇਸ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕਰਦੇ ਹਨ। ਕੁਝ ਆਪਣੇ ਚਿਹਰੇ ਦੀ ਰੰਗਤ ਨੂੰ ਵਧਾਉਣ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰਦੇ ਹਨ ਜਦਕਿ ਬਹੁਤ ਸਾਰੇ ਲੋਕ ਇਸ ਦੀ ਸਬਜ਼ੀ ਜਾਂ ਜੂਸ ਪੀ ਕੇ ਇਸ ਨੂੰ ਸਿਹਤ ਲਈ ਲਾਭਕਾਰੀ ਮੰਨਦੇ ਹਨ। ਇਸ ਸਭ ਦੇ ਨਾਲ-ਨਾਲ ਐਲੋਵੇਰਾ ਤੁਹਾਨੂੰ ਤਣਾਅ ਮੁਕਤ ਰੱਖਣ ਲਈ ਇਕ ਬਹੁਤ ਮਦਦਗਾਰ ਪੌਦਾ ਵੀ ਹੈ। ਜੀ ਹਾਂ, ਐਲੋਵੇਰਾ ਰਾਤ ਨੂੰ ਬਹੁਤ ਸਾਰੀ ਆਕਸੀਜਨ ਛੱਡਦਾ ਹੈ ਜਿਸ ਨਾਲ ਘਰ ਵਿਚ ਸ਼ੁੱਧ ਹਵਾ ਦਾ ਵੱਸ ਵੱਧਦਾ ਹੈ ਅਤੇ ਤੁਹਾਨੂੰ ਚੰਗੀ ਅਤੇ ਸ਼ਾਂਤੀਪੂਰਕ ਨੀਂਦ ਆਉਂਦੀ ਹੈ।
ਬੈਂਬੂ ਪਲਾਂਟ: ਬੈਂਬੂ ਪਲਾਂਟ ਰੱਖਣ ਨਾਲ ਕਮਰੇ ਵਿਚ ਤਾਜ਼ੀ ਹਵਾ ਵਧਦੀ ਹੈ। ਬੈਂਬੂ ਬੈਂਜੀਨ ਅਤੇ ਟ੍ਰਾਈਕਲੋਥੈਰਲੀਨ ਨਾਮੀ ਹਲਕੀ ਖੁਸ਼ਬੂ ਸਾਰੇ ਕਮਰੇ ਵਿੱਚ ਫੈਲਾਉਂਦਾ ਹੈ। ਜਿਸ ਨਾਲ ਤੁਹਾਡਾ ਦਿਨ ਭਰ ਦਾ ਤਣਾਅ ਦੂਰ ਰਹਿੰਦਾ ਹੈ ਅਤੇ ਤੁਸੀਂ ਚੈਨ ਦੀ ਨੀਂਦ ਲੈਂਦੇ ਹੋ।
ਹੈਡੇਰਾ ਹੈਲਿਕਸ: ਇਹ ਪੌਦਾ ਦਮਾ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਹੈਡੇਰਾ ਤੋਂ ਨਿਕਲਣ ਵਾਲੀ ਆਕਸੀਜਨ ਦਮਾ ਦੇ ਮਰੀਜ਼ਾਂ ਨੂੰ ਖੁੱਲ੍ਹ ਕੇ ਸਾਹ ਲੈਣ ਵਿੱਚ ਸਹਾਇਤਾ ਕਰਦੀ ਹੈ। ਇਸ ਕਾਰਨ ਕਰਕੇ ਪੌਦੇ ਨੂੰ ਸੌਣ ਵੇਲੇ ਕਮਰੇ ਵਿਚ ਰੱਖਣ ਨਾਲ ਰਾਤ ਨੂੰ ਅਸਥਮਾ ਅਟੈਕ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।
ਜੈਸਮੀਨ: ਜੈਸਮੀਨ ਦੇ ਫੁੱਲਾਂ ਦਾ ਇਸਤੇਮਾਲ ਬਹੁਤ ਸਾਰੇ ਰੂਮ ਫਰੈਸ਼ਨਰ ਵਿਚ ਕੀਤਾ ਜਾਂਦਾ ਹਨ। ਪਰ ਰੂਮ ਫਰੈਸ਼ਨਰ ਦੇ ਬਜਾਏ ਕਮਰੇ ਵਿਚ ਅਸਲੀ ਜੈਸਮੀਨ ਦੇ ਫੁੱਲ ਰੱਖਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ। ਜੈਸਮੀਨ ਦਾ ਆਰੋਮਾ ਰਾਤ ਨੂੰ ਤੁਹਾਡੀ ਨੀਂਦ ਖ਼ਰਾਬ ਨਹੀਂ ਹੋਣ ਦਿੰਦਾ। ਕੁਝ ਲੋਕਾਂ ਦੀ ਅੱਧੀ ਰਾਤ ਨੂੰ ਨੀਂਦ ਖੁੱਲ੍ਹ ਜਾਂਦੀ ਹੈ ਪਰ ਜੈਸਮੀਨ ਦੇ ਫੁੱਲਾਂ ਦੀ ਖੁਸ਼ਬੂ ਤੁਹਾਡੀ ਰਾਤ ਦੀ ਨੀਂਦ ਨੂੰ ਖ਼ਰਾਬ ਨਹੀਂ ਹੋਣ ਦੇਵੇਗੀ।
ਆਰਚਿਡ: ਹੋਰ ਫੁੱਲਾਂ ਦੀ ਤਰ੍ਹਾਂ ਆਰਚਿਡ ਰਾਤ ਨੂੰ ਆਕਸੀਜਨ ਛੱਡਦਾ ਹੈ। ਇਨ੍ਹਾਂ ਫੁੱਲਾਂ ਦਾ ਰੰਗ ਅਤੇ ਖੁਸ਼ਬੂ ਦੋਵੇਂ ਨੀਂਦ ਲੈਣ ਵਿਚ ਮਦਦਗਾਰ ਹੁੰਦੇ ਹਨ। ਅਧਿਐਨ ਦੇ ਅਨੁਸਾਰ ਆਰਚਿਡ ਦੇ ਫੁੱਲਾਂ ਨੂੰ ਕਮਰੇ ਵਿੱਚ ਰੱਖਣ ਨਾਲ ਤੁਹਾਨੂੰ ਬਹੁਤ ਚੰਗੇ ਸੁਪਨੇ ਆਉਂਦੇ ਹਨ ਜਿਸ ਕਾਰਨ ਤੁਸੀਂ ਸਵੇਰੇ ਇੱਕ ਦਮ ਤਾਜ਼ੀ ਨੀਂਦ ਲੈ ਕੇ ਉਠਦੇ ਹੋ।