Langar of nutritious food in Gurdwara : ਚੰਡੀਗੜ੍ਹ : ਕੋਰੋਨਾ ਕਾਲ ਵਿੱਚ ਖਾਣੇ ਦੀ ਆਈ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਦਿਲ ਖੋਲ੍ਹ ਕੇ ਲੰਗਰ ਲਗਾਇਆ ਗਿਆ। ਹਰ ਗੁਰਦੁਆਰੇ ਨੇ ਇਹ ਲੰਗਰ ਦੋ ਮਹੀਨੇ ਤੱਕ ਜਾਰੀ ਰੱਖਿਆ। ਜਿਵੇਂ ਹੀ ਖਾਣੇ ਦੀ ਲੋੜ ਪੂਰੀ ਹੋ ਗਈ ਤਾਂ ਹੁਣ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਪੌਸ਼ਟਿਕ ਚੀਜ਼ਾਂ ਦਾ ਲੰਗਰ ਲਗਾਉਣ ਵਿੱਚ ਲੱਗ ਗਏ ਹਨ। ਵੱਖ-ਵੱਖ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਦੇ ਲੋਕ ਹੁਣ ਜੂਸ, ਓਟਸ ਅਤੇ ਫਰੂਟ ਦਾ ਲੰਗਰ ਲਗਾ ਰਹੇ ਹਨ। ਇਹ ਲੰਗਰ ਆਮ ਲੋਕਾਂ ਤੋਂ ਲੈਕੇ ਵੱਡੇ-ਵੱਡੇ ਦਫਤਰਾਂ ਵਿੱਚ ਵੀ ਲਗਾਇਆ ਜਾ ਰਿਹਾ ਹੈ ਤਾਂਜੋ ਕਿਸੇ ਨੂੰ ਸਰੀਰਕ ਕਮਜ਼ੋਰੀ ਦੇ ਚੱਲਦਿਆਂ ਕੋਰੋਨਾ ਨਾ ਹੋਵੇ।
ਗੁਰਦੁਆਰਾ ਸ੍ਰੀ ਕਲਗੀਧਰ ਖੇੜਾ ਸੈਕਟਰ-20 ਵੱਲੋਂ ਜੂਸ ਅਤੇ ਓਟਸ ਦਾ ਲੰਗਰ ਲਗਾਇਆ ਜਾ ਰਿਹਾ ਹੈ, ਜੋਕਿ ਗੁਰਦੁਆਰੇ ਤੋਂ ਇਲਾਵਾ ਸ਼ਹਿਰ ਦੇ ਹਸਪਤਾਲਾਂ ਦੇ ਬਾਹਰ ਵੀ ਲਗਾਇਆ ਜਾ ਰਿਹਾ ਹੈ। ਉਥੇ ਨਗਰ ਨਿਗਮ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਵੀ ਦਸ ਹਜ਼ਾਰ ਲੀਟਰ ਜੂਸ ੍ਤੇ ਇਕ ਕੁਇੰਟਲ ਦੇ ਲਗਭਗ ਓਟਸ ਦਾਨ ਕੀਤਾ ਗਿਆ ਹੈ। ਕਮੇਟੀ ਦੇ ਪ੍ਰੈਜ਼ੀਡੈਂਟ ਗੁਰਿੰਦਰ ਵੀਰ ਸਿੰਘ ਨੇ ਦੱਸਿਆ ਕਿ ਸਾਡਾ ਫਰਜ਼ ਇਨਸਾਨੀਅਤ ਲਈ ਕੰਮ ਕਰਨਾ ਹੈ। ਜੇਕਰ ਭਗਵਾਨ ਸਾਨੂੰ ਕੁਝ ਦੇ ਰਿਹਾ ਹੈ ਤਾਂ ਉਹ ਲੋੜਵੰਦਾਂ ਤੱਕ ਪਹੁੰਚਣਾ ਜ਼ਰੂਰੀ ਹੈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-19 ਵੱਲੋਂ ਜੂਸ ਅਤੇ ਫਰੂਟ ਦਾ ਲੰਗਰ ਲਗਾਇਆ ਜਾ ਰਿਹਾ ਹੈ। ਇਹ ਲੰਗਰ ਵੀ ਗੁਰਦੁਆਰੇ ਤੋਂ ਇਲਾਵਾ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿੱਚ ਜਾ ਕੇ ਲਗਾਇਆ ਜਾ ਰਿਹਾ ਹੈ, ਜਿਥੇ ਮਜ਼ਦੂਰ ਵਰਗ ਦੇ ਲੋਕ ਰਹਿ ਰਹੇ ਹਨ। ਜਾਣਕਾਰੀ ਦਿੰਦੇ ਹੋਏ ਸੈਕਟਰ-16 ਗੁਰਦੁਆਰਾ ਕਮੇਟੀ ਪ੍ਰਬੰਧਕ ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਨੇ ਦੱਸਿਆ ਕਿ ਕੁਝ ਵੱਡੀਆਂ ਕੰਪਨੀਆਂ ਨੇ ਸਾਨੂੰ ਪੰਜਾਹ ਹਜ਼ਾਰ ਲੀਟਰ ਦੇ ਲਗਬਗ ਜੂਸ ਗੁਰਦੁਆਰਾ ਵਿੱਚ ਚੜ੍ਹਾਇਾ ਗਿਆ ਸੀ। ਉਹ ਗੁਰਦੁਆਰਾ ਦਾ ਪ੍ਰਸਾਦ ਹੈ ਜੋਕਿ ਸਾਰਿਆਂ ਤੱਕ ਪਹੁੰਚਣਾ ਜ਼ਰੂਰੀ ਹੈ। ਇਸੇ ਸੋਚ ਦੇ ਨਾਲ ਅਸੀਂ ਉਸ ਜੂਸ ਅਤੇ ਪ੍ਰਸ਼ਾਦ ਵਜੋਂ ਚੜ੍ਹਾਏ ਗਏ ਫਲਾਂ ਦਾ ਲੰਗਰ ਲਗਾਉਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਲਗਾਤਾਰ ਉਸ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾ ਰਹੇ ਹਾਂ। ਸੈਕਟਰ-32 ਗੁਰਦੁਆਰਾ ਦੇ ਪ੍ਰਧਾਨ ਚਰਣ ਸਿੰਘ ਨੇ ਦੱਸਿਆ ਕਿ ਜਦੋਂ ਕੋਰੋਨਾ ਸ਼ੁਰੂਹੋਇਆ ਤਾਂ ਉਸ ਸਮੇਂ ਸ਼ਹਿਰ ਵਿੱਚ ਮਜ਼ਦੂਰ ਵਰਗ ਬਹੁਤ ਜ਼ਿਆਦਾ ਹੈ, ਜਿਨ੍ਹਾਂ ਨੂੰ ਖਾਣੇ ਦੀ ਲੋੜ ਸੀ। ਉਸ ਸਮੇਂ ਸੈਕਟਰ-34 ਸਥਿਤ ਗੁਰਦੁਆਰਾ ਕਮੇਟੀ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਖਾਣਾ ਮੁਹੱਈਆ ਕਰਵਾਇਆ ਸੀ ਪਰ ਹੁਣ ਓਨੀ ਲੋੜ ਨਹੀਂ ਹੈ। ਅਜਿਹੇ ਵਿੱਚ ਜਿਹੜਾ ਲੰਗਰ ਅਸੀਂ ਗੁਰਦੁਆਰੇ ਦੇ ਅੰਦਰ ਲਗਾਉਂਦੇ ਸੀ ਉਹ ਹੁਣ ਗੇਟ ਦੇ ਬਾਹਰ ਲਗਾਉਂਦੇ ਹਾਂ, ਜਿਸ ਨੂੰ ਵੀ ਖਾਣੇ ਦੀ ਲੋੜ ਹੁੰਦੀ ਹੈ ਉਹ ਗੇਟ ’ਤੇ ਆ ਕੇ ਖਾਣਾ ਲਿਜਾ ਸਕਦਾ ਹੈ। ਖਾਣਾ ਲੰਗਰ ਦੇ ਤੌਰ ’ਤੇ ਦਿੱਤਾ ਜਾ ਰਿਹਾ ਹੈ।