mayank agarwal seen coaching jonty rhodes: ਜੇਕਰ ਅਸੀਂ ਵਿਸ਼ਵ ਦੇ ਸਰਬੋਤਮ ਫੀਲਡਰਾਂ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਜੋਨਟੀ ਰੋਡਜ਼ ਦਾ ਨਾਮ ਚੋਟੀ ‘ਤੇ ਆਉਂਦਾ ਹੈ। ਅੰਤਰਰਾਸ਼ਟਰੀ ਕ੍ਰਿਕਟ ਵਿੱਚ, ਉਨ੍ਹਾਂ ਨੇ ਫੀਲਡਿੰਗ ਨੂੰ ਇੱਕ ਵੱਖਰੇ ਪੱਧਰ ‘ਤੇ ਪਹੁੰਚਾਇਆ ਹੈ। ਕ੍ਰਿਕਟ ਤੋਂ ਰਿਟਾਇਰ ਹੋਣ ਤੋਂ ਬਾਅਦ, ਹੁਣ ਉਹ ਵੱਖ-ਵੱਖ ਟੀਮਾਂ ਨੂੰ ਫੀਲਡਿੰਗ ਦੀ ਸਿਖਲਾਈ ਦਿੰਦੇ ਦਿਖਾਈ ਦਿੰਦੇ ਹਨ। ਪਰ ਆਈਪੀਐਲ 2020 ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਜੋਨਟੀ ਰੋਡਜ਼ ਨੂੰ ਫੀਲਡਿੰਗ ਦੀ ਕੋਚਿੰਗ ਦਿੰਦੇ ਦਿਖਾਈ ਦਿੱਤੇ ਹਨ। ਜੀ ਹਾਂ, ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਮਯੰਕ ਅਗਰਵਾਲ ਜੋਨਟੀ ਰੋਡਜ਼ ਨੂੰ ਫੀਲਡਿੰਗ ਦੀ ਸਿਖਲਾਈ ਦਿੰਦੇ ਦਿਖਾਈ ਦੇ ਰਹੇ ਹਨ। ਜੋਂਟੀ ਕਿੰਗਜ਼ ਇਲੈਵਨ ਪੰਜਾਬ ਦਾ ਫੀਲਡਿੰਗ ਕੋਚ ਹੈ ਅਤੇ ਦੋ ਸਾਲਾਂ ਬਾਅਦ ਉਹ ਆਈਪੀਐਲ ਵਿੱਚ ਪਰਤਿਆ ਹੈ। ਇਸ ਤੋਂ ਪਹਿਲਾਂ ਉਸਨੇ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੂੰ 9 ਸਾਲ ਸਿਖਲਾਈ ਦਿੱਤੀ ਸੀ।
ਜੋਨਟੀ ਨੇ ਹਾਲ ਹੀ ਵਿੱਚ ਆਈਪੀਐਲ 2020 ਤੋਂ ਪਹਿਲਾਂ ਇੱਕ ਅਭਿਆਸ ਮੈਚ ਦੀ ਮੰਗ ਕੀਤੀ ਸੀ। ਜੌਂਟੀ ਨੇ ਕਿਹਾ ਸੀ, “ਕੁਸ਼ਲਤਾ ਦੀ ਗੱਲ ਕਰਦਿਆਂ ਸਾਰੇ ਖਿਡਾਰੀ ਤਾਲ ‘ਤੇ ਵਾਪਿਸ ਪਰਤ ਆਏ ਹਨ ਅਤੇ ਆਪਣੀ ਕੁਦਰਤੀ ਖੇਡ ਨੈੱਟਸ ‘ਤੇ ਖੇਡ ਰਹੇ ਹਨ ਜੋ ਦਿਲਚਸਪ ਹੈ ਕਿਉਂਕਿ ਉਹ ਤਾਲਾਬੰਦੀ ਦੌਰਾਨ ਜ਼ਿਆਦਾ ਅਭਿਆਸ ਨਹੀਂ ਕਰ ਸਕੇ।” ਉਨ੍ਹਾਂ ਕਿਹਾ, “ਅਸੀਂ ਮੈਚ ਦੀਆਂ ਸਥਿਤੀਆਂ ਵਿੱਚ ਆਉਣ ਲਈ ਇੱਕ ਜਾਂ ਦੋ ਅਭਿਆਸ ਮੈਚ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕ੍ਰਿਕਟ ਭਾਰਤ ਵਿੱਚ ਬਹੁਤ ਖਾਸ ਹੈ। ਮੈਂ ਇਸਨੂੰ ਆਈਪੀਐਲ ਦੌਰਾਨ ਦੇਖਿਆ ਹੈ। ਰਾਤ ਨੂੰ ਪਰਿਵਾਰ ਅਤੇ ਦੋਸਤਾਂ ਦੇ ਨਾਲ ਹੋਟਲ ਦੇ ਕਮਰਿਆਂ ‘ਚ ਡਿਨਰ ਕਰਨਾ, ਆਦਿ। ਪਰ ਇਹ ਪੇਸ਼ੇਵਰ ਕ੍ਰਿਕਟਰ ਹਨ ਅਤੇ ਸਭ ਤੋਂ ਮੁਸ਼ਕਿਲ ‘ਬਾਇਓ ਬੱਬਲ’ ਨਹੀਂ, ਬਲਕਿ ਖੇਡਣ ਦਾ ਮੌਕਾ ਨਹੀਂ ਮਿਲਣਾ ਹੈ। ਖਿਡਾਰੀ ਬਾਇਓ ਬੱਬਲ ‘ਚ ਰਹਿਣ ਲਈ ਤਿਆਰ ਹੋ ਕੇ ਆਏ ਹਨ।” ਉਨ੍ਹਾਂ ਕਿਹਾ, “ਟੂਰਨਾਮੈਂਟ ਵਿੱਚ ਪ੍ਰਦਰਸ਼ਨ ਬਦਲਦਾ ਜਾਂਦਾ ਹੈ ਅਤੇ ਖਿਡਾਰੀਆਂ ਨੂੰ ਭਾਵਾਤਮਕ ਸਹਾਇਤਾ ਦੇਣਾ ਕੋਚਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਪਰਿਵਾਰ ਉਥੇ ਨਹੀਂ ਹੈ।”