Tragic accident in Ambala : ਅੰਬਾਲਾ ਵਿੱਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਮਰਨ ਵਾਲਿਆਂ ਵਿੱਚ ਦੋ ਔਰਤਾਂ, ਇਕ ਮਰਦ ਅਤੇ ਇਕ ਬੱਚਾ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ 22 ਸਾਲਾ ਨਸਰੀਨ, 25 ਸਾਲਾ ਰਾਮ ਅਵਤਾਰ, 25 ਸਾਲਾ ਸਾਬਰੀ ਅਤੇ ਦੋ ਸਾਲ ਦੀ ਬੱਚੀ ਈਸ਼ਾ ਵਜੋਂ ਹੋਈ ਹੈ।
ਅੰਬਾਲਾ ਸ਼ਹਿਰ ਦੇ ਜੱਗੀ ਸਿਟੀ ਸੈਂਟਰ ਦੇ ਕੋਲ ਇਕ ਬੱਸ ਨੇ ਆਟੋ ਨੂੰ ਪਿੱਛੋਂ ਦੀ ਟੱਕ ਮਾਰ ਦਿੱਤੀ। ਹਾਦਸਾ ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਵਾਪਰਿਆ। ਜ਼ਖਮੀਆਂ ਨੂੰ ਅੰਬਾਲਾ ਸ਼ਹਿਰ ਦੇ ਨਾਗਰਿਕ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਇਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਹ ਸਾਰੇ ਲੋਕ ਆਟੋ ’ਤੇ ਸਵਾਰ ਹੋ ਕੇ ਮੋਹਾਲੀ ਤੋਂ ਅੰਬਾਲਾ ਆਏ ਸਨ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਟੋ ਵਿੱਚ ਸਵਾਰ ਲੋਕ ਖਰੜ ਵਿੱਚ ਮਜ਼ਦੂਰੀ ਕਰਦੇ ਸਨ ਜੋ ਆਟੋ ਰਾਹੀਂ ਆਪਣੇ ਘਰ ਜਾ ਰਹੇ ਸਨ। ਬੱਸ ਡਰਾਈਵਰ ਆਟੋ ਨੂੰ ਪਿੱਛੋਂ ਟੱਕਰ ਮਾਰ ਕੇ ਫਰਾਰ ਹੋ ਗਿਆ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਹਨ। ਮੋਹਾਲੀ ਵਿੱਚ ਰਹਿ ਕੇ ਮਜ਼ਦੂਰੀ ਕਰਦੇ ਹਨ। ਰਾਮ ਅਵਤਾਰ ਆਪਣੀ ਭੈਣ ਨੂੰ ਛੱਡਣ ਲਈ ਆਟੋ ਰਾਹੀਂ ਅੰਬਾਲਾ ਆ ਰਿਹਾ ਸੀ। ਆਟੋ ਵਿੱਚ ਡਰਾਈਵਰ ਹਰੀਓਮ, ਇਸਰਾਰ ਭਣਵੱਈਆ, ਨਸੀਮ ਭੈਣ, ਰਾਮਅਵਤਾਰ, ਸਾਬਰੀ, ਦੋ ਸਾਲ ਦੀ ਬੱਚੀ ਈਸ਼ਾ ਬੈਠੇ ਸਨ। ਰਾਮ ਅਵਤਾਰ ਸਾਰਿਆਂ ਨੂੰ ਅੰਬਾਲਾ ਬੱਸ ਸਟੈਂਡ ਛੱਡਣ ਆਇਆ ਸੀ। ਸਾਰਿਆਂ ਨੇ ਮੁਰਾਦਾਬਾਦ ਜਾਣਆ ਸੀ। ਸਾਰੇ ਰਾਤ ਢਾਈ ਵਜੇ ਮੋਹਾਲੀ ਤੋਂ ਚੱਲੇ ਸਨ। ਸਵੇਰੇ ਲਗਭਗ ਤਿੰਨ ਵਜੇ ਜੱਗੀ ਸਿਟੀ ਸੈਂਟਰ ਦੇ ਕੋਲ ਪਹੁੰਚੇ ਸਨ। ਅੰਬਾਲਾ ਦੇ ਜੱਗੀ ਸੈਂਟਰ ਦੇ ਕੋਲ ਪਿੱਛਿਓਂ ਪੀਲੇ ਰੰਗ ਦੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ।