Film will be made : ਹਰਿਆਣਾ ਦੇ ਕੋਰੋਨਾ ਕਾਲ ਵਿੱਚ ਖੁੱਲ੍ਹਣ ਵਾਲੇ ਦੋ ਸਕੂਲਾਂ ਵਿੱਚ ਸ਼ਾਮਿਲ ਕਰਨਾਲ ਜ਼ਿਲ੍ਹੇ ਦੇ ਨਿਗਦੂ ਕਸਬੇ ਦੇ ਰਾਜਕੀ ਸਕੂਲ ’ਤੇ ਫਿਲਮ ਬਣਾਈ ਜਾਵੇਗੀ। ਇਸ ਦੇ ਲਈ ਅੱਜ ਸਕੂਲ ਦਾ ਟ੍ਰਾਇਲ ਹੋਵੇਗਾ। ਤੈਅ ਸਮੇਂ ’ਤੇ ਹੀ ਬੱਚੇ ਆਪਣੇ ਘਰਾ ਤੋਂ ਸਕੂਲ ਆਉਣਗੇ ਅਤੇ ਆਮ ਦਿਨਾਂ ਵਾਂਗ ਲੱਗਣ ਵਾਲੀ ਕਲਾਸ ਨੂੰ ਕੋਰੋਨਾ ਦੀਆਂ ਸਾਵਧਾਨੀਆਂ ਨਾਲ ਲਗਾਉਣਗੇ। ਇਧਰ ਫਿਲਮ ਦੀ ਸ਼ੂਟਿੰਗ ਲਈ ਪਹੁੰਚੀ ਟੀਮ ਉਨ੍ਹਾਂ ਦੀ ਵੀਡੀਓ ਰਿਕਾਰਡਿੰਗ ਕਰੇਗੀ। ਟ੍ਰਾਇਲ ਵਜੋਂ ਲਈ ਗਈ ਵੀਡੀਓ ਦੇ ਮੁਲਾਂਕਣ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਸਕੂਲ ਕਦੋਂ ਤੋਂ ਖੁੱਲ੍ਹੇਗਾ ਅਤੇ ਫਿਲਮ ਕਿਵੇਂ ਬਣੇਗੀ।
ਸ਼ੁੱਕਰਵਾਰ ਨੂੰ ਸਿੱਖਿਆ ਵਿਭਾਗ ਦੇ ਸਹਾਇਕ ਨਿਰਦੇਖ ਨੰਦ ਕਿਸ਼ੋਰ ਨੇ ਸ਼ੂਟਿੰਗ ਟੀਮ ਨਾਲ ਸਕੂਲ ਦਾ ਦੌਰਾ ਕੀਤਾ। ਇਸ ਦੌਰਾਨ ਬੱਚਿਆਂ ਦੇ ਘਰ ਵੀ ਦੇਖੇ ਗਏ। ਟੀਮ ਨੇ ਤੈਅ ਕੀਤਾ ਕਿ ਕਿੱਥੇ ਅਤੇ ਕਿਵੇਂ ਕਰਨਗੇ। ਫਿਲਮ ਵਿੱਚ ਬੱਚਿਆਂ ਦੇ ਸਵੇਰੇ ਉੱਠਣ, ਸਕੂਲ ਆਉਣ, ਕਲਾਸ ਲਗਾਉਣ ਤੋਂ ਲੈ ਕੇ ਵਾਪਿਸ ਘਰ ਜਾਣ ਤੱਕ ਦਾ ਹਰ ਦ੍ਰਿਸ਼ ਦਿਖਾਇਆ ਜਾਏਗਾ। ਇਸ ਫਿਲਮ ਨੂੰ ਸੂਬੇ ਦੇ ਹਰ ਸਕੂਲ ਦਾ ਬੱਚਾ ਏਜੂਸੇਟ ਰਾਹੀਂ ਦੇਖ ਸਕੇਗਾ। ਦੱਸਣਯੋਗ ਹੈ ਕਿ ਸਕੂਲ ਵਿੱਚ ਸਿਰਫ 10ਵੀਂ ਤੇ 12ਵੀਂ ਦੇ ਵਿਦਿਆਰਥੀ ਹੀ ਆਉਣਗੇ।
ਇਸ ਵਿਸ਼ੇਸ਼ ਫਿਲਮ ਅਤੇ ਸਕੂਲ ਖੁੱਲ੍ਹਣ ਨੂੰ ਲੈ ਕੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਵਿੱਚ ਵੀ ਉਤਸ਼ਾਹ ਹੈ। ਇਸ ਦੇ ਹਰ ਕੋਈ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਰਿਹਾ ਹੈ। ਇਸ ਦੇ ਲਈ ਅਧਿਆਪਕ ਸਕੂਲ ਵਿੱਚ ਦਿਨ-ਰਾਤ ਇੰਝ ਲੱਗੇ ਹੋਏ ਹਨ ਜਿਵੇਂ ਉਨ੍ਹਾਂ ਦੇ ਘਰ ਕੋਈ ਵਿਆਹ ਹੋਵੇ। ਕਿਉਂਕਿ ਲਗਭਗ ਛੇ ਮਹੀਨੇ ਬਾਅਦ ਅਧਿਆਪਕ ਅਤੇ ਵਿਦਿਆਰਥੀ ਸਕੂਲ ਵਿੱਚ ਆਉਂਦੇ ਦਿਖਾਈ ਦੇਣਗੇ ਜਿਸ ਦੇ ਲਈ ਉਨ੍ਹਾਂ ਅੰਦਰ ਉਤਸ਼ਾਹ ਦਿਖਾਈ ਦੇ ਰਿਹਾ ਹੈ।