ali khan becomes first us cricketer: ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਮਰੀਕਾ ਦਾ ਇੱਕ ਕ੍ਰਿਕਟਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2020) ਵਿੱਚ ਸ਼ਾਮਿਲ ਹੋ ਸਕਦਾ ਹੈ। ਹਾਂ, ਇਹ ਸੱਚ ਹੋਣ ਜਾ ਰਿਹਾ ਹੈ ਅਤੇ ਅਲੀ ਖਾਨ ਪਹਿਲਾ ਅਮਰੀਕੀ ਕ੍ਰਿਕਟਰ ਹੈ ਜੋ ਆਈਪੀਐਲ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ। ਕੇਕੇਆਰ ਨੇ ਜ਼ਖਮੀ ਹੈਰੀ ਗੁਰਨੇ ਦੀ ਜਗ੍ਹਾ ਟੀਮ ਨਾਲ ਜੁੜਨ ਲਈ ਅਲੀ ਖਾਨ ਨੂੰ ਬੁਲਾਵਾ ਭੇਜਿਆ ਹੈ। ਦੱਸ ਦਈਏ ਕਿ ਅਲੀ ਖਾਨ ਇੱਕ ਮੀਡੀਅਮ ਪੇਸਰ ਗੇਂਦਬਾਜ਼ ਹੈ। ਹੈਰੀ ਗੁਰਨੇ ਪਿੱਛਲੇ ਮਹੀਨੇ ਮੋਢੇ ਦੀ ਸੱਟ ਲੱਗਣ ਕਾਰਨ ਆਈਪੀਐਲ ਸੈਸ਼ਨ ਅਤੇ ਇੰਗਲੈਂਡ ਦੇ ਵਿਯਾਲਿਟੀ ਬਲਾਸਟ ਤੋਂ ਪਿੱਛੇ ਹੱਟ ਗਏ ਸਨ। 29 ਸਾਲਾ ਅਲੀ ਖਾਨ ਨੂੰ ਹੁਣ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਦਿਨੇਸ਼ ਕਾਰਤਿਕ, ਈਯਨ ਮੋਰਗਨ, ਪੈਟ ਕਮਿੰਸ, ਕ੍ਰਿਸ ਗ੍ਰੀਨ, ਟੌਮ ਬੈਨਟਨ ਸਮੇਤ ਕਈ ਨਾਮਵਰ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲੇਗਾ।
ਤੁਹਾਨੂੰ ਦੱਸ ਦੇਈਏ ਕਿ ਅਲੀ ਖਾਨ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅਤੇ ਸਲੋਗ ਓਵਰਾਂ ਵਿੱਚ ਯਾਰਕਰ ਗੇਂਦਬਾਜ਼ੀ ਲਈ ਜਾਣਿਆ ਜਾਂਦਾ ਹੈ। ਪਤਲੇ ਸਰੀਰ ਅਤੇ ਲੰਬਾ ਕੱਦ ਵਾਲੇ ਅਲੀ ਖਾਨ ਹਾਲ ‘ਚ ਖੇਡੀ ਲੀਗ ਦੇ ਸਰਬੋਤਮ ਗੇਂਦਬਾਜ਼ਾਂ ਵਿੱਚੋਂ ਇੱਕ ਸੀ। ਉਸਨੇ 7.43 ਦੀ ਔਸਤ ਨਾਲ 8 ਵਿਕਟਾਂ ਲਈਆਂ ਸਨ। ਖਾਨ ਨੇ ਸਾਲ 2018 ਵਿੱਚ ਟੀ -20 ਲੀਗ ਦੀ ਸ਼ੁਰੂਆਤ ਕੀਤੀ ਸੀ। ਅਲੀ ਖਾਨ ਨੂੰ ਗਲੋਬਲ ਟੀ -20 ਕੈਨੇਡਾ ਲਈ ਡਵੇਨ ਬ੍ਰਾਵੋ ਨੇ ਚੁਣਿਆ ਸੀ। ਇਸ ਤੋਂ ਬਾਅਦ, ਸਾਬਕਾ ਟ੍ਰਿਬੈਂਗੋ ਕਪਤਾਨ ਉਸਨੂੰ ਸੀਪੀਐਲ ਲੈ ਆਏ, ਜਿੱਥੇ ਉਸਨੇ 12 ਮੈਚਾਂ ਵਿੱਚ 16 ਵਿਕਟਾਂ ਲਈਆਂ। ਇਸ ਤੋਂ ਬਾਅਦ ਖਾਨ ਬੰਗਲਾਦੇਸ਼ ਅਤੇ ਪਾਕਿਸਤਾਨ ਪ੍ਰੀਮੀਅਰ ਲੀਗ ਵਿੱਚ ਵੀ ਖੇਡਿਆ।