4 deaths a : ਜਿਲ੍ਹਾ ਜਲੰਧਰ ‘ਚ ਕੋਰੋਨਾ ਦਿਨੋ-ਦਿਨ ਭਿਆਨਕ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿੱਚ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਇਥੇ ਕੋਰੋਨਾ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 248 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ। ਹੁਣ ਜਲੰਧਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 9800 ਤੋਂ ਵੀ ਵੱਧ ਹੋ ਚੁੱਕੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਐਲਡੀਵੋਗ੍ਰੀਨ ਦੇ ਇਕੋ ਪਰਿਵਾਰ ਦੇ ਤਿੰਨ ਮੈਂਬਰ, PNB ਕਰਤਾਰਪੁਰ ਬ੍ਰਾਂਚ ਦੇ ਕੁਝ ਮੁਲਾਜ਼ਮਾਂ ਦੀ ਰਿਪੋਰਟ ਵੀ ਵੀ ਕੋਰੋਨਾ ਪਾਜੀਟਿਵ ਆਈ ਹੈ।
ਐਤਵਾਰ ਨੂੰ ਵੀ 235 ਪਾਜੀਟਿਵ ਕੇਸ ਜਲੰਧਰ ਤੋਂ ਸਾਹਮਣੇ ਆਏ ਸਨ। 983 ਵਿਅਕਤੀਆਂ ਦੀ ਰਿਪੋਰਟ ਐਤਵਾਰ ਨੂੰ ਨੈਗੇਟਿਵ ਵੀ ਪਾਈ ਗਈ ਸੀ ਤੇ 648 ਸਿਹਤਯਾਬ ਹੋ ਕੇ ਘਰਾਂ ਨੂੰ ਵੀ ਵਾਪਸ ਗਏ ਸਨ। ਇਸ ਤੋਂ ਇਲਾਵਾ 768 ਲੋਕਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਲ੍ਹੇ ‘ਚ ਹੁਣ ਤਕ 77739 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 68993 ਦੀ ਰਿਪੋਰਟ ਨੈਗੇਟਿਵ ਆਈ ਹੈ, 9878 ਪਾਜੀਟਿਵ ਪਾਏ ਗਏ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 2265 ਤਕ ਜਾ ਪੁੱਜੀ ਹੈ। ਹੁਣ ਤਕ 259 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਐਤਵਾਰ ਨੂੰ ਕੋਰੋਨਾਵਾਇਰਸ ਦੇ 2628 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ ‘ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 79679 ਹੋ ਗਈ ਹੈ। ਕੱਲ ਸਭ ਤੋਂ ਵੱਧ 433 ਕੇਸ ਮੁਹਾਲੀ ਅਤੇ 327 ਕੇਸ ਪਟਿਆਲਾ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 188, ਬਠਿੰਡਾ 104, ਲੁਧਿਆਣਾ 274, ਜਲੰਧਰ 252, ਅਤੇ ਗੁਰਦਾਸਪੁਰ 260 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ‘ਚ ਸਭ ਤੋਂ ਵੱਧ 11 ਮੌਤਾਂ ਅੰਮ੍ਰਿਤਸਰ ਅਤੇ 10 ਮੌਤਾਂ ਪਟਿਆਲਾ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਬਰਨਾਲਾ ‘ਚ 1, ਬਠਿੰਡਾ ‘ਚ 6, ਫਰੀਦਕੋਟ ‘ਚ 1,ਫਾਜ਼ਿਲਕਾ ‘ਚ 3, ਗੁਰਦਾਸਪੁਰ ‘ਚ 1, ਹੁਸ਼ਿਆਰਪੁਰ ‘ਚ 3, ਜਲੰਧਰ ‘ਚ 6, ਕਪੂਰਥਲਾ ‘ਚ 4, ਲੁਧਿਆਣਾ ‘ਚ 5, ਮਾਨਸਾ ‘ਚ 2, ਮੋਗਾ ‘ਚ 2, ਮੁਹਾਲੀ -3, ਐਸ ਬੀ ਐਸ ਨਗਰ -1, ਪਠਾਨਕੋਟ -3, ਰੋਪੜ -2, ਸੰਗਰੂਰ -3, ਤਰਨ ਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।