saurabh ganguly arrives at uae: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਆਈਪੀਐਲ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਯੂਏਈ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਸ਼ਾਰਜਾਹ ਸਟੇਡੀਅਮ ਦਾ ਦੌਰਾ ਕੀਤਾ, ਜੋ ਇਸ ਸਾਲ ਆਈਪੀਐਲ ਦੀ ਮੇਜ਼ਬਾਨੀ ਕਰਨ ਵਾਲੇ ਤਿੰਨ ਸਥਾਨਾਂ ਵਿੱਚੋਂ ਇੱਕ ਹੈ। ਇਸ ਦੌਰਾਨ ਗਾਂਗੁਲੀ ਨੇ ਸਟੇਡੀਅਮ ਦੀ ਪ੍ਰਸ਼ੰਸਾ ਕੀਤੀ। ਸਾਬਕਾ IPL ਮੁਖੀ ਰਾਜੀਵ ਸ਼ੁਕਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਸਾਲ IPL ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ। ਪ੍ਰੈਸ ਬਿਆਨ ਦੇ ਅਨੁਸਾਰ ਗਾਂਗੁਲੀ ਨੇ ਕਿਹਾ ਕਿ ਨੌਜਵਾਨ ਖਿਡਾਰੀ ਕ੍ਰਿਕਟ ਦੇ ਉਸ ਮੈਦਾਨ ਵਿੱਚ ਖੇਡਣ ਲਈ ਉਤਸੁਕ ਹਨ ਜਿਥੇ ਸੁਨੀਲ ਗਾਵਸਕਰ ਅਤੇ ਸਚਿਨ ਤੇਂਦੁਲਕਰ ਵਰਗੇ ਮਹਾਨ ਖਿਡਾਰੀਆਂ ਨੇ ਇਤਿਹਾਸ ਰਚਿਆ ਹੈ। ਹਾਲ ਹੀ ‘ਚ ਸ਼ਾਰਜਾਹ ਸਟੇਡੀਅਮ ਵਿੱਚ ਵੱਡੇ ਪੱਧਰ ‘ਤੇ ਨਵੀਨੀਕਰਣ ਹੋਇਆ ਹੈ, ਜਿਸ ਵਿੱਚ ਨਵੀਂ ਨਕਲੀ ਛੱਤ ਦੀ ਸਥਾਪਨਾ, ਰਾਇਲ ਸੂਟ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਕੋਵਿਡ -19 ਨਾਲ ਜੁੜੇ ਨਿਯਮਾਂ ਅਨੁਸਾਰ ਕੁਮੈਂਟਰੀ ਬਾਕਸ ਅਤੇ ਪ੍ਰਾਹੁਣਚਾਰੀ ਬਾਕਸ ਤਿਆਰ ਕਰਨਾ ਸ਼ਾਮਿਲ ਹੈ।
ਗਾਂਗੁਲੀ ਨਾਲ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ, ਸਾਬਕਾ ਆਈਪੀਐਲ ਮੁਖੀ ਰਾਜੀਵ ਸ਼ੁਕਲਾ ਅਤੇ ਆਈਪੀਐਲ ਦੇ ਸੀਓਓ ਹੇਮਾਂਗ ਅਮੀਨ ਵੀ ਮੌਜੂਦ ਸਨ। ਇਸ ਦੇ ਨਾਲ, ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ, ਬੀਸੀਸੀਆਈ ਦੇ ਸੰਯੁਕਤ ਸਕੱਤਰ ਜੈਸ਼ ਜਾਰਜ ਅਤੇ ਮੁਬਾਸਿਰ ਉਸਮਾਨੀ ਤੋਂ ਇਲਾਵਾ ਅਮੀਰਾਤ ਕ੍ਰਿਕਟ ਬੋਰਡ ਦੇ ਜਨਰਲ ਮੈਨੇਜਰ ਵੀ ਮੌਜੂਦ ਸਨ। ਸ਼ਾਰਜਾਹ ਵਿੱਚ 12 ਆਈਪੀਐਲ ਮੈਚ ਖੇਡੇ ਜਾਣਗੇ।