IMD issues heavy rain warning: ਨਵੀਂ ਦਿੱਲੀ: ਮੌਸਮ ਵਿਭਾਗ ਨੇ ਅਗਲੇ ਚਾਰ-ਪੰਜ ਦਿਨਾਂ ਦੌਰਾਨ ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਗੁਜਰਾਤ, ਤੱਟਵਰਤੀ ਅਤੇ ਉੱਤਰੀ ਅੰਦਰੂਨੀ ਕਰਨਾਟਕ ਅਤੇ ਕੇਰਲ ਵਿੱਚ ਭਾਰੀ ਤੋਂ ਮੂਸਲਾਧਾਰ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ । ਮੌਸਮ ਵਿਭਾਗ ਅਨੁਸਾਰ ਇੱਕ ਪੱਛਮੀ ਬੰਗਾਲ ਦੀ ਖਾੜੀ ਅਤੇ ਉੱਤਰੀ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨਾਲ ਲੱਗਦੇ ਇੱਕ ਘੱਟ ਦਬਾਅ ਵਾਲਾ ਖੇਤਰ ਜੋ ਕਿ ਬਾਰਿਸ਼ ਦੀ ਸਥਿਤੀ ਪੈਦਾ ਕਰਦਾ ਹੈ।
IMD ਨੇ ਇਹ ਵੀ ਦੱਸਿਆ ਹੈ ਕਿ ਅਗਲੇ ਦੋ-ਤਿੰਨ ਦਿਨਾਂ ਦੌਰਾਨ ਇਸਦੇ ਤੇਲੰਗਾਨਾ ਦੇ ਪਾਰ ਪੱਛਮ ਅਤੇ ਉੱਤਰ-ਪੱਛਮ ਵੱਲ ਜਾਣ ਦੀ ਸੰਭਾਵਨਾ ਹੈ । ਪੱਛਮੀ ਰਾਜਸਥਾਨ ਵਿੱਚ ਗੰਗਾਨਗਰ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਮੌਨਸੂਨ ਟ੍ਰਫ ਆਪਣੀ ਸਧਾਰਣ ਸਥਿਤੀ ਦੇ ਦੱਖਣ ਵਿੱਚ ਸਥਿਤ ਹੈ। ਇਸ ਦਾ ਪੂਰਬੀਰ ਸਿਰਾ ਵੀਰਵਾਰ (17 ਸਤੰਬਰ) ਤੱਕ ਆਪਣੀ ਆਮ ਸਥਿਤੀ ਦੇ ਦੱਖਣ ਵਿੱਚ ਬਣੇ ਰਹਿਣ ਦੀ ਸੰਭਾਵਨਾ ਹੈ।
ਸਮੁੰਦਰੀ ਪੱਧਰ ‘ਤੇ ਅਪੱਤਟੀ ਗਰਤ ਦੱਖਣੀ ਗੁਜਰਾਤ ਦੇ ਤੱਟ ਤੋਂ ਉੱਤਰੀ ਕਰਨਾਟਕ ਦੇ ਤੱਟ ਤੱਕ ਚੱਲ ਰਿਹਾ ਹੈ। ਅਗਲੇ ਪੰਜ ਦਿਨਾਂ ਦੌਰਾਨ ਇਹ ਪੱਛਮੀ ਤੱਟ ‘ਤੇ ਰਹਿਣ ਦੀ ਸੰਭਾਵਨਾ ਹੈ। IMD ਇਨ੍ਹਾਂ ਅਨੁਕੂਲ ਹਾਲਤਾਂ ਕਾਰਨ ਪ੍ਰਾਇਦੀਪ ਖੇਤਰ ਵਿੱਚ ਵਿਆਪਕ ਅਤੇ ਭਾਰੀ ਬਾਰਿਸ਼ ਦੀ ਉਮੀਦ ਕਰ ਰਿਹਾ ਹੈ। ਦੇਸ਼ ਦੇ ਉੱਤਰ ਪੱਛਮੀ ਹਿੱਸਿਆਂ ਤੋਂ ਹੁਣ ਤੱਕ ਮਾਨਸੂਨ ਦੇ ਵਾਪਸੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ।
ਦੱਸ ਦੇਈਏ ਕਿ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੀ ਮੁਖੀ ਕੇ ਸਤੀ ਦੇਵੀ ਨੇ ਕਿਹਾ, ‘ਉੱਤਰ-ਪੱਛਮੀ ਭਾਰਤ ਤੋਂ ਮਾਨਸੂਨ ਵਾਪਸੀ ਦੇ ਕਾਰਨ ਸਾਨੂੰ ਕੋਈ ਸੰਕੇਤ ਨਹੀਂ ਮਿਲੇ । ਇੱਕ ਹੋਰ ਘੱਟ ਦਬਾਅ ਵਾਲਾ ਖੇਤਰ ਬੰਗਾਲ ਦੀ ਖਾੜੀ ਵਿੱਚ 17 ਸਤੰਬਰ ਦੇ ਆਸ-ਪਾਸ ਵਿਕਸਤ ਹੋਣ ਦੀ ਸੰਭਾਵਨਾ ਹੈ, ਪਰ ਸਾਨੂੰ ਨਿਸ਼ਚਤ ਹੋਣ ਲਈ ਹੋਰ ਮਾਡਲਾਂ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਹੈ।’