Pakistan releases an : ਅੰਮ੍ਰਿਤਸਰ : ਪਾਕਿਸਤਾਨ ਨੇ ਸੋਮਵਾਰ ਨੂੰ ਇੱਕ ਭਾਰਤੀ ਨਾਗਰਿਕ ਨੂੰ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੂੰ ਸੌਂਪ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਰੀਵਾ ਜਿਲ੍ਹੇ ਦੇ ਪਿੰਡ ਮਾਹਣਾ, ਥਾਣਾ ਨਵੀਂ ਗੜ੍ਹੀ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਨਾਂ ਅਨਿਲ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਮਾਨਸਿਕ ਤੇ ਸਰੀਰਕ ਰੂਪ ਤੋਂ ਅਨਿਲ ਨੂੰ ਕਾਫੀ ਤਸੀਹੇ ਦਿੱਤੇ ਗਏ ਜਿਸ ਕਾਰਨ ਅਨਿਲ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।
ਅਟਾਰੀ ਸੜਕ ਸਰਹੱਦ ‘ਤੇ ਤਾਇਨਾਤ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ ਗਈ ਤਾਂ ਠੀਕ ਢੰਗ ਨਾਲ ਉਸ ਕੋਲੋਂ ਗੱਲਬਾਤ ਵੀ ਨਹੀਂ ਹੋ ਰਹੀ ਸੀ। BSF ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਕਾਗਜ਼ਾਤਾਂ ਦੀ ਜਾਂਚ ਕੀਤੀ ਤੇ ਉਸ ਦਾ ਮੈਡੀਕਲ ਟੈਸਟ ਕਰਵਾਇਆ। ਅਟਾਰੀ ਸੜਕ ਸਰਹੱਦ ‘ਤੇ ਤਾਇਨਾਤ ਪ੍ਰੋਟੋਕਾਲ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਾਕਿਸਤਾਨ ਰੇਂਜਰ ਨੇ ਸੂਚਨਾ ਦਿੱਤੀ ਸੀ ਕਿ ਇੱਕ ਭਾਰਤੀ ਕੈਦੀ ਨੂੰ ਸੋਮਵਾਰ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਉਸ ਨੂੰ ਸਕੂਲ ‘ਚ ਕੁਆਰੰਟਾਈਨ ਕੀਤਾ ਗਿਆ ਹੈ। ਅਨਿਲ ਦੀ ਤਬੀਅਤ ਇੰਨੀ ਖਰਾਬ ਹੈ ਕਿ ਉਹ ਕੁਝ ਵੀ ਦੱਸਣ ‘ਚ ਅਸਮਰੱਥ ਹੈ। ਅਨਿਲ ਕੁਮਾਰ ਇਹ ਵੀ ਨਹੀਂ ਦੱਸ ਸਕਿਆ ਹੈ ਕਿ ਉਹ ਪਾਕਿਸਤਾਨ ਕਦੋਂ ਅਤੇ ਕਿਵੇਂ ਪਹੁੰਚਿਆ ਸੀ। ਅਨਿਲ ਦੇ ਘਰ ਦੇ ਪਤੇ ‘ਤੇ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਜਾ ਸਕੇ।