World longest highway tunnel: ਮਨਾਲੀ ਨੂੰ ਲੇਹ ਨਾਲ ਜੋੜਨ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ‘ਅਟਲ ਸੁਰੰਗ’ ਦਾ ਨਿਰਮਾਣ ਦਸ ਸਾਲਾਂ ਵਿੱਚ ਪੂਰਾ ਲਿਆ ਗਿਆ ਹੈ। ਇਸ ਸੁਰੰਗ ਦੀ ਲੰਬਾਈ 10,000 ਫੁੱਟ ਤੋਂ ਵੱਧ ਹੈ। ਇਸ ਦੇ ਪੂਰਾ ਹੋਣ ਦਾ ਅਨੁਮਾਨਿਤ ਸਮਾਂ ਛੇ ਸਾਲਾਂ ਤੋਂ ਘੱਟ ਸੀ। ਮੁੱਖ ਇੰਜੀਨੀਅਰ ਕੇਪੀ ਪੁਰਸ਼ੋਥਮਨ ਨੇ ਕਿਹਾ, “ਅਟਲ ਸੁਰੰਗ ਮਨਾਲੀ ਨੂੰ ਲੇਹ ਨਾਲ ਜੋੜਦੀ ਹੈ, ਇਹ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਹੈ ਜਿਸਦੀ ਲੰਬਾਈ 10,000 ਫੁੱਟ ਤੋਂ ਵੱਧ ਹੈ । ਇਸ ਸੁਰੰਗ ਦੇ ਮੁਕੰਮਲ ਹੋਣ ਦੀ ਅਨੁਮਾਨਤ ਮਿਆਦ 6 ਸਾਲ ਤੋਂ ਵੀ ਘੱਟ ਸੀ, ਪਰ ਇਸਨੂੰ 10 ਸਾਲਾਂ ਵਿੱਚ ਪੂਰਾ ਕੀਤਾ ਗਿਆ ਹੈ।”
ਪੁਰਸ਼ੋਥਮਨ ਨੇ ਕਿਹਾ, “ਹਰ 60 ਮੀਟਰ ‘ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਸੁਰੰਗ ਦੇ ਅੰਦਰ ਹਰ 500 ਮੀਟਰ ‘ਤੇ ਐਮਰਜੈਂਸੀ ਐਗਜ਼ਿਟ ਸੁਰੰਗ ਹਨ। ਇਹ ਸੁਰੰਗ ਮਨਾਲੀ ਅਤੇ ਲੇਹ ਦੇ ਵਿਚਕਾਰ ਦੀ ਦੂਰੀ ਨੂੰ 46 ਕਿਲੋਮੀਟਰ ਘੱਟ ਕਰੇਗੀ। ਜਿਸ ਨਾਲ 4 ਘੰਟੇ ਬਚਾਏ ਜਾ ਸਕਦੇ ਹਨ।” ਅੱਗ ਲੱਗਣ ਦੀ ਸੂਰਤ ਵਿੱਚ ਸੁਰੰਗ ਦੇ ਅੰਦਰ ਫਾਇਰ ਹਾਈਡ੍ਰੈਂਟ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ, “ਨਿਰਮਾਣ ਦੌਰਾਨ ਉਥੇ ਸਰੋਤਾਂ ਨੂੰ ਪ੍ਰਾਪਤ ਕਰਨਾ ਅਤੇ ਇਸ ਦੀ ਵਰਤੋਂ ਕਰਨਾ ਇੱਕ ਮੁਸ਼ਕਿਲ ਕੰਮ ਸੀ। ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਮਿਲ ਕੇ ਅਸੀਂ ਉਸਾਰੀ ਨੂੰ ਪੂਰਾ ਕਰਨ ਦੇ ਯੋਗ ਹੋਏ । ਉਨ੍ਹਾਂ ਦੱਸਿਆ ਕਿ ਸੁਰੰਗ ਦੀ ਚੌੜਾਈ 10.5 ਮੀਟਰ ਹੈ, ਜਿਸ ਨਾਲ ਦੋਵਾਂ ਪਾਸਿਆਂ ਤੋਂ 1 ਮੀਟਰ ਦਾ ਫੁੱਟਪਾਥ ਵੀ ਸ਼ਾਮਿਲ ਹੈ।”
ਦੱਸ ਦੇਈਏ ਕਿ ਅਟਲ ਸੁਰੰਗ ਪ੍ਰਾਜੈਕਟ ਦੇ ਡਾਇਰੈਕਟਰ ਕਰਨਲ ਪ੍ਰੀਸ਼ਿਤ ਮਹਿਰਾ ਨੇ ਗਲਬਾਤ ਦੌਰਾਨ ਦੱਸਿਆ ਕਿ ਟੀਮ ਦੇ ਅੰਦਰ ਕੰਮ ਕਰਨ ਵਾਲੇ ਬਹੁਤ ਸਾਰੇ ਮਾਹਿਰ ਸੁਰੰਗ ਦੇ ਢਾਂਚੇ ਨੂੰ ਬਦਲਣ ਦੇ ਵਿਚਾਰ ਵਿੱਚ ਸਨ ।ਉਨ੍ਹਾਂ ਦੱਸਿਆ, “ਲੇਹ ਨੂੰ ਜੋੜਨ ਲਈ ਸਾਡਾ ਇਹ ਸੁਪਨਾ ਸੀ ਅਤੇ ਇਹ ਸੰਪਰਕ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਸੀ। ਇਹ ਸੁਰੰਗ ਇੱਕ ਚੁਣੌਤੀਪੂਰਨ ਪ੍ਰੋਜੈਕਟ ਸੀ, ਕਿਉਂਕਿ ਅਸੀਂ ਸਿਰਫ ਦੋ ਸਿਰੇ ਤੋਂ ਕੰਮ ਕਰ ਰਹੇ ਸੀ । ਦੂਸਰਾ ਸਿਰਾ ਰੋਹਤਾਂਗ ਉੱਤਰ ਵੱਲ ਪਾਸ ਵਿੱਚ ਸੀ, ਜਿੱਥੇ ਇੱਕ ਸਾਲ ਵਿੱਚ ਸਿਰਫ ਪੰਜ ਮਹੀਨੇ ਕੰਮ ਕੀਤਾ ਜਾ ਸਕਦਾ ਸੀ।”