mp ravi verma attacks donald trump: ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਵੀ ਪ੍ਰਕਾਸ਼ ਵਰਮਾ ਨੇ ਭਾਰਤ ‘ਚ ਕੋਰੋਨਾ ਮਹਾਂਮਾਰੀ ਫੈਲਣ ਦਾ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਦੌਰੇ ਨੂੰ ਦੱਸਿਆ ਹੈ।ਰਾਜਸਭਾ ‘ਚ ਕੋਰੋਨਾ ‘ਤੇ ਬਹਿਸ ਦੌਰਾਨ ਸਪਾ ਸੰਸਦ ਮੈਂਬਰ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਖੁਸ਼ ਕਰਨ ਲਈ ਏਅਰਪੋਰਟਸ ਨੂੰ ਬੰਦ ਨਹੀਂ ਕੀਤਾ ਗਿਆ ਸੀ।ਰਾਸ਼ਟਰਪਤੀ ਟ੍ਰੰਪ ਦੇ ਨਾਲ ਕਾਫੀ ਗਿਣਤੀ ‘ਚ ਲੋਕ ਆਏ ਸਨ।ਸਪਾ ਮੈਂਬਰ ਨੇ ਕਿਹਾ ਕਿ ਡੋਨਾਲਡ ਟੰਪ ਅਹਿਮਦਾਬਾਦ, ਆਗਰਾ ਅਤੇ ਦਿੱਲੀ ਗਏ ਅਤੇ ਅਸੀਂ ਦੇਖਿਆ ਕਿ ਜਿਥੇ-ਜਿਥੇ ਉਹ ਗਏ ਉਥੇ ਹੀ ਇਹ ਮਹਾਂਮਾਰੀ ਸਭ ਤੋਂ ਵਧ ਫੈਲੀ ਹੈ।ਸੰਸਦ ਰਵੀ ਪ੍ਰਕਾਸ਼ ਵਰਮਾ ਨੇ ਕਿਹਾ ਕਿ ਕੋਰੋਨਾ ਨੇ ਦੇਸ਼ ‘ਚ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ।ਲਾਕਡਾਊਨ ਅਤੇ ਸਰਕਾਰ ਵਲੋਂ ਪੂਰਨ ਇੰਤਜ਼ਾਮ ਨਹੀਂ ਕਰਨ ਕਾਰਨ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸਪਾ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ‘ਚ ਆਉਣ ਨਾਲ ਪਹਿਲਾਂ ਦੁਨੀਆਂ ਦੇ ਕਈ ਦੇਸ਼ਾਂ ‘ਚ ਇਹ ਮਹਾਂਮਾਰੀ ਫੈਲ ਚੁੱਕੀ ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਖੁਸ਼ ਕਰਨ ਲਈ ਹਵਾਈ ਅੱਡੇ ਨੂੰ ਬੰਦ ਨਹੀਂ ਕੀਤਾ ਗਿਆ।ਇਹ ਬੀਮਾਰੀ ਸਭ ਤੋਂ ਜ਼ਿਆਦਾ ਫੈਲੀ।ਅਤੁੇ ਇਸਦੁ ਸਭ ਤੋਂ ਵੱਡਾ ਨੁਕਸਾਨ ਤਾਂ ਉਦੋਂ ਹੋਇਆ ਜਦੋਂ ਸਰਕਾਰ ਨੇ ਬਿਨਾਂ ਸਮੇਂ ਦਿੱਤੇ ਲਾਕਡਾਊਨ ਦਾ ਐਲਾਨ ਕਰ ਦਿੱਤਾ।ਸੰਸਦ ਨੇ ਕਿਹਾ ਕਿ ਸਰਕਾਰ ਨੇ ਆਦੇਸ਼ ਦਿੱਤਾ ਕਿ ਕੋਈ ਵੀ ਮਕਾਨ ਮਾਲਕ ਮਜ਼ਦੂਰਾਂ ਤੋਂ ਕਿਰਾਇਆ ਨਹੀਂ ਲਏਗਾ।ਇਸਦਾ ਅਸਰ ਇਹ ਹੋਇਆ ਕਿ ਮਜ਼ਦੂਰ ਫੈਕਟਰੀਆਂ ‘ਚ ਕੰਮ ਕਰ ਰਹੇ ਸਨ ਉੁਹ ਕੱਢ ਦਿੱਤੇ ਗਏ।ਰਵੀ ।ਪ੍ਰਕਾਸ਼ ਵਰਮਾ ਨੇ ਕਿਹਾ ਕਿ ਲਾਕਡਾਊਨ ਦੌਰਾਨ ਲੱਖਾਂ ਲੋਕ ਪੈਦਲ ਆਪਣੇ ਘਰਾਂ ਲਈ ਨਿਕਲੇ।ਕਈ ਔਰਤਾਂ ਨੇ ਤਾਂ ਰਾਸਤੇ ‘ਚ ਹੀ ਬੱਚਿਆਂ ਨੂੰ ਜਨਮ ਦਿੱਤਾ।ਇਸ ਦੇਸ਼ ਦੇ ਸੰਵੇਦਨਸ਼ੀਲਤਾ ਨੂੰ ਕੀ ਹੋਇਆ ਹੈ।ਸਪਾ ਸੰਸਦ ਨੇ ਕਿਹਾ ਕਿ ਮੈਂ ਅੱਜਕਲ੍ਹ ਕਵੀ ਸੰਮੇਲਨ ਵੀ ਦੇਖ ਰਿਹਾ ਹਾਂ।ਲੇਕਿਨ ਕਿਸੇ ਵੀ ਕਵੀ ਸੰਮੇਲਨ ‘ਚ ਇਨ੍ਹਾਂ ਦੁਖੀ ਲੋਕਾਂ ਦੀ ਮੁਸ਼ਕਿਲਾਂ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ।ਮੇਰੇ ਦੇਸ਼ ਨੂੰ ਕੀ ਹੋ ਗਿਆ ਹੈ।