Punjab Govt relaxed universities : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਸੂਬੇ ਵਿੱਚ ਉਚੇਰੀ ਸਿੱਖਿਆ ਨੂੰ ਵਧ ਚੜ੍ਹ ਕੇ ਪ੍ਰਚਾਰਿਤ ਕਰਨ ਦੇ ਉਦੇਸ਼ ਨਾਲ ਯੂਨੀਵਰਸਿਟੀਆਂ ਲਈ ਉਸਾਰੇ ਗਏ ਖੇਤਰ ਦੀ ਸ਼ਰਤ ਵਿੱਚ ਛੋਟ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਨਾਲ ਪਹਿਲਾਂ ਜਿਥੇ ਮਲਟੀਪਲ ਯੂਨੀਵਰਸਿਟੀ ਨੂੰ 50 ਹਜ਼ਾਰ ਸਕੁਏਅਰ ਦੀ ਜਗ੍ਹਾ ਚਾਹੀਦੀ ਹੁੰਦੀ ਸੀ, ਉਸ ਨੂੰ ਘਟਾ ਕੇ 30 ਹਜ਼ਾਰ ਸਕੁਏਅਰ ਕਰ ਦਿੱਤਾ ਗਿਆ ਹੈ। ਉਥੇ ਹੀ ਸਿੰਗਲ ਡੋਮੇਨ ਯੂਨੀਵਰਸਿਟੀ ਦੀ ਜਗ੍ਹਾ ਨੂੰ 20 ਹਜ਼ਾਰ ਸਕੁਏਅਰ ਤੋਂ ਘਟਾ ਕੇ 15 ਹਜ਼ਾਰ ਸਕੁਏਅਰ ਕਰ ਦਿੱਤਾ ਗਿਆ ਹੈ।
ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕਿਸੇ ਵੀ ਮਲਟੀਪਲ ਡੋਮੇਨ ਯੂਨੀਵਰਸਿਟੀ ਕੋਲ ਇੰਨੀ ਜਗ੍ਹਾ ਹੋਣਾ ਸਿਰਫ ਪੰਜਾਬ ਵਿੱਚ ਸੀ ਇਸ ਲਈ ਇਸ ਨੂੰ ਘਟਾਇਆ ਗਿਆ ਹੈ ਕਿਉਂਕਿ ਦੇਸ਼ ਵਿੱਚ ਕਿਤੇ ਵੀ ਅਜਿਹਾ ਨਹੀ ਹੈ। ਇਸ ਕਦਮ ਨਾਲ ਸਿੱਖਿਆ ਸੈਕਟਰ ਨੂੰ ਚੰਗਾ ਫਾਇਦਾ ਮਿਲੇਗਾ ਤੇ ਪੰਜਾਬ ਵਿੱਚ 2 ਹੋਰ ਯੂਨੀਵਰਸਿਟੀਆਂ ਖੁੱਲ੍ਹਣਗੀਆਂ ਜਿਨ੍ਹਾਂ ਦਾ ਤਾਲਮੇਲ ਗਲੋਬਲ ਯੂਨੀਵਰਸਿਟੀ ਨਾਲ ਹੈ। ਇਸ ਦੇ ਨਾਲ ਹੀ ਕੈਬਨਿਟ ਵਿੱਚ ਇਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਕਿ ਯੂਨੀਵਰਸਿਟੀ ਘੱਟੋ-ਘੱਟ 33 ਸਾਲ ਦੀ ਲੀਜ਼ ’ਤੇ ਵੀ ਜਗ੍ਹਾ ਲੈ ਸਕਦੀ ਹੈ ਬਸ਼ਰਤੇ ਇਹ ਲੀਜ਼ ਕਿਸੇ ਸਰਕਾਰੀ ਜਾਂ ਗ੍ਰਾਮ ਪੰਚਾਇਤ ਦੀ ਨਾ ਹੋਵੇ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ-2010 ਤਹਿਤ ਸੂਬਾ ਸਰਕਾਰ ਨੇ ਅਜੇ ਤੱਕ 14 ਯੂਨੀਵਰਸਿਟੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਚਾਰ ਹੋਰ ਨਿੱਜੀ ਯੂਨੀਵਰਸਿਟੀਆਂ ਸਥਾਪਤ ਕਰਨ ਬਾਬਤ ਤਜਵੀਜ਼ਾਂ ਵਿਚਾਰ ਅਧੀਨ ਹਨ।
ਦੱਸਣਯੋਗ ਹੈ ਕਿ ਮੰਤਰੀ ਮੰਡਲ ਨੇ ਸੀਨੀਅਰ ਸਹਾਇਕ (ਅਕਾਉਂਟ) ਦੇ ਅਹੁਦੇ ਨੂੰ ਮਿਲਾ ਕੇ ਸੀਨੀਅਰ ਸਹਾਇਕ (ਅਕਾਉਂਟ) ਦੇ ਨਾਲ ਸੀਨੀਅਰ ਸਹਾਇਕ ਨੂੰ ਤਰੱਕੀ ਦੇ ਰਾਹ ਪੱਧਰਾ ਕਰਨ ਲਈ ਪੰਜਾਬ ਸਹਿਕਾਰੀ ਆਡਿਟ (ਸਮੂਹ-ਬੀ) ਸਰਵਿਸ ਨਿਯਮਾਂ, 2016 ਵਿੱਚ ਸੋਧ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਸਹਿਕਾਰਤਾ ਵਿਭਾਗ ਦੇ ਆਡਿਟ ਵਿੰਗ ਵਿੱਚ ਕੰਮ ਕਰਨ ਵਾਲੇ ਖਾਤੇ) ਇਹ ਨਿਯਮ ਪੰਜਾਬ ਗਜ਼ਟ ਵਿੱਚ ਨੋਟੀਫਿਕੇਸ਼ਨ ਦੀ ਮਿਤੀ ਤੋਂ ਲਾਗੂ ਹੋਣਗੇ।
ਨੂੰ ਨਿਰਮਾਣ ਖੇਤਰ ਦੀ ਸ਼ਰਤ ’ਚ ਮਿਲੀ ਛੋਟ