CSK presents a golden sword : ਆਈਪੀਐਲ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਆਪਣੇ ਸਟਾਰ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਬਹੁਤ ਹੀ ਵਿਲੱਖਣ ਢੰਗ ਨਾਲ ਸਨਮਾਨਿਤ ਕੀਤਾ ਹੈ। ਚੇਨਈ ਸੁਪਰ ਕਿੰਗਜ਼ ਨੇ ਜਡੇਜਾ ਨੂੰ ਇੱਕ ਤਲਵਾਰ ਭੇਟ ਕੀਤੀ ਹੈ। ਰਵਿੰਦਰ ਜਡੇਜਾ ਕ੍ਰਿਕਟ ਦੇ ਮੈਦਾਨ ਵਿੱਚ ਆਪਣੇ ਤਲਵਾਰਬਾਜ਼ੀ ਵਾਲੇ ਜਸ਼ਨਾਂ ਦੇ ਲਈ ਮਸ਼ਹੂਰ ਹੈ। ਜਦੋਂ ਵੀ ਜਡੇਜਾ ਮੈਦਾਨ ‘ਤੇ ਸੈਂਕੜਾ ਜਾਂ ਅਰਧ ਸੈਂਕੜਾ ਲਗਾਉਂਦਾ ਹੈ ਤਾਂ ਉਹ ਬੱਲੇ ਨੂੰ ਤਲਵਾਰ ਦੇ ਅੰਦਾਜ਼ ਵਿੱਚ ਘੁੰਮਾ ਕੇ ਆਪਣੀ ਖੁਸ਼ੀ ਜਾਹਿਰ ਕਰਦਾ ਹੈ। ਚੇਨਈ ਸੁਪਰ ਕਿੰਗਜ਼ ਨੇ ਇੱਕ ਪੁਰਸਕਾਰ ਸਮਾਰੋਹ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੋਨੇ ਦੀ ਕੈਪ ਅਤੇ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਇੱਕ ਸੋਨੇ ਦੀ ਤਲਵਾਰ ਦਿੱਤੀ ਹੈ।
ਧੋਨੀ ਨੇ ਖੁਦ ਇਹ ਪੁਰਸਕਾਰ ਜਡੇਜਾ ਨੂੰ ਦਿੱਤਾ ਹੈ। ਐਵਾਰਡ ਲੈਂਦਿਆਂ ਦੌਰਾਨ ਇੱਕ ਤਸਵੀਰ ਜਡੇਜਾ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕੀਤੀ ਹੈ। ਆਈਪੀਐਲ ਦੇ ਇਤਿਹਾਸ ਵਿਚ ਜਡੇਜਾ ਇਕਲੌਤਾ ਭਾਰਤੀ ਖਿਡਾਰੀ ਹੈ ਜਿਸਨੇ 100 ਤੋਂ ਵੱਧ ਵਿਕਟਾਂ ਅਤੇ 1900 ਦੌੜਾਂ ਬਣਾਈਆਂ ਹਨ। ਜਡੇਜਾ ਨੇ ਆਈਪੀਐਲ ਵਿੱਚ 108 ਵਿਕਟਾਂ ਆਪਣੇ ਨਾਮ ਕਕੀਤੀਆਂ ਹਨ। ਆਈਪੀਐਲ ਦੇ ਇਤਿਹਾਸ ਵਿੱਚ ਜਡੇਜਾ ਇਕਲੌਤਾ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਹੈ ਜਿਸ ਦੇ ਨਾਂ 108 ਵਿਕਟਾਂ ਹਨ।