pm modi nda alliance shiv sena : ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਲਈ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸੰਸਦ ਤਕ ਸੰਗਰਾਮ ਛਿੜ ਚੁੱਕਾ ਹੈ।ਅਜਿਹੇ ‘ਚ ਬੀਜੇਪੀ ਦੀ ਅਗਵਾਈ ਵਾਲੇ ਰਾਸ਼ਟਰੀ ਗਠਬੰਧਨ (ਐੱਨਡੀਏ) ਦੇ ਸਹਿਯੋਗੀਆਂ ਨੇ ਵੀ ਬਗਾਵਤੀ ਤੇਵਰ ਅਖਤਿਆਰ ਕਰ ਲਏ ਹਨ।ਬੀਜੇਪੀ ਦੇ ਸੰਕਟ ਦੇ ਦੌਰ ‘ਚ ਵੀ ਮਜ਼ਬੂਤੀ ਨਾਲ ਖੜੇ ਰਹੇ ਸਭ ਤੋਂ ਪੁਰਾਣੇ ਸਾਰਥੀ ਵੀ ਹੁਣ ਦੂਰ ਹੁੰਦੇ ਜਾ ਰਹੇ ਹਨ।ਪਿਛਲੇ ਸਾਲ ਸ਼ਿਵ ਸੈਨਾ ਸੱਤਾ ਲਈ ਬੀਜੇਪੀ ਦਾ ਸਾਥ ਛੱਡ ਕੇ ਵੱਖ ਹੋ ਗਈ ਹੈ।ਉਥੇ ਹੀ ਕਿਸਾਨਾਂ ਦੇ ਮੁੱਦੇ ‘ਤੇ ਹੁਣ ਦੂਸਰੀ ਸਭ ਤੋਂ ਪੁਰਾਣੀ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਨੂੰ ਮੋਦੀ ਸਰਕਾਰ ਤੋਂ ਵੱਖ ਕਰ ਲਿਆ ਹੈ।ਅਜਿਹੇ ‘ਚ ਹੁਣ ਐਨ.ਡੀ.ਏ ਦਾ ਕਿਲਾ ਡਿੱਗਦਾ ਨਜ਼ਰ ਆ ਰਿਹਾ ਹੈ।ਜੋ ਬੀਜੇਪੀ ਲਈ ਚਿੰਤਾ ਦਾ ਵਿਸ਼ਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਸਭਾ ‘ਚ ਇਨ੍ਹਾਂ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸਿਆ ਹੈ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਮੰਤਰੀ ਅਸਤੀਫਾ ਦੇ ਦੇਵੇਗੀ।ਇਸਦੇ ਤੁਰੰਤ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਮੋਦੀ ਕੈਬਨਿਟ ਤੋਂ ਖੇਤੀ ਸੰਬੰਧੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਅਸਤੀਫਾ ਦਿੱਤਾ ਹੈ।ਇਸਦੇ ਤੁਰੰਤ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਮੋਦੀ ਕੈਬਨਿਟ ਤੋਂ ਖੇਤੀ ਸੰਬੰਧੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਅਸਤੀਫਾ ਦੇ ਦਿੱਤਾ ਹੈ।ਇਸਦੇ ਬਾਅਦ ਉਨ੍ਹਾਂ ਨੇ ਕਿਹਾ,” ਮੈਂ ਉਸ ਸਰਕਾਰ ਦਾ ਹਿੱਸਾ ਨਹੀਂ ਰਹਿਣਾ ਚਾਹੁੰਦੀ ਜੋ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤੇ ਬਿਨਾਂ ਖੇਤੀ ਖੇਤਰ ਨਾਲ ਜੁੜੇ ਬਿੱਲ ਲੈ ਕੇ ਆਉਂਦੀ ਹੈ ਅਤੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਸੁਝਾਏ ਬਿਨਾਂ ਹੀ ਸਦਨ ‘ਚ ਬਿੱਲ ਪਾਸ ਕਰਾ ਲੈਂਦੀ ਹੈ।
ਕਿਸਾਨਾਂ ਦੇ ਨਾਲ ਉਨ੍ਹਾਂ ਦੀ ਬੇਟੀ ਅਤੇ ਭੈਣ ਦੇ ਰੂਪ ‘ਚ ਖੜੀ ਹੋਣ ਦਾ ਮੈਨੂੰ ਗਰਵ ਹੈ।ਹਾਲਾਂਕਿ, ਅਕਾਲੀ ਦਲ ਨੇ ਮੋਦੀ ਸਰਕਾਰ ਤੋਂ ਬਾਹਰ ਆਉਣ ਦਾ ਐਲਾਨ ਤਾਂ ਕਰ ਦਿੱਤਾ, ਪਰ ਐੱਨ.ਡੀ.ਏ. ਤੋਂ ਬਾਹਰ ਨਿਕਲਣ ਦਾ ਫੈਸਲਾ ਪਾਰਟੀ ਨੇ ਨਹੀਂ ਲਿਆ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਦੇ ਲਈ ਕੁਝ ਵੀ ਕਰਨ ਲਈ ਤਿਆਰ ਹਾਂ।ਅਕਾਲੀ ਦਲ ਦੇ ਕੇਂਦਰ ਤੋੋਂ ਸਮਰਥਨ ਵਾਪਸ ਲੈਣ ਦੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਦਾ ਵੱਖ ਕਦਮ ਕੀ ਹੋਵੇਗਾ ਇਹ ਅਸੀਂ ਪਾਰਟੀ ਦੀ ਬੈਠਕ ਦੇ ਬਾਅਦ ਜਲਦ ਹੀ ਦੱਸਾਂਗੇ।ਇਸ ਤੋਂ ਸਾਫ ਜ਼ਾਹਿਰ ਹੈ ਕਿ ਫਿਲਹਾਲ ਅਕਾਲੀ ਦਲ ਨੇ ਸਰਕਾਰ ਤੋਂ ਖੁਦ ਨੂੰ ਵੱਖ ਕਰ ਲਿਆ ਹੈ।ਪਰ ਗਠਬੰਧਨ ਤੋੜਨ ਦਾ ਕੋਈ ਫੈਸਲਾ ਨਹੀਂ ਲਿਆ।ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਅਲਾਇੰਸ 27 ਸਾਲ ਪੁਰਾਣਾ ਹੈ।ਅਕਾਲੀਆਂ ਦਾ ਸਿਆਸੀ ਆਧਾਰ ਸਿਰਫ ਪੰਜਾਬ ਤਕ ਸੀਮਿਤ ਹੈ, ਉਹ ਬੀਜੇਪੀ ਦੇ ਜੂਨੀਅਰ ਪਾਰਟਨਰ ਦੇ ਤੌਰ ‘ਤੇ ਹੈ।ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ 1997 ‘ਚ ਹੋਇਆ ਸੀ।ਪੰਜਾਬ ‘ਚ 1997 ਦੇ ਲੋਕਸਭਾ ਅਤੇ 2002 ਅਤੇ 2017 ਦੇ ਵਿਧਾਨ ਸਭਾ ਚੋਣਾਂ ‘ਚ ਗਠਬੰਧਨ ਦੇ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਸਮਝੌਤਾ ਜਾਰੀ ਹੈ।ਇਸ ਦੌਰਾਨ ਬੀਜੇਪੀ ਦੀ ਜਿੰਨੀ ਵੀ ਕੇਂਦਰ ਵੀ ਕੇਂਦਰ ਸਰਕਾਰ ‘ਚ ਬਣੀ ਹੈ।2014 ਅਤੇ 2019 ‘ਚ ਹਰਸਿਮਰਤ ਕੌਰ ਮੋਦੀ ਸਰਕਾਰ ‘ਚ ਕੈਬਨਿਟ ਮੰਤਰੀ ਹਨ,ਪਰ ਹੁਣ ਉਨ੍ਹਾਂ ਨੇ ਸਰਕਾਰ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ।ਇਸ ਤਰ੍ਹਾਂ ਅਕਾਲੀ ਨੇ ਐੱਨ.ਡੀ.ਏ. ਸਰਕਾਰ ਦਾ ਸਾਥ ਫਿਲਹਾਲ ਛੋੜ ਦਿੱਤਾ ਹੈ।