Arabica leaf benefits: ਅਰਬੀ ਇਕ ਪੌਦਾ ਹੈ ਜੋ ਊਸ਼ਣਕਟਬੰਧੀ ਜਲਵਾਯੂ ‘ਚ ਉੱਗਦਾ ਹੈ। ਇਸ ਦੀ ਜੜ੍ਹ ਤੇ ਪੱਤਿਆਂ ਦਾ ਸਬਜ਼ੀ ਰੂਪ ‘ਚ ਸੇਵਨ ਕੀਤਾ ਹੈ। ਲੋਕ ਅਰਬੀ ਦੇ ਪੱਤਿਆਂ ਦੀ ਸਬਜ਼ੀ ਵੀ ਬਣਾਉਂਦੇ ਹਨ। ਜਦਕਿ ਇਸ ਨੂੰ ਫਰਾਈ ਕਰ ਕੇ ਖਾਦਾ ਜਾਂਦਾ ਹੈ। ਹਾਲਾਂਕਿ ਅਰਬੀ ਦੇ ਪੱਤਿਆਂ ਨੂੰ ਕੱਚਾ ਨਹੀਂ ਖਾਣਾ ਚਾਹੀਦਾ। ਕੱਚਾ ਖਾਣ ਨਾਲ ਵਿਅਕਤੀ ਨੂੰ ਉਲਟੀ ਹੋ ਸਕਦੀ ਹੈ ਕਿਉਂਕਿ ਇਸ ‘ਚ ਕੈਲਸ਼ੀਅਮ ਆਕਜ਼ੇਲੇਟ ਪਾਇਆ ਜਾਂਦਾ ਹੈ ਜੋ ਜ਼ਹਿਰੀਲਾ ਹੁੰਦਾ ਹੈ। ਅਰਬੀ ‘ਚ ਕਈ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ ਜੋ ਸਿਹਤ ਤੇ ਸਦੁੰਰਤਾ ਦੋਵੇਂ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਆਓ ਜਾਣਦੇ ਹਾਂ ਕਿ ਅਰਬੀ ਦੇ ਪੱਤਿਆਂ ਦੇ ਕੀ ਫਾਇਦੇ ਹਨ।
ਅੱਖਾਂ ਦੀ ਰੌਸ਼ਨੀ ਲਈ ਫਾਇਦੇਮੰਦ: ਅਰਬੀ ਦੇ ਪੱਤਿਆਂ ‘ਚ ਵਿਟਾਮਿਨ-ਏ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਅੱਖਾਂ ਲਈ ਵਰਦਾਨ ਸਮਾਨ ਹੈ। ਦ੍ਰਿਸ਼ਟੀ ਸਬੰਧੀ ਕਿਸੇ ਵੀ ਪ੍ਰਕਾਰ ਦੇ ਦੋਸ਼ ਨੂੰ ਦੂਰ ਕਰਨ ‘ਚ ਇਹ ਕਾਰਗਰ ਹੈ। ਇਸ ਲਈ ਨਿਯਮਿਤ ਰੂਪ ‘ਚ ਅਰਬੀ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਕ ਪਾਸੇ ਅਰਬੀ ਦੇ ਪੱਤਿਆਂ ‘ਚ ਫਾਈਬਰ ਦੀ ਜ਼ਰੂਰਤ ਹੁੰਦੀ ਹੈ ਤਾਂ ਦੂਜੇ ਪਾਸੇ ਇਸ ‘ਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੰੁਦੀ ਹੈ। ਇਨ੍ਹਾਂ ਦੀ ਵਜ੍ਹਾ ਕਾਰਨ ਇਹ ਭਾਰ ਘੱਟ ਕਰਨ ‘ਚ ਦਵਾਈ ਸਮਾਨ ਹੈ।
ਝੁਰੜੀਆਂ ਤੋਂ ਨਿਜਾਤ: ਜੇਕਰ ਤੁਸੀਂ ਝੁਰੀਆਂ ਤੋਂ ਪਰੇਸ਼ਾਨ ਹੋ ਤੇ ਇਸ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਅਰਬੀ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ। ਇਸ ਨੂੰ ਤੁਸੀ ਸਬਜ਼ੀ ਦੇ ਰੂਪ ‘ਚ ਸੇਵਨ ਕਰ ਸਕਦੇ ਹੋ। ਹਫਤੇ ‘ਚ ਘੱਟ ਤੋਂ ਘੱਟ 2 ਵਾਰ ਇਸ ਦੀ ਸਬਜ਼ੀ ਜਾਂ ਕਾੜ੍ਹਾ ਬਣਾ ਕੇ ਪੀਣ ਨਾਲ ਜੋੜਾਂ ਦਾ ਦਰਦ ਗਾਇਬ ਹੋ ਜਾਵੇਗਾ।
ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ: ਅਰਬੀ ਦੇ ਪੱਤਿਆਂ ਨੂੰ ਟੰਡਲ ਸਮੇਤ ਪਾਣੀ ‘ਚ ਉਬਾਲ ਲਓ। ਫਿਰ ਉਸ ‘ਚ ਥੋੜ੍ਹਾ ਜਿਹਾ ਘਿਉ ਮਿਲਾ ਲਓ। ਇਸ ਨੂੰ 3 ਦਿਨਾਂ ਤਕ ਘੱਟ ਤੋਂ ਘੱਟ 2 ਵਾਰ ਲਓ। ਇਸ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਜੇਕਰ ਨਿਯਮਿਤ ਰੂਪ ‘ਚ ਅਰਬੀ ਦੇ ਪੱਤਿਆਂ ਨਾਲ ਬਣੇ ਪਕਵਾਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਾਅ ‘ਚ ਮਦਦ ਮਿਲਦੀ ਹੈ।
ਕੰਟਰੋਲ ‘ਚ ਰਹਿੰਦਾ ਹੈ ਬਲੱਡ ਪ੍ਰੈਸ਼ਰ: ਅਰਬੀ ਦੇ ਪੱਤਿਆਂ ‘ਚ ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਇਸ ਦੀ ਵਰਤੋਂ ਨਾਲ ਤੁਹਾਡਾ ਦਿਮਾਗ ਸ਼ਾਂਤ ਰਹੇਗਾ, ਜਿਸ ਨਾਲ ਤਣਾਅ ਅਤੇ ਟੈਂਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ ਜੇਕਰ ਤੁਹਾਨੂੰ ਗੱਲ-ਗੱਲ ‘ਤੇ ਗੁੱਸਾ ਆਉਂਦਾ ਹੈ ਤਾਂ ਇਸ ਦੀ ਵਰਤੋਂ ਤੁਹਾਡੇ ਗੁੱਸੇ ਨੂੰ ਵੀ ਸ਼ਾਂਤ ਕਰੇਗੀ।