Crime investigation will immediately : ਪੰਜਾਬ ਯੂਨੀਵਰਸਿੀਟ ਦੇ ਫਾਰੈਂਸਿਕ ਸਾਇੰਸ ਵਿਭਾਗ ਦੇ ਡਾ. ਵਿਸ਼ਾਲ ਸ਼ਰਮਾ ਨੇ ਇਕ ਅਜਿਹਾ ਫਾਰਮੂਲਾ ਤਿਆਰ ਕੀਤਾ ਹੈ ਜਿਸ ਰਾਹੀਂ ਇਹ ਪਤਾ ਲੱਗ ਜਾਵੇਗਾ ਕਿ ਅਪਰਾਧ ਦੌਰਾਨ ਡਿੱਗਿਆ ਖੂਨ ਦਾ ਧੱਬਾ ਕਿੰਨਾ ਪੁਰਾਣਾ ਹੈ। ਮਤਲਬ ਉਸ ਦੀ ਉਮਰ ਪਤਾ ਲੱਗ ਜਾਏਗੀ, ਉਹ ਵੀ ਮਿੰਟਾਂ ’ਚ। ਇਸ ਖੋਜ ਨੂੰ ਇੰਗਲੈਂਡ ਦੇ ਜਨਰਲ ਸਾਇੰਸ ਐਂਡ ਜਸਟਿਸ ਵਿੱਚ ਜਗ੍ਹਾ ਮਿਲੀ ਹੈ। ਇਹ ਸੋਧ ਅਪਰਾਧ ਦੀ ਜਾਂ ਕਰਨ ਵਾਲੇ ਮਾਹਿਰਾਂ ਲਈ ਵੱਡਾ ਵਰਦਾਨ ਸਿੱਧ ਹੋਵੇਗਾ।
ਡਾ. ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਖੂਨ ਦੇ ਧੱਬਿਆਂ ਦੀ ਜਾਂਚ ਪਹਿਲਾਂ ਕੈਮੀਕਲ ਰਾਹੀਂ ਹੁੰਦੀ ਸੀ ਪਰ ਇਹ ਫਾਰਮੂਲਾ ਪੁਰਾਣਾ ਸੀ। ਕਈ ਵਾਰ ਅਪਰਾਧ ਸੀਨ ਵਿੱਚ ਇੱਕ ਹੀ ਖੂਨ ਦਾ ਧੱਬਾ ਮਿਲਦਾ ਹੈ ਤਾਂ ਕੈਮੀਕਲ ਰਾਹੀਂ ਉਸ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਹ ਖੂਨ ਇੱਕ ਹੀ ਵਾਰ ਜਾਂਚ ਦੇ ਕੰਮ ਆ ਸਕਦਾ ਹੈ। ਡੀਐੱਨਏ ਆਦਿ ਜਾਂਚ ਲਈ ਖੂਨ ਚਾਹੀਦਾ ਹੈ ਤਾਂ ਉਹ ਨਹੀਂ ਮਿਲਦਾ ਪਰ ਇਸ ਫਾਰਮੂਲੇ ਨਾਲ ਜਾਂਚ ਵਿੱਚ ਖੂਨ ਦਾ ਧੱਬਾ ਉੰਝ ਹੀ ਰਹੇਗਾ, ਜਿਵੇਂ ਦਿੱਖ ਰਿਹਾ ਹੈ। ਕਿਉਂਕਿ ਇਸ ਫਾਰਮੂਲੇ ਵਿੱਚ ਖੂਨ ਦੇ ਧੱਬੇ ਨੂੰ ਸਿਰਫ ਸਕੈਨ ਕੀਤਾ ਜਾਵੇਗਾ ਅਤੇ ਰਿਪੋਰਟ ਸਾਹਮਣਏ ਆ ਜਾਏਗੀ। ਇਸ ਖੋਜ ਵਿੱਚ ਸਭ ਤੋਂ ਘੱਟ ਕਮੀ ਮਿਲੀ ਹੈ। ਦੁਨੀਆ ਭਰ ਵਿੱਚ ਫਾਰਮੂਲੇ ਇਸ ਜਾਂਚ ਲਈ ਬਣੇ ਵੀ ਹਨ ਤਾਂ ਉਨ੍ਹਾਂ ਵਿੱਚ ਕਾਫੀ ਕਮੀਆਂ ਹਨ।
ਡਾ. ਵਿਸ਼ਾਲ ਸ਼ਰਮਾ ਨੇ ਇਸ ਖੋਜ ਲਈ ਆਈਆਰ ਸਪੇਕਟ੍ਰਸਕਾਪੀ ਐਂਡ ਕੀਮੋਮਿਟ੍ਰੀਕ ਫਾਰਮੂਲਾ ਤਿਆਰ ਕੀਤਾ ਹੈ। ਇਹ ਰੇਡੀਏਸ਼ਨ ਨਾਲ ਜੁੜਿਆ ਹੋਇਆ ਹੈ। ਜਿਵੇਂ ਹੀ ਖੂਨ ਦੇ ਧੱਬੇ ਨੂੰ ਸਕੈਨ ਕੀਤਾ ਜਾਏਗਾ ਤਾਂ ਮਿੰਟਾਂ ਵਿੱਚ ਇਹ ਦੱਸੇਗਾ ਕਿ ਇਹ ਖੂਨ ਇਨਸਾਨ ਦਾ ਹੈ ਜਾਂ ਫਿਰ ਜਾਨਵਰ ਦਾ। ਇਸ ਤੋਂ ਇਲਾਵਾ ਸਕੈਨ ਰਾਹੀਂ ਇਹ ਵੀ ਪਤਾ ਲੱਗ ਜਾਏਗਾ ਕਿ ਖੂਨ ਕਿੰਨਾ ਪੁਰਾ ਹੈ ਅਤੇ ਕਦੋਂ ਡਿੱਗਿਆ ਹੈ। ਉਨ੍ਹਾਂ ਦੱਸਿਆ ਇਹ ਖੋਜ ਡੇਢ ਸਾਲ ਤੱਕ ਚੱਲੀ। ਰਿਸਰਚ ਟੀਮ ਨੇ 175 ਦਿਨ ਤੱਕ ਖੂਨ ਦੇ ਧੱਬੇ ਦੀ ਉਮਰ ਕੱਢੀ। ਰਿਸਰਚ ਵਿੱਚ ਸਿਰਫ ਦੋ ਫੀਸਦੀ ਹੀ ਕਮੀ ਮਿਲੀ ਬਾਕੀ 98 ਫੀਸਦੀ ਰਿਪੋਰਟ ਬਿਹਤਰ ਮਿਲੀ। ਇਸ ਰਿਸਰਚ ਟੀਮ ਵਿੱਚ ਫੋਰੈਂਸਿਕ ਸਾਇੰਸ ਵਿਭਾਗ ਦੀ ਐੱਮਐੱਸਸੀ ਦੀ ਵਿਦਿਆਰਥਣ ਕਾਜਲ ਸ਼ਰਮਾ ਤੇ ਖੋਜੀ ਰਾਜਕੁਮਾਰ ਵੀ ਸ਼ਾਮਲ ਰਹੇ।