Rohit Sharma said: ਆਈਪੀਐਲ ਦੇ 13 ਵੇਂ ਸੀਜ਼ਨ ਦੇ ਉਦਘਾਟਨੀ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ (ਐਮਆਈ) ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਇੱਕ ਦੂਜੇ ਦੇ ਸਾਹਮਣੇ ਹੋਣਗੇ। ਸ਼ਨੀਵਾਰ ਨੂੰ ਇਹ ਮੈਚ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਮੁੰਬਈ ਦੇ ਕਪਤਾਨ ਰੋਹਿਤ ਨੇ ਕਿਹਾ ਹੈ ਕਿ ਉਹ ਹਮੇਸ਼ਾ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਖਿਲਾਫ ਖੇਡਣਾ ਪਸੰਦ ਕਰਦਾ ਹੈ। ਆਈਪੀਐਲ ਦੇ ਪਿੱਛਲੇ ਸੀਜ਼ਨ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਹੀ ਫਾਈਨਲ ਮੈਚ ਹੋਇਆ ਸੀ, ਜਿਸ ਵਿੱਚ ਮੁੰਬਈ ਨੇ ਜਿੱਤ ਪ੍ਰਾਪਤ ਕਰਕੇ ਚੌਥੀ ਵਾਰ ਟਰਾਫੀ ਜਿੱਤੀ ਸੀ।
ਰੋਹਿਤ ਨੇ ਮੁੰਬਈ ਇੰਡੀਅਨਜ਼ ਦੇ ਟਵਿੱਟਰ ਹੈਂਡਲ ‘ਤੇ ਜਾਰੀ ਇੱਕ ਵੀਡੀਓ ‘ਚ ਕਿਹਾ, “ਚੇਨਈ ਖਿਲਾਫ ਖੇਡਣਾ ਹਮੇਸ਼ਾ ਮਜ਼ੇਦਾਰ ਰਿਹਾ ਹੈ, ਅਸੀਂ ਇਸ ਲੜਾਈ ਦਾ ਆਨੰਦ ਲੈਂਦੇ ਹਾਂ। ਪਰ ਜਦੋਂ ਅਸੀਂ ਮੈਚ ਖੇਡਦੇ ਹਾਂ, ਤਾਂ ਇਹ ਬਾਕੀ ਵਿਰੋਧੀ ਟੀਮਾਂ ਦੀ ਤਰ੍ਹਾਂ ਇੱਕ ਟੀਮ ਹੁੰਦੀ ਹੈ। ਅਸੀਂ ਇਸ ਤਰ੍ਹਾਂ ਅੱਗੇ ਵਧਦੇ ਹਾਂ ਅਤੇ ਕਿਸੇ ਵਿਰੋਧੀ ਟੀਮ ਨੂੰ ਹਾਵੀ ਨਹੀਂ ਹੋਣ ਦਿੰਦੇ।” ਆਲਰਾਉਂਡਰ ਹਾਰਦਿਕ ਪਾਂਡਿਆ ਨੇ ਕਿਹਾ ਕਿ ਇਹ ਮੁਕਾਬਲਾ ਦੋ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਟੀਮਾਂ ਵਿਚਕਾਰ ਹੈ। ਹਾਰਦਿਕ ਨੇ ਕਿਹਾ, “ਇਹ ਉਹ ਮੈਚ ਹੈ ਜਿਸ ਦੀ ਲੋਕ ਉਡੀਕ ਕਰ ਰਹੇ ਹਨ। ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਉਹ ਫਰੈਂਚਾਇਜ਼ੀ ਹਨ ਜਿਨ੍ਹਾਂ ਨੂੰ ਪ੍ਰਸ਼ੰਸਕ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ ਅਤੇ ਇਸ ਲਈ ਇਹ ਮੈਚ ਵਿਸ਼ੇਸ਼ ਬਣ ਜਾਂਦਾ ਹੈ।”