16 to 55 years old allowed come gym: ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਕਾਲ ਦੌਰਾਨ ਖੁੱਲੇ ਜਿਮ ‘ਚ ਨਵੇਂ ਬਦਲਾ ਲਿਆਉਣ ਦੇ ਨਾਲ-ਨਾਲ ਫਿਟਨੈਸ ਦੇ ਸ਼ੌਕੀਨਾਂ ਦੀ ਐਂਟਰੀ ਹੋ ਪਾ ਰਹੀ ਹੈ।ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਅਨੁਸਾਰ ਸੈਨੇਟਾਈਜ਼ਰ, ਸਕੀਨੀਰਿੰਗ ਅਤੇ ਆਕਸੀਮੀਟਰ ਨਾਲ ਪਲਸ ਅਤੇ ਆਕਸੀਜ਼ਨ ਦੀ ਜਾਂਚ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਰਜਿਸਟਰ ਰਿਕਾਰਡ ਮੇਂਟੇਨ ਕੀਤਾ ਜਾਂਦਾ ਹੈ ਕਿਉਂਕਿ ਸੰਕਰਮਣ ਦਾ ਖਤਰਾ ਪੂਰੀ ਤਰ੍ਹਾਂ ਨਾਲ ਅਜੇ ਟਲਿਆ ਨਹੀਂ ਹੈ।ਇਸ ਲਈ ਜਿੰਮਗ ਦੌਰਾਨ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਬਚਾਅ ਦਾ ਯਤਨ ਕੀਤਾ ਜਾ ਸਕਦਾ ਹੈ।ਦੱਸਣਯੋਗ ਹੈ ਕਿ ਸਵੇਰ, ਦੁਪਹਿਰ ਅਤੇ ਸ਼ਾਮ ਨੂੰ ਸੈਨੇਟਾਈਜੇਸ਼ਨ ਦੀ ਵਿਵਸਥਾ ਕੀਤੀ ਹੈ।ਸੋਸ਼ਲ ਡਿਸਟੈਂਸਿੰਗ ਦੀ ਵੀ ਪਾਲਣਾ ਕਰਨੀ ਲਾਜ਼ਮੀ ਹੈ।ਸੰਕਰਮਣ ਦੇ ਖਤਰੇ ਦਰਮਿਆਨ ਖੁੱਲ੍ਹੇ ਜਿਮ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ।ਇਸ ਤੋਂ ਇਲਾਵਾ ਕੋੋਰੋਨਾ ਦੇ ਖੌਫ ਕਾਰਨ ਅਜੇ 40 ਫੀਸਦੀ ਲੋਕ ਹੀ ਜਿਮ ਜਾ ਸਕਦੇ ਹਨ ਅਤੇ ਜਿਮ ਜਾਣ ਵਾਲੇ ਲੋਕਾਂ ਦੀ ਗਿਣਤੀ 60 ਫੀਸਦੀ ਤਕ ਘੱਟ ਚੁੱਕੀ ਹੈ।ਕਈ ਜਿਮਾਂ ‘ਚ ਸੈਨੇਟਾਈਜੇਸ਼ਂ ਦੇ ਨਾਮ ‘ਤੇ ਚਾਰਜਸ ਲਏ ਜਾ ਰਹੇ ਹਨ।ਕਈ ਪੁਰਾਣੇ ਰੇਟਾਂ ‘ਤੇ ਹੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਜਾਣਕਾਰੀ ਮੁਤਾਬਕ 16 ਤੋਂ ਉਪਰ ਅਤੇ 55 ਸਾਲ ਤੋਂ ਹੇਠਾਂ ਵਾਲੇ ਲੋਕ ਹੀ ਜਿਮ ਜਾ ਸਕਦੇ ਹਨ।ਜਿਸ ਦੌਰਾਨ ਇਕ ਐਪ ਬਣਾਇਆ ਗਿਆ ਹੈ, ਜਿਸ ‘ਚ ਕਲਾਇੰਟ ਹਿਸਟਰੀ ਹੈ।ਬੈਚ ‘ਚ 10 ਤੋਂ 12 ਮੈਂਬਰ ਹੀ ਹੋਣੇ ਚਾਹੀਦੇ ਹਨ।ਬੈਚ ਦੀ ਜਾਣਕਾਰੀ ਵੀ ਐਪ ‘ਚ ਹੁੰਦੀ ਹੈ।ਜੇਕਰ ਕੋਈ ਸਵੇਰੇ ਨਹੀਂ ਆ ਰਿਹਾ ਤਾਂ ਸ਼ਾਮ ‘ਚ ਵੀ ਆ ਸਕਦਾ ਹੈ।ਜੇਕਰ ਕੋਈ ਜਗ੍ਹਾ ਖਾਲੀ ਹੈ ਤਾਂ।ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਜਿਥੇ 100 ਫੀਸਦੀ ਫਿਟਨੈਸ ਸ਼ੌਕੀਨ ਜਿਮ ਜਾਂਦੇ ਸਨ।ਉਥੇ ਹੁਣ 40 ਫੀਸਦੀ ਹੀ ਪਹੁੰਚ ਸਕਦੇ ਹਨ।ਕੋਰੋਨਾ ਤੋਂ ਡਰਨ ਦੀ ਬਜਾਏ ਵਰਕਆਊਟ ਨਾਲ ਆਪਣਾ ਇਮਊਨਿਟੀ ਸਿਸਟਮ ਮਜ਼ਬੂਤ ਕਰਨਾ ਚਾਹੀਦਾ।ਜੇਕਰ ਜਿਮ ਨਹੀਂ ਵੀ ਜਾ ਸਕਦੇ ਤਾਂ ਘਰ ‘ਚ ਹੀ ਫਿਜ਼ੀਕਲ ਐਕਟੀਵਿਟੀਜ਼ ਕਰਦੇ ਰਹਿਣਾ ਚਾਹੀਦਾ ਹੈ।ਆਕਸੀਜਨ ਲੈਵਲ 92 ਤੋਂ ਘੱਟ ਅਤੇ ਤਾਪਮਾਨ 98 ਤੋਂ ਉਪਰ ਜਿਮ ‘ਚ ਐਂਟਰ ਨਹੀਂ ਕਰ ਸਕਦੇ।ਕੋਰੋਨਾ ਦੇ ਚਲਦਿਆਂ ਜਿਮਾਂ ‘ਚ ਅਜੇ ਸਪਾ ਅਤੇ ਸਟੀਮ ਸੇਵਾ ਬੰਦ ਹੈ।ਦੱਸਣਯੋਗ ਹੈ ਕਿ ਜਿਮ ਆਉਣ ਵਾਲਿਆਂ ਨੂੰ ਤੌਲੀਆ, ਪਾਣੀ ਦੀ ਬੋਤਲ ਅਤੇ ਮਾਸਕ ਲਿਆਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।ਜਿਮ ‘ਚ ਥਰਮਲ ਸਕਰੀਨਿੰਗ ਅਤੇ ਆਕਸੀਮੀਟਰ ਨਾਲ ਜਾਂਚ ਦੇ ਬਾਅਦ ਹੱਥ ਸੈਨੇਟਾਈਜ਼ ਕਰਵਾਏ ਜਾ ਰਹੇ ਹਨ।