Truth told by the child’s aunt : ਅੰਮ੍ਰਿਤਸਰ : ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਮਾਂ ਵੱਲੋਂ ਬੱਚੇ ਕੁੱਟਮਾਰ ਕਰਦਿਆਂ ਦੀ ਇੱਕ ਵੀਡੀਓ ਕਾਫੀ ਵਾਇਰਸ ਹੋ ਸੀ। ਇਸ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਬੱਚੇ ਦੀ ਮਾਸੀ ਨੇ ਦੋਸ਼ ਲਗਾਏ ਹਨ ਕਿ ਬੱਚੇ ਦੇ ਪਿਓ ਵੱਲੋਂ ਇਹ ਕੁੱਟਮਾਰ ਕੀਤੀ ਗਈ ਸੀ ਤੇ ਪੁਰਾਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਹੈ। ਜਿਸ ਸੰਬੰਧੀ ਉਸ ’ਤੇ ਵੀ ਮਾਮਲਾ ਦਰਜ ਕੀਤ ਗਿਆ ਹੈ। ਪਰ ਪੁਲਿਸ ਵੱਲੋਂ ਇੱਕਤਰਫਾ ਕਾਰਵਾਈ ਕੀਤੀ ਗਈ ਹੈ ਅਤੇ ਬੱਚੇ ਦੇ ਪਿਓ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਬੱਚੇ ਦੇ ਬਿਆਨ ਦਰਜ ਕਰਕੇ ਅਸਲ ਦੋਸ਼ੀ ‘ਤੇ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਬੱਚੇ ਦੀ ਮਾਸੀ ਮਨਮੀਤ ਕੌਰ ਅਤੇ ਮਾਮੇ ਅਨਮੋਲਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਭੈਣ ਅਮਨਪ੍ਰੀਤ ਕੌਰ ਦਾ ਪਹਿਲੇ ਵਿਆਹ ’ਚੋਂ ਤਲਾਕ ਹੋ ਚੁੱਕਾ ਹੈ, ਜਿਸ ਤੋਂ ਉਸ ਦਾ ਤਿੰਨ ਸਾਲ ਦਾ ਪੁੱਤਰ ਪ੍ਰਥਮੀਵਰ ਸਿੰਘ ਹੈ। 14 ਜੂਨ 2020 ਨੂੰ ਉਸ ਨੇ ਜਗਜੀਤ ਸਿੰਘ ਨਾਲ ਦੂਸਰਾ ਵਿਆਹ ਕਰਵਾਇਆ ਸੀ। ਜਦੋਂ ਉਹ ਗਰਭਵਤੀ ਹੋਈ ਤਾਂ ਅਚਾਨਕ ਉਸ ਦੇ ਪਤੀ ਨੇ ਪ੍ਰਥਮਵੀਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਸਰੀਰ ਦੇ ਕਈ ਅੰਗ ਤੋੜ ਦਿੱਤੇ ਸਨ, ਜਿਸ ਤੋਂ ਬਾਅਦ ਜਗਜੀਤ ਸਿੰਘ ਨੇ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਆਪਣੇ ਆਪ ਨੂੰ ਬਚਾਉਣ ਲਈ 11 ਸਤੰਬਰ ਨੂੰ ਸੋਸ਼ਲ ਮੀਡੀਆ ’ਤੇ ਬੱਚੇ ਨੂੰ ਕੁੱਟਦੇ ਹੋਏ ਹੀ ਪੁਰਾਣੀ ਵੀਡੀਓ ਵਾਇਰਲ ਕਰ ਦਿੱਤੀ। ਦੱਸਣਯੋਗ ਹੈ ਕਿ ਜ਼ਖਮੀ ਹੋਏ ਬੱਚੇ ਦਾ ਇਲਾਜ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਰਵਾਇਆ ਜਾ ਰਿਹਾ ਹੈ।
ਉਸ ਨੇ ਕਿਹਾ ਕਿ ਵੀਡੀਓ ਨੂੰ ਦੇਖਣ ‘ਤੇ ਸਾਫ਼ ਪਤਾ ਚੱਲ ਰਿਹਾ ਹੈ ਕਿ ਬੱਚਾ ਬਿਲਕੁਲ ਠੀਕ-ਠਾਕ ਹੈ। ਮਨਮੀਤ ਕੌਰ ਨੇ ਕਿਹਾ ਕਿ ਪੁਲਸ ਵਲੋਂ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੇ ਬਿਨਾ ਹੀ ਇਕਤਰਫ਼ਾ ਕਾਰਵਾਈ ਕਰਦੇ ਹੋਏ ਕੇਵਲ ਉਸਦੀ ਭੈਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲਾ ਦਰਜ ਕੀਤੇ ਜਾਣ ਦੇ ਬਾਵਜੂਦ ਉੇਸਦਾ ਪਤੀ ਸ਼ਰੇਆਮ ਬਾਹਰ ਘੁੰਮ ਰਿਹਾ ਹੈ। ਇਸ ਬਾਰੇ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਸੋਨੂੰ ਫਰਾਰ ਹੈ। ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।