Girl was being sexually abused : ਜਲੰਧਰ ਵਿੱਚ ਇੱਕ ਬਿਨ ਮਾਪਿਆਂ ਦੀ ਲੜਕੀ ਤੋਂ ਭੂਆ ਵੱਲੋਂ ਦੇਹ ਵਪਾਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਕਮਿਸ਼ਨਰੇਟ ਪੁਲਿਸ ਵੱਲੋਂ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੇ ਦੋਸ਼ ਲੱਗੇ ਹਨ। ਥਾਣਾ ਡਵੀਜ਼ਨ ਛੇ ਦੀ ਪੁਲਿਸ ਨੇ ਭੂਆ ਖਿਲਾਫ ਕੇਸ ਦਰਜ ਕਰਨ ਦੀ ਬਜਾਏ ਆਮ ਰਿਪੋਰਟ ਦਰਜ ਕਰ ਦਿੱਤੀ ਅਤੇ ਲੜਕੀ ਨੂੰ ਕਿਸੇ ਸਰਕਾਰੀ ਹੋਮ ਭੇਜਣ ਦੀ ਬਜਾਏ ਉਸ ਨੂੰ ਐਨ.ਜੀ.ਓ. ਨੂੰ ਸੌਂਪ ਦਿੱਤਾ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਸ ਲੜਕੀ ਨੂੰ ਛੁਡਾਉਣ ਵਾਲੀ ਚਾਈਲਡ ਹੈਲਪਲਾਈਨ ਦੇ ਕੋਆਰਡੀਨੇਟਰ ਨੇ ਪੂਰੇ ਮਾਮਲੇ ਨੂੰ ਜਨਤਕ ਕਰ ਦਿੱਤਾ। ਹਾਲਾਂਕਿ ਪੁਲਿਸ ਕਾਨੂੰਨੀ ਦਾਅ-ਪੇਚ ਦੀ ਆੜ ਵਿਚ ਆਪਣੇ ਆਪ ਨੂੰ ਸਹੀ ਠਹਿਰਾ ਰਹੀ ਹੈ, ਪਰ ਇਹ ਉਨ੍ਹਾਂ ਦੇ ਜੁਰਮ ਨੂੰ ਦਬਾਉਣ ਦੀ ਕੋਸ਼ਿਸ਼ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ। ਕੋਈ ਵੀ ਅਧਿਕਾਰੀ ਇਸ ਮਾਮਲੇ ‘ਤੇ ਕੁਝ ਨਹੀਂ ਕਹਿਣਾ ਚਾਹੁੰਦਾ।
ਚਾਈਲਡ ਹੈਲਪਲਾਈਨ ਕੋਆਰਡੀਨੇਟਰ ਮੁਤਾਬਕ 13 ਸਤੰਬਰ ਨੂੰ ਉਨ੍ਹਾਂ ਕੋਲ 1098 ‘ਤੇ ਇੱਕ ਕਾਲ ਆਈ। ਇਸ ਦੱਸਿਆ ਗਿਆ ਕਿ ਘਾਹ ਮੰਡੀ ਵਿੱਚ ਇੱਕ 17 ਸਾਲਾ ਲੜਕੀ ਦੇ ਮਾਪਿਆਂ ਦੀ ਮੌਤ ਹੋ ਗਈ। ਉਹ ਆਪਣੀ ਭੂਆ ਦੇ ਕੋਲ ਰਹਿੰਦੀ ਹੈ, ਦੋ ਉਸ ਕੋਲੋਂ ਗਲਤ ਕੰਮ ਕਰਵਾਉਂਦੀ ਹੈ। ਇਸ ਦੇ ਲਈ ਉਸ ਦੀ ਭੂਆ ਨੇ ਕੋਠੀ ਵੀ ਕਿਰਾਏ ‘ਤੇ ਲਈ ਹੋਈ ਹੈ। 14 ਸਤੰਬਰ ਨੂੰ ਚਾਈਲਡ ਹੈਲਪਲਾਈਨ ਟੀਮ ਨੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ। ਫਿਰ ਚਾਈਲਡ ਹੈਲਪਲਾਈਨ ਅਤੇ ਥਾਣਾ ਛੇ ਦੀ ਪੁਲਿਸ ਟੀਮ ਨੇ ਕੋਠੀ ‘ਤੇ ਛਾਪਾ ਮਾਰਿਆ। ਮੌਕੇ ‘ਤੇ ਪੁਲਿਸ ਨੂੰ ਦੋ ਲੜਕੀਆਂ ਸਮੇਤ ਦੋ ਹੋਰ ਔਰਤਾਂ ਅਤੇ ਚਾਰ ਲੜਕੇ ਮਿਲੇ ਹਨ। ਟੀਮ ਲੜਕੀ ਨੂੰ ਛੁਡਾ ਲਿਆਈ। ਉਦੋਂ ਇਹ ਗੱਲ ਸਾਹਮਣੇ ਆਈ ਕਿ ਲੜਕੀ 9 ਸਤੰਬਰ ਨੂੰ 18 ਸਾਲਾਂ ਦੀ ਹੋ ਚੱਕੀ ਸੀ, ਇਸ ਲਈ ਚਾਈਲਡ ਹੈਲਪਲਾਈਨ ਟੀਮ ਉਥੋਂ ਵਾਪਸ ਪਰਤ ਗਈ, ਕਿਉਂਕਿ ਉਹ ਸਿਰਫ 18 ਸਾਲ ਤੱਕ ਦੀਆਂ ਲੜਕੀਆਂ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹਨ। ਉਸ ਤੋਂ ਬਾਅਦ ਪੁਲਿਸ ਕਾਰਵਾਈ ਲਈ ਜ਼ਿੰਮੇਵਾਰ ਸੀ, ਪਰ ਇਸ ਸੰਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਇਥੇ ਕਾਰਵਾਈ ਕਰਨ ਤੋਂ ਪਹਿਲਾਂ ਚਾਈਲਡ ਹੈਲਪਲਾਈਨ ਟੀਮ ਨੇ ਸਟਿੰਗ ਕੀਤਾ ਸੀ। ਟੀਮ ਦੇ ਦੋ ਮੈਂਬਰ ਉਥੇ ਗਏ ਸਨ ਅਤੇ ਭੂਆ ਤੋਂ ਦੇਹ ਵਪਾਰ ਨੂੰ ਲੈ ਕੇ ਇੱਕ ਸੌਦਾ ਵੀ ਕੀਤਾ ਸੀ। ਉਹ ਤਿਆਰ ਵੀ ਹੋ ਗਈ, ਫਿਰ ਪੈਸੇ ਨਾ ਹੋਣ ਦੀ ਗੱਲ ਕਹਿ ਕੇ ਉਹ ਪਰਤ ਆਏ। ਇਸ ਤੋਂ ਬਾਅਦ ਇਸ ਤੋਂ ਬਾਅਦ ਉਥੇ ਪੁਲਿਸ ਨਾਲ ਛਾਪਾ ਮਾਰਿਆ ਗਿਆ। ਨਾਰੀ ਨਿਕੇਤਨ ਇੰਚਾਰਜ ਨਵਿਤਾ ਜੋਸ਼ੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸਨੇ ਲੜਕੀ ਦੇ ਕੇਸ ਵਿੱਚ ਬਣਦੀ ਕਾਰਵਾਈ ਬਾਰੇ ਐਸਐਚਓ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਕੇਸ ਨੂੰ ਫਾਲੋਅਪ ਕਰਨ ਲਈ ਕਿਹਾ। ਇਸ ਮਾਮਲੇ ਵਿੱਚ ਪੁਲਿਸ ਨੇ ਲੜਕੀ ਦੇ ਬਿਆਨ ‘ਤੇ ਵੀ ਭੂਆ ਖਿਲਾਫ ਕੇਸ ਦਰਜ ਨਹੀਂ ਕੀਤਾ। ਦੇਹ ਵਪਾਰ ਦੇ ਦੋਸ਼ਾਂ ਦੇ ਬਾਵਜੂਦ ਲੜਕੀ ਦਾ ਮੈਡੀਕਲ ਨਹੀਂ ਕਰਵਾਇਆ ਗਿਆ। ਲੜਕੀ ਨੂੰ ਮੈਜਿਸਟਰੇਟ ਜਾਂ ਐਸ.ਡੀ.ਐਮ. ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ 66 ਫੁਟੀ ਰੋਡ ਸਥਿਤ ਸਟੇਟ ਪ੍ਰੋਟੈਕਟਿਵ ਹੋਮ ਭੇਜਿਆ ਜਾਣਾ ਚਾਹੀਦਾ ਸੀ, ਜਿੱਥੇ ਉਹ ਸੁਰੱਖਿਅਤ ਹੁੰਦੀ, ਪਰ ਅਜਿਹਾ ਨਹੀਂ ਕੀਤਾ ਗਿਆ। ਪੁਲਿਸ ਨੇ ਉਥੋਂ ਗ੍ਰਿਫਤਾਰ ਦੋ ਦੋ ਹੋਰ ਔਰਤਾਂ ਅਤੇ ਚਾਰ ਮੁੰਡਿਆਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਇਹ ਸਪੱਸ਼ਟ ਕੀਤਾ ਕਿ ਉਹ ਲੋਕ ਕੀ ਕਰਨ ਜਾ ਰਹੇ ਸਨ?
ਥਾਣਾ ਸਦਰ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਇਕ ਬਾਲਗ ਹੈ ਅਤੇ ਆਪਣੇ ਬਿਆਨਾਂ ਵਿੱਚ ਉਸ ਨੇ ਦੇਹ ਵਪਾਰ ਦਾ ਜ਼ਿਕਰ ਨਹੀਂ ਕੀਤਾ। ਲੜਕੀ ਭੂਆ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਅਤੇ ਉਸ ਦਾ ਕੋਈ ਹੋਰ ਵਾਰਿਸ ਨਹੀਂ ਮਿਲਿਆ, ਇਸ ਲਈ ਰਿਪੋਰਟ ਦਰਜ ਕਰ ਕੇ ਉਸ ਨੂੰ ਐਨਜੀਓ ਦੇ ਆਸ਼ਰਮ ਵਿੱਚ ਭੇਜ ਦਿੱਤਾ ਗਿਆ ਹੈ। ਜੇ ਉਸ ਦਾ ਕੋਈ ਵਾਰਸ ਆਉਂਦਾ ਹੈ ਤਾਂ ਲੜਕੀ ਉਸ ਨੂੰ ਸੌਂਪ ਦਿੱਤੀ ਜਾਵੇਗੀ। ਚਾਈਲਡ ਹੈਲਪਲਾਈਨ ਦੇ ਅਧਿਕਾਰਕ ਤੌਰ ’ਤੇ ਲੜਕੀ ਦੇ ਦੇਹ ਵਪਾਰ ਦੇ ਦੋਸ਼ਾਂ ’ਤੇ ਐਸਐਚਓ ਸੁਰਜੀਤ ਨੇ ਕਿਹਾ ਕਿ ਕੋਈ ਕੀ ਕਹਿੰਦਾ ਹੈ ਉਹ ਨਹੀਂ ਜਾਣਦੇ, ਉਨ੍ਹਾਂ ਨੇ ਲੜਕੀ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਕਾਰਵਾਈ ਕੀਤੀ ਹੈ।