old coffin found in cemetery: ਮਿਸਰ ਦੇ ਵਿੱਚ ਪੁਰਾਤੱਤਵ-ਵਿਗਿਆਨੀਆਂ ਨੂੰ ਖੁਦਾਈ ਦੌਰਾਨ 2500 ਸਾਲ ਪੁਰਾਣੇ 27 ਤਾਬੂਤ ਮਿਲੇ ਹਨ। ਦੱਸ ਦੇਈਏ ਕਿ ਮਿਸਰ ਦੇ ਸੈਰ-ਸਪਾਟਾ ਉਦਯੋਗ ਨੂੰ ਕੋਰੋਨਾ ਮਹਾਮਾਰੀ ਕਾਰਨ ਜ਼ਬਰਦਸਤ ਝੱਟਕਾ ਲੱਗਿਆ ਹੈ। ਖੁਦਾਈ ਕਰਨ ਦਾ ਮਕਸਦ ਸੈਲਾਨੀਆਂ ਨੂੰ ਦੇਸ਼ ਵੱਲ ਆਕਰਸ਼ਤ ਕਰਨਾ ਹੈ। ਮਸ਼ਹੂਰ ਗੀਜ਼ਾ ਪਿਰਾਮਿਡ ਆਮ ਲੋਕਾਂ ਲਈ ਪੁਰਾਤੱਤਵ ਸਥਾਨਾਂ ਦੇ ਇਲਾਵਾਂ ਜੁਲਾਈ ਵਿੱਚ ਦੁਬਾਰਾ ਖੋਲ੍ਹਿਆ ਗਿਆ ਸੀ। ਮਿਸਰ ਆਉਣ ਵਾਲੇ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਯਾਤਰੀ ਵੀਜ਼ਾ ਫੀਸਾਂ ਨੂੰ ਵੀ ਹਟਾ ਦਿੱਤਾ ਗਿਆ ਹੈ।
ਖੁਦਾਈ ਦੌਰਾਨ ਮਿਲੇ ਲੱਕੜ ਦੇ ਤਾਬੂਤ ਦੀਆਂ ਤਸਵੀਰਾਂ ਤੋਂ ਸੁੰਦਰ ਪੇਂਟਿੰਗ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮਾਹਿਰਾਂ ਦੇ ਅਨੁਸਾਰ ਪਹਿਲੀ ਵਾਰ ਸਕਾਰਾ ਪ੍ਰਾਂਤ ‘ਚ ਵੱਡੇ ਪੱਧਰ ‘ਤੇ ਖੋਜ ਕੀਤੀ ਗਈ ਹੈ। ਮਿਸਰ ਦੇ ਸੈਰ-ਸਪਾਟਾ ਅਤੇ ਪੁਰਾਤੱਤਵ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਮੁੱਢਲੀ ਖੋਜ ਤੋਂ ਪਤਾ ਚੱਲਿਆ ਹੈ ਕਿ ਇਹ ਤਾਬੂਤ ਪੂਰੀ ਤਰ੍ਹਾਂ ਬੰਦ ਸਨ। ਉਨ੍ਹਾਂ ਦੇ ਦਫ਼ਨਾਏ ਜਾਣ ਦੇ ਸਮੇਂ ਤੋਂ ਇਹਨਾਂ ਨੂੰ ਖੋਲ੍ਹਿਆ ਨਹੀਂ ਗਿਆ।” ਖੁਦਾਈ ਦੌਰਾਨ ਪੁਰਾਤੱਤਵ-ਵਿਗਿਆਨੀਆਂ ਨੂੰ 2500 ਸਾਲ ਪੁਰਾਣੇ 27 ਤਾਬੂਤ ਮਿਲੇ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ 13 ਹੋਰ ਮੁਰਦਾ-ਘਰਾਂ ਦੇ ਤਾਬੂਤ ਬਾਹਰ ਕੱਢੇ ਗਏ ਸੀ। ਉਸ ਤੋਂ ਬਾਅਦ ਇੱਕ ਪ੍ਰਾਚੀਨ ਕਬਸਤਾਨ ਵਿੱਚੋਂ 14 ਹੋਰ ਤਾਬੂਤ ਲੱਭੇ ਗਏ ਸੀ।