Five persons received 1.61 crore: ਸਾਬਕਾ ਕਾਂਗਰਸੀ ਕੌਂਸਲਰ ਇਸ਼ਰਤ ਜਹਾਂ, ਕਾਰਕੁਨ ਖਾਲਿਦ ਸੈਫੀ, ਬਰਖਾਸਤ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ, ਜਾਮੀਆ ਮਿਲੀਆ ਇਸਲਾਮੀਆ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਫ਼ਾ ਉਰ ਰਹਿਮਾਨ ਅਤੇ ਜਾਮੀਆ ਦੀ ਵਿਦਿਆਰਥੀ ਮੀਰਨ ਹੈਦਰ ਨੇ ਨਾਗਰਿਕਤਾ ਸੋਧ ਐਕਟ (CAA) ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਕਥਿਤ ਤੌਰ ‘ਤੇ 1.61 ਕਰੋੜ ਰੁਪਏ ਲਏ। ਇਨ੍ਹਾਂ ਲੋਕਾਂ ਨੇ ਹੀ ਫਰਵਰੀ ਵਿੱਚ ਪੂਰਬੀ ਦਿੱਲੀ ਵਿੱਚ ਹਿੰਸਾ ਫੈਲਾਉਣ ਦੀ ਸਾਜਿਸ਼ ਰਚਣ ਦਾ ਕੰਮ ਕੀਤਾ । ਦਿੱਲੀ ਪੁਲਿਸ ਨੇ ਇੱਕ ਚਾਰਜਸ਼ੀਟ ਵਿੱਚ ਇਹ ਗੱਲ ਕਹੀ ਹੈ।
ਦਿੱਲੀ ਪੁਲਿਸ ਨੇ 15 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ । ਇਸ ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਫਿਰਕੂ ਹਿੰਸਾ ਭੜਕਾਉਣ ਲਈ ਕਈ ਲੋਕਾਂ ਨੂੰ ਇੱਕ ਵੱਡੀ ਸਾਜਿਸ਼ ਦਾ ਹਿੱਸਾ ਮੰਨਿਆ ਗਿਆ ਹੈ। ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ 1 ਦਸੰਬਰ 2019 ਤੋਂ 26 ਫਰਵਰੀ 2020 ਦੌਰਾਨ ਕੁੱਲ 1,61,33,703 ਰੁਪਏ ਮੁਲਜ਼ਮ ਵਿਅਕਤੀਆਂ ਇਸ਼ਰਤ ਜਹਾਂ, ਖਾਲਿਦ ਸੈਫੀ, ਤਾਹਿਰ ਹੁਸੈਨ, ਸ਼ੀਫ਼ਾ ਉਰ ਰਹਿਮਾਨ ਅਤੇ ਮੀਰਾਂ ਹੈਦਰ ਨੂੰ ਹਾਸਿਲ ਹੋਏ ਸਨ। ਇਨ੍ਹਾਂ ਲੋਕਾਂ ਨੂੰ ਇਹ ਰਾਸ਼ੀ ਬੈਂਕ ਖਾਤੇ ਜਾਂ ਨਕਦ ਵਿੱਚ ਮਿਲੀ ਹੈ। ਕੁੱਲ 1.61 ਕਰੋੜ ਰੁਪਏ ਵਿਚੋਂ 1,48,01186 ਰੁਪਏ ਨਕਦ ਦੇ ਰੂਪ ਵਿੱਚ ਕੱਢ ਲਏ ਗਏ ਹਨ ਅਤੇ ਵਿਰੋਧ ਪ੍ਰਦਰਸ਼ਨ ਸਥਾਨਾਂ ਦੇ ਪ੍ਰਬੰਧਨ ਦੇ ਨਾਲ-ਨਾਲ ਦਿੱਲੀ ਵਿੱਚ ਰਚੀ ਗਈ ਸਾਜਿਸ਼ ਨੂੰ ਅੰਜਾਮ ਦੇਣ ਲਈ ਖਰਚ ਕੀਤੇ ਗਏ ਸਨ।
ਇਸ ਤੋਂ ਇਲਾਵਾ ਚਾਰਜਸ਼ੀਟ ਵਿਚਲੇ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗਲੇਰੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ 10 ਦਸੰਬਰ ਨੂੰ ਦੋਸ਼ੀ ਇਸ਼ਰਤ ਜਹਾਂ ਨੇ ਆਪਣੇ ਬੈਂਕ ਖਾਤੇ ਵਿੱਚ 4 ਲੱਖ ਰੁਪਏ ਇੱਕ ਕਾਰਪੋਰੇਸ਼ਨ ਬੈਂਕ ਖਾਤੇ ਤੋਂ ਪ੍ਰਾਪਤ ਕੀਤੇ ਸਨ। ਜਾਂਚ ਕਰਨ ‘ਤੇ ਮਹਾਰਾਸ਼ਟਰ ਤੋਂ ਮਹਾਦੇਵ ਵਿਜੇ ਕਾਸਤੇ ਦੇ ਨਾਮ ‘ਤੇ ਇੱਕ ਖਾਤਾ ਮਿਲਿਆ। ਜਾਂਚ ਦੌਰਾਨ ਕਾਸਤੇ ਨੇ ਖੁਲਾਸਾ ਕੀਤਾ ਕਿ ਉਹ ਇਸ਼ਰਤ ਜਹਾਂ ਨੂੰ ਸਿੱਧਾ ਨਹੀਂ ਜਾਣਦਾ ਅਤੇ ਉਹ ਮਹਾਰਾਸ਼ਟਰ ਦੇ ਵਸਨੀਕ ਸਮੀਰ ਅਬਦੁੱਲ ਸਾਈ ਲਈ ਡਰਾਈਵਰ ਦਾ ਕੰਮ ਕਰਦਾ ਹੈ।
ਦੱਸ ਦੇਈਏ ਕਿ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, “9 ਦਸੰਬਰ 2019 ਨੂੰ ਇਮਰਾਨ ਨੇ ਇਸ਼ਰਤ ਜਹਾਂ, ਗੁਲਜ਼ਾਰ ਅਲੀ ਅਤੇ ਬਿਲਾਲ ਅਹਿਮਦ ਨਾਲ ਸਬੰਧਤ ਤਿੰਨ ਬੈਂਕ ਖਾਤਾ ਨੰਬਰ ਦਿੱਤੇ ਅਤੇ ਉਸ ਨੂੰ ਤੁਰੰਤ ਇਨ੍ਹਾਂ 3 ਖਾਤਿਆਂ ਵਿੱਚ 10 ਲੱਖ ਰੁਪਏ ਟਰਾਂਸਫਰ ਕਰਨ ਲਈ ਕਿਹਾ ਗਿਆ ਸੀ। ਜਿਵੇਂ ਕਿ ਉਸਨੇ 10 ਲੱਖ ਰੁਪਏ ਟ੍ਰਾਂਸਫਰ ਕਰਨ ਵਿੱਚ ਅਸਮਰੱਥਾ ਜ਼ਾਹਿਰ ਕੀਤੀ, ਉਸਨੇ ਤੁਰੰਤ ਇਸ਼ਰਤ ਜਹਾਂ ਦੇ ਖਾਤੇ ਵਿੱਚ 5 ਲੱਖ ਰੁਪਏ ਪਾਉਣ ਦੀ ਅਪੀਲ ਕੀਤੀ।” ਪੁਲੀਸ ਨੇ ਚਾਰਜਸ਼ੀਟ ਵਿੱਚ ਅੱਗੇ ਦੋਸ਼ ਲਗਾਇਆ ਕਿ ਜਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਕਰਨ ‘ਤੇ ਇਹ ਪਾਇਆ ਗਿਆ ਕਿ 10 ਜਨਵਰੀ 2020 ਨੂੰ ਉਸ ਦੇ ਖਾਤੇ ਵਿੱਚ 1 ਲੱਖ 41 ਹਜ਼ਾਰ ਰੁਪਏ ਨਕਦ ਜਮ੍ਹਾਂ ਸਨ।