Rajya Sabha deputy chairman: ਨਵੀਂ ਦਿੱਲੀ: ਖੇਤੀਬਾੜੀ ਖੇਤਰ ਨਾਲ ਜੁੜੇ ਬਿੱਲ ਨੂੰ ਲੈ ਕੇ ਐਤਵਾਰ ਯਾਨੀ ਕਿ 20 ਸਤੰਬਰ ਨੂੰ ਰਾਜ ਸਭਾ ਵਿੱਚ ਜੋ ਕੁਝ ਵਾਪਰਿਆ, ਉਸ ‘ਤੇ ਦੁੱਖ ਜ਼ਾਹਰ ਕਰਦਿਆਂ ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇੱਕ ਪੱਤਰ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਇਹ ਪੱਤਰ ਸਾਂਝਾ ਕੀਤਾ ਅਤੇ ਸਾਰੇ ਨਾਗਰਿਕਾਂ ਨੂੰ ਇਸ ਨੂੰ ਪੜ੍ਹਨ ਦੀ ਅਪੀਲ ਕੀਤੀ । ਉਪ ਚੇਅਰਮੈਨ ਨੇ ਰਾਸ਼ਟਰਪਤੀ ਨੂੰ ਲਿਖੇ ਇਸ ਪੱਤਰ ਵਿੱਚ ਕਿਹਾ ਕਿ ਮੈਂ 20 ਸਤੰਬਰ ਨੂੰ ਰਾਜ ਸਭਾ ਵਿੱਚ ਜੋ ਹੋਇਆ ਉਸ ਤੋਂ ਬਹੁਤ ਦੁਖੀ ਹਾਂ ਅਤੇ ਸਾਰੀ ਰਾਤ ਸੌਂ ਨਹੀਂ ਸਕਿਆ ।
ਪ੍ਰਧਾਨਮੰਤਰੀ ਮੋਦੀ ਨੇ ਟਵੀਟ ਵਿੱਚ ਇਸ ਪੱਤਰ ਨੂੰ ਸਾਂਝਾ ਕਰਦੇ ਹੋਏ ਲਿਖਿਆ – “ਮਾਨਯੋਗ ਰਾਸ਼ਟਰਪਤੀ ਜੀ ਨੂੰ ਮਾਨਯੋਗ ਹਰਿਵੰਸ਼ ਜੀ ਨੇ ਜੋ ਪੱਤਰ ਲਿਖਿਆ, ਮੈਂ ਉਸਨੂੰ ਪੜ੍ਹਿਆ । ਪੱਤਰ ਦੇ ਹਰ ਸ਼ਬਦ ਨੇ ਲੋਕਤੰਤਰ ਦੇ ਪ੍ਰਤੀ ਸਾਡੀ ਆਸਥਾ ਨੂੰ ਨਵਾਂ ਭਰੋਸਾ ਦਿੱਤਾ ਹੈ । ਇਹ ਪੱਤਰ ਪ੍ਰੇਰਣਾਦਾਇਕ ਵੀ ਹੈ ਅਤੇ ਸ਼ਲਾਘਾਯੋਗ ਵੀ ਹੈ। ਇਸ ਵਿੱਚ ਸੱਚਾਈ ਵੀ ਹੈ ਤੇ ਭਾਵਨਾਵਾਂ ਵੀ ਹਨ। ਮੇਰੀ ਬੇਨਤੀ ਹੈ, ਸਾਰੇ ਦੇਸ਼ ਵਾਸੀ ਇਸ ਨੂੰ ਜਰੂਰ ਪੜ੍ਹਨ। “
ਦੱਸ ਦੇਈਏ ਕਿ ਉਪ ਚੇਅਰਮੈਨ ਨੇ ਆਪਣੇ ਪੱਤਰ ਵਿੱਚ ਲਿਖਿਆ- “20 ਸਤੰਬਰ ਨੂੰ ਰਾਜ ਸਭਾ ਵਿੱਚ ਜੋ ਕੁਝ ਵੀ ਹੋਇਆ, ਉਸ ਕਾਰਨ ਪਿਛਲੇ ਦੋ ਦਿਨਾਂ ਤੋਂ ਡੂੰਘੀ ਉਦਾਸੀ, ਸਵੈ-ਤਣਾਅ ਅਤੇ ਮਾਨਸਿਕ ਪ੍ਰੇਸ਼ਾਨੀ ਵਿੱਚ ਹਾਂ । ਮੈਂ ਸਾਰੀ ਰਾਤ ਸੌਂ ਨਹੀਂ ਸਕਿਆ।” ਉਨ੍ਹਾਂ ਨੇ ਅੱਗੇ ਪੱਤਰ ਵਿੱਚ ਕਿਹਾ, “ਜੇਪੀ. ਦੇ ਪਿੰਡ ਵਿੱਚ ਪੈਦਾ ਹੋਇਆ, ਸਿਰਫ਼ ਪੈਦਾ ਨਹੀਂ ਹੋਇਆ, ਉਨ੍ਹਾਂ ਦੇ ਪਰਿਵਾਰ ਅਤੇ ਸਾਡੇ ਪਿੰਡ ਵਾਸੀਆਂ ਦਾ ਪੀੜ੍ਹੀ-ਬੱਧੀ ਸਬੰਧ ਰਿਹਾ ਹੈ, ਗਾਂਧੀ ਦਾ ਬਚਪਨ ਤੋਂ ਹੀ ਡੂੰਘਾ ਪ੍ਰਭਾਵ ਪਿਆ ਸੀ। ਗਾਂਧੀ, ਜੇਪੀ, ਲੋਹਿਆ ਅਤੇ ਕਰਪੁਰੀ ਠਾਕੁਰ ਵਰਗੇ ਲੋਕਾਂ ਦੇ ਜੀਵਨ ਨੇ ਹਮੇਸ਼ਾਂ ਮੈਨੂੰ ਪ੍ਰੇਰਿਤ ਕੀਤਾ, ਜੈ ਪ੍ਰਕਾਸ਼ ਅੰਦੋਲਨ ਅਤੇ ਇਨ੍ਹਾਂ ਮਹਾਨ ਸ਼ਖਸੀਅਤਾਂ ਦੀ ਰਵਾਇਤ ਅਨੁਸਾਰ ਜੀਵਨ ਵਿੱਚ ਜਨਤਕ ਚਾਲ-ਚਲਣ ਨੂੰ ਅਪਣਾਇਆ। ਮੇਰੇ ਸਾਹਮਣੇ 20 ਸਤੰਬਰ ਨੂੰ ਉੱਚ ਸਦਨ ਵਿੱਚ ਜੋ ਦ੍ਰਿਸ਼ ਹੋਇਆ, ਉਸ ਨਾਲ ਸਦਨ, ਆਸਣ ਦੀ ਮਰਿਆਦਾ ਨੂੰ ਨੁਕਸਾਨ ਪਹੁੰਚਾਇਆ ਹੈ।”