army recovers drone dropped packages: ਜੰਮੂ-ਕਸ਼ਮੀਰ ਦੀ ਅਖਨੂਰ ਪੁਲਸ ਪਾਰਟੀ ਅਤੇ ਸੈਨਾ ਦੀ ਸੰਯੁਕਤ ਟੀਮ ਨੇ ਨਯਵਾਲਾ ਖਾਦ ਦੇ ਸਰਹੱਦੀ ਇਲਾਕਿਆਂ ‘ਚ ਡ੍ਰੋਨ ਦੀ ਮੱਦਦ ਨਾਲ ਸੁੱਟੇ ਗਏ ਕਈ ਪੈਕੇਟ ਬਰਾਮਦ ਕੀਤੇ ਹਨ।ਇਨ੍ਹਾਂ ਪੈਕੇਟਾਂ ਨਾਲ ਪੁਲਸ ਨੇ ਦੋ ਏ ਕੇ-47 ਅਸਾਲਟ ਰਾਇਫਲ,ਤਿੰਨ ਏ ਕੇ ਮੈਗਜ਼ੀਨ, ਰਾਊਂਦ ਅਤੇ ਇੱਕ ਸਟਾਰ ਪਿਸਤੌਲ ਬਰਾਮਦ ਕੀਤਾ ਹੈ।ਜਾਣਕਾਰੀ ਮੁਤਾਬਕ ਪੜੋਸੀ ਦੇਸ਼ ਪਾਕਿਸਤਾਨ ਆਏ ਦਿਨ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ‘ਚ ਘੁਸਪੈਠ ਕਰਨ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।ਸੋਮਵਾਰ ਨੂੰ ਵੀ ਐੱਲ.ਓ.ਸੀ. ‘ਤੇ ਪਲਾਂਵਾਲਾ ਸੈਕਟਰ ਦੇ ਕੇਰੀ,ਬੱਟਲ ਅਤੇ ਬਰਡੋਹ ਖੇਤਰ ‘ਚ ਪਾਕਿਸਤਾਨੀ ਸੈਨਾ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਾਬਾਰੀ ਕੀਤੀ ਸੀ।ਹਾਲਾਂਕਿ ਇਸ ‘ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।
ਗੋਲਾਬਾਰੀ ਨਾਲ ਇਲਾਕੇ ਦੇ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਕਿਉਂਕਿ ਪਾਕਿਸਤਾਨੀ ਫੌਜ ਵਲੋਂ ਦਾਗੇ ਗਏ ਗੋਲਿਆਂ ਦੀ ਆਵਾਜ ਭਾਰਤ-ਪਾਕਿਸਤਾਨ ਸਰਹੱਦ ਤੋਂ 15ਕਿ.ਮੀ. ਦੂਰ ਤਕ ਸੁਣਾਈ ਦਿੱਤੀ ਸੀ।ਜਵਾਬੀ ਕਾਰਵਾਈ ਕਰਦੇ ਹੋਏ ਭਾਰਤੀ ਸੈਨਾ ਵਲੋਂ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ।ਸ਼ਾਮ ਲਗਭਗ ਸਾਡੇ 4 ਵਜੇ ਦੇ ਕਰੀਬ ਗੋਲਾਬਾਰੀ ਸ਼ੁਰੂ ਹੋਈ ਸੀ ਜੋ 7 ਵਜੇ ਤੱਕ ਜਾਰੀ ਰਹੀ।ਉਥੇ ਰਾਜੀਰੀ ਜਿਲੇ ਦੇ ਸੁੰਦਰਬਨੀ ਸੈਕਟਰ ਦੇ ਸਰਹੱਦੀ ਖੇਤਰਾਂ ‘ਚ ਵੀ ਪਾਕਿਸਤਾਨੀ ਸੈਨਾ ਨੇ ਬੀਤੇ ਦਿਨ ਦੀ ਦੇਰ ਸ਼ਾਮ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਗਈ ਸੀ।ਸੈਨਾ ਨੇ ਵੀ ਗੋਲਾਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਦੱਸਣਯੋਗ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀਮਾਲੀ ਨੁਕਸਾਨ ਨਹੀਂ ਹੋਇਆ।ਜਾਣਕਾਰੀ ਮੁਤਾਬਕ ਪਾਕਿਸਤਾਨੀ ਸੈਨਾ ਨੇ ਸੁੰਦਰਬਨੀ ਸੈਕਟਰ ਦੇ ਦਾਦਲ, ਮਾਲਾ, ਮਿਨਕਾ ‘ਚ ਸ਼ਾਮ ਕਰੀਬ 5 ਵਜੇ ਸੈਨਾ ਦੀਆਂ ਚੌਕੀਆਂ ‘ਤੇ ਗੋਲਾਬਾਰੀ ਕੀਤੀ ਸੀ।ਦੇਰ ਸ਼ਾਮ ਤਕ ਦੋਵੇਂ ਧਿਰਾਂ ਵਲੋਂ ਰੁਕ-ਰੁਕ ਕੇ ਗੋਲਾਬਾਰੀ ਕੀਤੀ ਜਾਂਦੀ ਰਹੀ।