Apple Store online now available: ਭਾਰਤ ਵਿੱਚ ਵਧਦੇ ਆਨਲਾਈਨ ਸ਼ਾਪਿੰਗ ਕ੍ਰੇਜ ਨੂੰ ਵੇਖਦੇ ਹੋਏ Apple ਨੇ ਆਪਣੇ ਆਨਲਾਈਨ ਸਟੋਰ ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ । Apple ਦੇ ਆਨਲਾਈਨ ਸਟੋਰ ਦਾ ਡੋਮੇਨ https://www.apple.com/in/shop ਹੈ। ਹੁਣ ਤੁਸੀਂ Apple ਦੇ ਪ੍ਰੋਡਕਟਸ Flipkart, Amazon ਦੀ ਬਜਾਏ ਸਿੱਧੇ ਤੌਰ ‘ਤੇ ਐਪਲ ਦੇ ਸਟੋਰ ਤੋਂ ਹੀ ਖ਼ਰੀਦ ਸਕਦੇ ਹੋ।
Apple ਦੇ ਆਨਲਾਈਨ ਸਟੋਰ ‘ਤੇ ਤੁਸੀਂ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਵੀ ਨਵਾਂ ਆਈਫੋਨ ਲੈ ਸਕਦੇ ਹੋ, ਹਾਲਾਂਕਿ ਐਕਸਚੇਂਜ ਲਈ ਕੁਝ ਪੁਰਾਣੇ ਫੋਨਾਂ ਨੂੰ ਹੀ ਲਿਸਟ ਕੀਤਾ ਗਿਆ ਹੈ । ਹਾਲਾਂਕਿ ਜੇਕਰ ਤੁਹਾਡੇ ਕੋਲ ਪੁਰਾਣਾ iPhone XS Max ਹੈ ਤਾਂ ਇਸ ਦੀ ਐਕਸਚੇਂਜ ਵੈਲਿਊ 35,000 ਰੁਪਏ ਤੱਕ ਮਿਲੇਗੀ, ਉੱਥੇ ਹੀ ਜੇਕਰ ਤੁਹਾਡੇ ਕੋਲ OnePlus 7 ਹੈ ਤਾਂ ਇਹ ਰਕਮ 15,655 ਰੁਪਏ ਹੋ ਜਾਵੇਗੀ । Apple ਸਟੋਰ ਤੋਂ ਖ਼ਰੀਦੇ ਗਏ ਪ੍ਰੋਡਕਟ ਦੀ ਡਿਲਿਵਰੀ 72 ਘੰਟਿਆਂ ਦੇ ਅੰਦਰ ਹੋਵੇਗੀ।
ਦਰਅਸਲ, Apple ਦੇ ਇਸ ਸਟੋਰ ‘ਤੇ ਕੰਪਨੀ ਦੇ ਸਾਰੇ ਪ੍ਰੋਡਕਟਸ ਮਿਲਣਗੇ । ਭਾਰਤ ਵਿੱਚ Apple ਦੇ ਪਹਿਲੇ ਆਨਲਾਈਨ ਸਟੋਰ ਬਾਰੇ ਕੰਪਨੀ ਦੇ CEO ਟਿਮ ਕੁੱਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। Apple ਦੇ ਇਸ ਆਨਲਾਈਨ ਸਟੋਰ ਤੋਂ ਗਾਹਕ IPhone, IPad, Apple Watch,MacBook ਅਤੇ Apple TV ਵਰਗੇ ਪ੍ਰੋਡਕਟਸ ਖ਼ਰੀਦ ਸਕਣਗੇ। ਇਸ ਸਬੰਧੀ ਕੰਪਨੀ ਦਾ ਕਹਿਣਾ ਹੈ ਕਿ ਇਸ ਆਨਲਾਈਨ ਸਟੋਰ ‘ਤੇ ਗਾਹਕਾਂ ਨੂੰ ਦੁਨੀਆ ਭਰ ਵਿੱਚ ਮੌਜੂਦ Apple ਸਟੋਰਾਂ ਦਾ ਅਨੁਭਵ ਮਿਲੇਗਾ। Apple ਦੇ ਆਨਲਾਈਨ ਸਟੋਰ ਤੋਂ ਖ਼ਰੀਦੇ ਗਏ ਪ੍ਰੋਡਕਟਸ ਦੀ ਡਿਲਿਵਰੀ ਕਾਂਟੈਕਟਲੈੱਸ ਹੋਵੇਗੀ । ਇਸ ਤੋਂ ਇਲਾਵਾ ਭੁਗਤਾਨ ਲਈ ਹਰ ਤਰ੍ਹਾਂ ਦੇ ਆਪਸ਼ਨ ਸਵੀਕਾਰ ਕੀਤੇ ਜਾਣਗੇ।
ਦੱਸ ਦੇਈਏ ਕਿ Apple ਦੇ ਆਨਲਾਈਨ ਸਟੋਰ ਤੋਂ ਤੁਸੀਂ ਕੰਪਨੀ ਦੇ ਪ੍ਰੋਡਕਟਸ ਤਾਂ ਖ਼ਰੀਦ ਹੀ ਸਕੋਗੇ, ਨਾਲ ਹੀ Apple ਦੇ ਮਾਹਰ ਤੁਹਾਨੂੰ ਪ੍ਰੋਡਕਟਸ ਬਾਰੇ ਪੂਰੀ ਜਾਣਕਾਰੀ ਵੀ ਦੇਣਗੇ। ਇਸ ਤੋਂ ਇਲਾਵਾ ਭਾਰਤੀ ਗਾਹਕਾਂ ਨੂੰ ਹੁਣ ਸਿੱਧਾ Apple ਵਲੋਂ ਕਸਟਮਰ ਸਪੋਰਟ ਅਤੇ ਗਾਈਡੈਂਸ ਮਿਲੇਗੀ । ਖ਼ਾਸ ਗੱਲ ਇਹ ਹੈ ਕਿ ਭਾਰਤੀ ਗਾਹਕਾਂ ਨੂੰ ਕਸਟਮਰ ਕੇਅਰ ਦੀ ਸੁਵਿਧਾ ਅੰਗਰੇਜੀ ਤੋਂ ਇਲਾਵਾ ਹਿੰਦੀ ਵਿੱਚ ਵੀ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਆਪਣੇ ਕਿਸੇ ਵੀ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ Apple ਦਾ ਨਵਾਂ IPhone ਲੈ ਸਕਦੇ ਹੋ। ਸਟੋਰ ਤੋਂ ਖ਼ਰੀਦੇ ਗਏ ਪ੍ਰੋਡਕਟਸ ਦੇ ਨਾਲ ਤੁਸੀਂ AppleCare+ ਦੀ ਵੀ ਸੁਵਿਧਾ ਲੈ ਸਕਦੇ ਹੋ।