Student begs to go for exam : ਚੰਡੀਗੜ੍ਹ : ਅੱਜ ਪੰਜਾਬ ਬੰਦ ਦੌਰਾਨ ਹਾਲਾਂਕਿ ਹਰ ਵਰਗ ਕਿਸਾਨਾਂ ਦੇ ਨਾਲ ਹੈ ਪਰ ਇਸ ਦੌਰਾਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ੀਰਕਪੁਰ ਵਿੱਚ ਜਿਥੇ ਬੰਦ ਦੌਰਾਨ ਇੱਕ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਜਾਣ ਤੋਂ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਉਹ ਵਿਦਿਆਰਥੀ ਪੁਲਿਸ ਨੂੰ ਵਾਰ-ਵਾਰ ਉਸ ਨੂੰ ਜਾਣ ਦੇਣ ਲਈ ਕਹਿ ਰਿਹਾ ਸੀ ਪੁਲਿਸ ਨੇ ਬੰਦ ਦਾ ਨਾਂ ਲੈ ਕੇ ਉਸ ਨੂੰ ਮਨ੍ਹਾ ਕਰ ਦਿੱਤਾ।
ਦੱਸਣਯੋਗ ਹੈ ਕਿ ਵਿਦਿਆਰਥੀ ਸਰਵਮੰਗਲ ਸੁਸਾਇਟੀ ਦਾ ਰਹਿਣ ਵਾਲਾ ਸੀ, ਉਸ ਨੇ 11 ਵਜੇ ਪੇਪਰ ਦੇਣ ਜਾਣਾ ਸੀ। ਉਸ ਦਾ ਪ੍ਰੀਖਿਆ ਕੇਂਦਰ ਵੀ ਉਸ ਦੇ ਘਰ ਦੇ ਕੋਲ ਹੀ ਸੀ। ਪੱਤਰਕਾਰ ਦੇ ਵਾਰ-ਵਾਰ ਕਹਿਣ ’ਤੇ ਵੀ ਉਸ ਨੂੰ ਪੁਲਿਸ ਵੱਲੋਂ ਉਸ ਨੂੰ ਨਹੀਂ ਜਾਣ ਦਿੱਤਾ ਗਿਆ। ਪੁਲਿਸ ਨੇ ਜਵਾਬ ਦਿੱਤਾ ਕਿ ਸਾਨੂੰ ਪੇਪਰ ਬਾਰੇ ਕੁਝ ਨਹੀਂ ਪਤਾ ਅੱਜ ਪੰਜਾਬ ਬੰਦ ਹੈ। ਹਾਲਾਂਕਿ ਉਸ ਪ੍ਰਦਰਸ਼ਨਕਾਰੀਆਂ ਵੱਲੋਂ ਵੀ ਐਂਬੂਲੈਂਸ ਦੇ ਜਾਣ ਲਈ ਵੀ ਰਸਤਾ ਰਖਿਆ ਹੋਇਆ ਸੀ। ਜਿਸ ਸੜਕ ਤੋਂ ਵਿਦਿਆਰਥੀ ਨੇ ਲੰਘਣਾ ਸੀ ਉਸ ਸੜਕ ’ਤੇ ਕੋਈ ਮੁਜ਼ਾਹਰਾ ਨਹੀਂ ਹੋ ਰਿਹਾ ਸੀ। ਇਸ ਦੇ ਬਾਵਜੂਦ ਉਸ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ। ਇਸ ਦੇ ਨਾਲ ਉਸ ਦਾ ਸਾਲ ਵੀ ਖਰਾਬ ਹੋ ਸਕਦਾ ਹੈ। ਪੰਜਾਬ ਬੰਦ ਦੌਰਾਨ ਐਮਰਜੰਸੀ ਸੇਵਾਵਾਂ ਖੁੱਲ੍ਹੀਆਂ ਹਨ ਪਰ ਬੰਦ ਦੌਰਾਨ ਕੁਝ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਵੇਲੇ ਮੁਲਾਜ਼ਮਾਂ ਵੱਲੋਂ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ। ਇਸੇ ਤਰ੍ਹਾਂ ਹੋਰ ਵੀ ਕਈ ਲੋਕਾਂ ਨੂੰ ਬੰਦ ਦੌਰਾਨ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਭਾਵੇਂ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਪਰ ਉਨ੍ਹਾਂ ਨੂੰ ਆਮ ਲੋਕਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ।