New Clothes Wear: ਸ਼ਾਪਿੰਗ ਕਰਨਾ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ। ਗੱਲ ਜੇ ਕੱਪੜਿਆਂ ਦੀ ਕਰੀਏ ਤਾਂ ਕੁਝ ਲੋਕ ਇਸਨੂੰ ਖਰੀਦਣ ਤੋਂ ਬਾਅਦ ਧੋਤੇ ਬਿਨਾਂ ਹੀ ਪਹਿਨ ਲੈਂਦੇ ਹਨ। ਪਰ ਕੱਪੜਿਆਂ ਵਿਚ ਕੀਟਾਣੂਆਂ ਦੀ ਮੌਜੂਦ ਹੋਣ ਕਾਰਨ ਇਸ ਨਾਲ ਸਕਿਨ ਇੰਫੈਕਸ਼ਨ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਬਿਨਾਂ ਧੋਤੇ ਕਪੜੇ ਪਹਿਨਦੇ ਹੋ ਤਾਂ ਆਪਣੀ ਇਸ ਆਦਤ ਨੂੰ ਸੁਧਾਰ ਲਓ। ਤਾਂ ਆਓ ਅੱਜ ਅਸੀਂ ਤੁਹਾਨੂੰ ਕੱਪੜਿਆਂ ਨਾਲ ਜੁੜੀਆਂ ਕੁਝ ਗੱਲਾਂ ਵਿਸਥਾਰ ਵਿੱਚ ਦੱਸਦੇ ਹਾਂ…
ਨਵੇਂ ਕੱਪੜਿਆਂ ‘ਚ ਹੁੰਦੇ ਹਨ ਕੀਟਾਣੂ: ਅਸਲ ‘ਚ ਕੱਪੜਿਆਂ ਨੂੰ ਫੈਕਟਰੀ ਵਿਚ ਤਿਆਰ ਕਰਨ ਤੋਂ ਬਾਅਦ ਸਟੋਰ ਤੱਕ ਪਹੁੰਚਾਉਣ ‘ਚ ਬਹੁਤ ਸਾਰਾ ਸਮਾਂ ਲੱਗ ਜਾਂਦਾ ਹੈ। ਕੋਈ ਵੀ ਇਕ ਜਗ੍ਹਾ ਬਣਦਾ ਹੈ ਦੂਜੀ ਜਗ੍ਹਾ ਉਸਦੀ ਪੈਕਿੰਗ ਹੁੰਦੀ ਹੈ। ਫਿਰ ਉਸ ਨੂੰ ਸਟੋਰ ‘ਚ ਭੇਜਿਆ ਜਾਂਦਾ ਹੈ। ਇਸ ਤਰ੍ਹਾਂ ਉਹ ਅਲੱਗ-ਅਲੱਗ ਆਵਾਜਾਈ ਦੇ ਮਾਧਿਅਮ ਦੁਆਰਾ ਇੱਥੇ ਤੱਕ ਪਹੁੰਚਦਾ ਹੈ। ਅਜਿਹੇ ‘ਚ ਇਨ੍ਹੀ ਜਗ੍ਹਾ ਤੇ ਘੁੰਮਣ ਕਾਰਨ ਉਸ ‘ਚ ਕੀਟਾਣੂ ਹੋਣਾ ਇੱਕ ਆਮ ਗੱਲ ਹੈ। ਨਾਲ ਹੀ ਕੱਪੜਿਆਂ ‘ਤੇ ਮੌਜੂਦ ਕੀਟਾਣੂਆਂ ਨੂੰ ਖੁੱਲ੍ਹੀਆਂ ਅੱਖਾਂ ਨਾਲ ਦੇਖਣਾ ਬਹੁਤ ਮੁਸ਼ਕਲ ਹੈ। ਇਸ ਲਈ ਕੱਪੜੇ ਦੇ ਸਾਫ਼ ਨਾਲ ਉਸ ਨੂੰ ਪਹਿਨਣ ਦੀ ਬਜਾਏ ਪਹਿਲਾਂ ਉਸ ਨੂੰ ਧੋ ਲਓ।
ਲੋਕਾਂ ਨੇ ਟ੍ਰਾਈ ਕੀਤੇ ਹੁੰਦੇ ਹਨ ਕੱਪੜੇ: ਸਟੋਰਾਂ ਅਤੇ ਮਾਲ ‘ਚ ਕੱਪੜਿਆਂ ਨੂੰ ਪਹਿਨਕੇ ਚੈੱਕ ਕਰਨ ਲਈ ਟਰਾਇਲ ਰੂਮ ਬਣਾਏ ਹੁੰਦੇ ਹਨ। ਅਜਿਹੇ ‘ਚ ਲੋਕ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਉਸ ਨੂੰ ਇਕ ਵਾਰ ਪਹਿਨਣਾ ਸਹੀ ਸਮਝਦੇ ਹਨ ਤਾਂ ਕਿ ਡ੍ਰੇਸ ਸਹੀ ਆਈ ਹੈ ਜਾਂ ਨਹੀਂ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ। ਅਜਿਹੇ ‘ਚ ਇੱਕ ਕੱਪੜੇ ਨੂੰ ਬਹੁਤ ਲੋਕਾਂ ਨੇ ਕਈ ਵਾਰ ਪਹਿਨ ਕੇ ਦੇਖਿਆ ਹੁੰਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੁਆਰਾ ਇੱਕ ਹੀ ਚੀਜ਼ ਪਹਿਨਣ ਨਾਲ ਉਸ ‘ਤੇ ਕੀਟਾਣੂ ਜਮਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਨਾਲ ਹੀ ਇਸ ਨਾਲ ਸਕਿਨ ‘ਤੇ ਐਲਰਜੀ, ਖੁਜਲੀ, ਜਲਣ, ਸੋਜ, ਲਾਲੀ ਆਦਿ ਦਾ ਕਾਰਨ ਬਣ ਸਕਦਾ ਹੈ।
ਰੰਗਾਂ ‘ਚ ਪਾਏ ਜਾਂਦੇ ਹਨ ਕੈਮੀਕਲ: ਕਿਸੇ ਵੀ ਫੈਬਰਿਕ ਨੂੰ ਤਿਆਰ ਕਰਨ ਲਈ ਕਈ ਕਿਸਮਾਂ ਦੇ ਰੰਗ ਇਸਤੇਮਾਲ ਕੀਤੇ ਜਾਂਦੇ ਹਨ। ਉਨ੍ਹਾਂ ਸਾਰਿਆਂ ਰੰਗਾਂ ‘ਚ ਕੈਮਿਲਕਸ ਹੁੰਦੇ ਹਨ। ਅਜਿਹੇ ‘ਚ ਉਹ ਕੈਮੀਕਲਜ਼ ਸਕਿਨ ਦੇ ਸੰਪਰਕ ‘ਚ ਆਉਣ ਨਾਲ ਸਕਿਨ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਬਾਜ਼ਾਰ ਤੋਂ ਕੱਪੜੇ ਲਿਆ ਕੇ ਉਸ ਨੂੰ ਬਿਨਾਂ ਧੋਤੇ ਪਹਿਨਣ ਨਾਲ ਪਸੀਨਾ ਨਾ ਸੋਖਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਸਕਿਨ ‘ਤੇ ਪਸੀਨਾ ਜੰਮਣ ਨਾਲ ਸਕਿਨ ਦੀ ਐਲਰਜੀ ਦੀ ਸ਼ਿਕਾਇਤ ਹੋ ਸਕਦੀ ਹੈ।
ਸੈਂਸੀਟਿਵ ਸਕਿਨ ਲਈ ਨੁਕਸਾਨਦੇਹ: ਕੱਪੜਿਆਂ ‘ਤੇ ਸਟਾਰਚ ਹੋਣ ਕਾਰਨ ਅਕਸਰ ਬਿਨਾਂ ਧੋਤੇ ਨਵੇਂ ਕੱਪੜੇ ਪਹਿਨਣ ਨਾਲ ਸਕਿਨ ਦੀ ਐਲਰਜੀ ਹੁੰਦੀ ਹੈ। ਖ਼ਾਸਕਰ ਸੈਂਸੀਟਿਵ ਸਕਿਨ ਵਾਲੇ ਬੱਚਿਆਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਕਦੇ ਵੀ ਨਵਾਂ ਕੱਪੜਾ ਖਰੀਦਣ ਤੋਂ ਬਾਅਦ ਉਸ ਨੂੰ ਧੋਤੇ ਬਿਨਾਂ ਪਹਿਨਣ ਦੀ ਗ਼ਲਤੀ ਕਦੇ ਵੀ ਨਾ ਕਰੋ। ਪਹਿਲਾਂ ਕਿਸੇ ਵੀ ਕੱਪੜੇ ਨੂੰ ਸਰਫ ਜਾਂ ਸ਼ੈਂਪੂ ਨਾਲ ਧੋ ਕੇ ਸੁਕਾ ਕੇ ਪਹਿਨੋ। ਤਾਂ ਜੋ ਤੁਹਾਡੀ ਸਕਿਨ ਨੂੰ ਕਿਸੇ ਵੀ ਤਰਾਂ ਨੁਕਸਾਨ ਨਾ ਹੋਵੇ।