Farmers protest half naked : ਖੇਤੀ ਬਿੱਲਾਂ ਵਿਰੁੱਧ ਸ਼ੁੱਕਰਵਾਰ ਨੂੰ ਪੰਜਾਬ ਬੰਦ ਦਾ ਪੂਰੇ ਸੂਬੇ ਵਿੱਚ ਵਿਆਪਕ ਅਸਰ ਨਜ਼ਰ ਆਇਆ। 31 ਕਿਸਾਨ ਸੰਗਠਨਾਂ ਨੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਭਗ ਸਾਰੇ ਰਾਸ਼ਟਰੀ ਰਾਜ ਮਾਰਗ ਜਾਮ ਕੀਤੇ। ਇਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਸੂਬੇ ਭਰ ਵਿੱਚ 125 ਧਰਨੇ ਪ੍ਰਦਰਸ਼ਨ ਹੋਏ। ਸੂਬੇ ਦੇ ਕਿਸਾਨਾਂ ਵੱਲਕੋਂ ਅਜੇ ਵੀ ਧਰਨਾ ਜਾਰੀ ਹੈ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਪਿੰਡ ਵਿੱਚ, ਕਿਸਾਨਾਂ ਨੇ ਰੇਲਵੇ ਟਰੈਕ ਉੱਤੇ ਅਰਧ ਨਗਨ ਹੋ ਕੇ ਪ੍ਰਦਰਸ਼ਨ ਕੀਤਾ। ਸੂਬੇ ਦੇ ਕਿਸਾਨਾਂ ਨੇ ਰੇਲਵੇ ਟਰੈਕਾਂ ’ਤੇ ਪੱਕੇ ਟੈਂਟ ਲਗਾਏ ਹਨ। ਕਿਸਾਨਾਂ ਨੇ ਰੇਲਵੇ ਟਰੈਕ ‘ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।
ਭਾਕਿਯੂ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਕਹਿਣਾ ਹੈ ਕਿ ਤਿੰਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰ ਜ਼ੋਰ ਲਗਾ ਕੇ ਦੇਖ ਲਵੇ। ਭਾਕਿਯੂ (ਰਾਜੇਵਾਲ) ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਬੰਦ ਨਾਲ ਕਿਸਾਨਾਂ ਨੇ ਸਾਫ ਸੰਦੇਸ਼ ਦੇ ਦਿੱਤਾ ਹੈ ਕਿ ਉਨ੍ਹਾਂ ਨੂੰ ਇਹ ਬਿੱਲ ਮਨਜ਼ੂਰ ਨਹੀਂ ਹੈ। ਦੱਸਣਯੋਗ ਹੈ ਕਿ 1 ਅਕਤੂਬਰ ਤੋਂ ਕਿਸਾਨ ਇੱਕ ਵਾਰ ਫਿਰ ਰੇਲਾਂ ਰੋਕਣਗੇ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ‘ਤੇ ਧਰਨਾ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਕਿ ਇਹ ਧਰਨਾ 29 ਸਤੰਬਰ ਤੱਕ ਜਾਰੀ ਰਹੇਗਾ। ਉਹ 1 ਅਕਤੂਬਰ ਤੋਂ ਦੁਬਾਰਾ ਰੇਲਾਂ ਰੋਕਣਗੇ। ਭਾਕਿਯੂ ਨੇ ਵੀ ਇੱਕ ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਦੀ ਚੇਤਾਵਨੀ ਵੀ ਦਿੱਤੀ ਸੀ। ਇੱਕ ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵੀ ਚੰਡੀਗੜ੍ਹ ਵਿੱਚ ਮੋਰਚਾ ਹੋਵੇਗਾ।
ਉਧਰ ਸ਼ੁੱਕਰਵਾਰ ਦੇਰ ਸ਼ਾਮ 3 ਵਜੇ ਦੇ ਕਰੀਬ ਬਰਨਾਲਾ ਵਿੱਚ ਇੱਕ ਤੇਜ਼ ਹਨੇਰੀ ਆਉਣ ਨਾਲ ਰੇਲਵੇ ਟਰੈਕ ’ਤੇ ਲਾਏ ਟੈਂਟ ਅਤੇ ਪੱਖੇ ਡਿੱਗ ਪਏ। ਕਿਸਾਨਾਂ ਵੱਲੋਂ ਤਿੰਨ ਦਿਨਾਂ ਲਈ ਇਥੇ ਪੱਕੇ ਧਰਨੇ ਲਗਾਏ ਗਏ ਹਨ। ਹਨੇਰੀ ਨਾਲ ਡਿੱਗੇ ਟੈਂਟ ਨਾਲ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਜ਼ਮੀਨ ‘ਤੇ ਵਿਛਾਏ ਗੱਦੇ ਤੇ ਦਰੀ ਭਿੱਜ ਗਈ। ਦੇਰ ਰਾਤ ਕਿਸਾਨਾਂ ਨੇ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਆਰਾਮ ਕੀਤਾ ਅਤੇ ਕੁਝ ਕਿਸਾਨ ਸ਼ੈੱਡ ਦੇ ਹੇਠਾਂ ਪਲੇਟਫਾਰਮ’ ਤੇ ਆ ਗਏ। ਸ਼ਨੀਵਾਰ ਸਵੇਰੇ ਕਿਸਾਨਾਂ ਨੇ ਫਿਰ ਇੱਕ ਪੱਕਾ ਮੋਰਚਾ ਲਗਾਇਆ।