Vitamin B side effects: ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਦੀਆਂ ਹੱਡੀਆਂ 40 ਸਾਲ ਦੀ ਉਮਰ ਤੋਂ ਬਾਅਦ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਦਾ ਕਾਰਨ ਵਿਟਾਮਿਨ ਬੀ ਵੀ ਹੋ ਸਕਦਾ ਹੈ। ਤਾਜ਼ਾ ਖੋਜਾਂ ਅਨੁਸਾਰ ਸਰੀਰ ਵਿੱਚ ਵਿਟਾਮਿਨ ਬੀ ਦੀ ਜ਼ਿਆਦਾ ਮਾਤਰਾ ਦੇ ਕਾਰਨ ਹੱਡੀਆਂ ਤੇਜ਼ੀ ਨਾਲ ਕਮਜ਼ੋਰ ਹੋ ਜਾਂਦੀਆਂ ਹਨ। ਜਿਸ ਵਿੱਚ ਕਮਰ ਦੀ ਹੱਡੀ ਦੇ ਕਮਜ਼ੋਰ ਹੋਣ ਦੇ ਮਾਮਲੇ ਸਭ ਤੋਂ ਵੱਧ ਵੇਖੇ ਗਏ ਹਨ।
ਕਿੰਨੀ ਮਾਤਰਾ ‘ਚ ਲੈਣਾ ਚਾਹੀਦਾ ਹੈ ਵਿਟਾਮਿਨ ਬੀ: ਸਿਹਤਮੰਦ ਰਹਿਣ ਲਈ ਵਿਟਾਮਿਨ ਬੀ6 ਅਤੇ ਬੀ12 ਬਹੁਤ ਜ਼ਰੂਰੀ ਹਨ ਪਰ ਸਹੀ ਮਾਤਰਾ ਵਿਚ ਸੇਵਨ ਕਰਨਾ ਵੀ ਉਨਾ ਹੀ ਜ਼ਰੂਰੀ ਹੈ। ਇੱਕ ਔਰਤ ਨੂੰ ਦਿਨਭਰ ਵਿੱਚ ਵਿਟਾਮਿਨ ਬੀ12 ਦੀ 2.4 ਮਾਈਕਰੋਗ੍ਰਾਮ ਅਤੇ ਵਿਟਾਮਿਨ ਬੀ6 ਦੀ 1.5 ਮਿਲੀਲੀਟਰ ਲਿਆ ਜਾਣਾ ਚਾਹੀਦਾ ਹੈ। ਜਿਸ ਨੂੰ ਥੋੜੀ ਜਿਹੀ ਟੂਨਾ ਮੱਛੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇੱਕ ਖੋਜ ਦੇ ਅਨੁਸਾਰ ਬਹੁਤ ਜ਼ਿਆਦਾ ਵਿਟਾਮਿਨ ਬੀ6 ਅਤੇ ਬੀ12 ਲੈਣਾ ਔਰਤਾਂ ਦੀਆਂ ਹੱਡੀਆਂ ਲਈ ਖ਼ਤਰਨਾਕ ਹੋ ਸਕਦਾ ਹੈ। ਸਿਰਫ ਇਹ ਹੀ ਨਹੀਂ ਬੀ6 ਅਤੇ ਬੀ12 ਦੀ ਹਾਈ ਸਪਲੀਮੈਂਟਸ ਡੋਜ਼ ਲੰਬੇ ਸਮੇਂ ਤੱਕ ਲੈਣ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਨੂੰ ਬਹੁਤ ਹੱਦ ਤਕ ਵੱਧ ਜਾਂਦਾ ਹੈ।
2,304 ਔਰਤਾਂ ਹਨ ਇਸ ਦਾ ਸ਼ਿਕਾਰ: ਇਸ ਖੋਜ ਵਿੱਚ 30 ਸਾਲ ਦੀਆਂ 75 ਹਜ਼ਾਰ 864 ਔਰਤਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿੱਚ 2,304 ਔਰਤਾਂ ਨੂੰ ਕਮਰ ਦੀ ਹੱਡੀ ‘ਚ ਫਰੈਕਚਰ ਦੋ ਸਮੱਸਿਆ ਪਾਈ ਗਈ। ਨਾਲ ਹੀ ਉਨ੍ਹਾਂ ਦੀ ਰੋਜ਼ਾਨਾ ਖੁਰਾਕ ਵਿਚ ਇਹ ਪਾਇਆ ਗਿਆ ਕਿ ਉਹ ਆਮ ਨਾਲੋਂ ਜ਼ਿਆਦਾ ਸਪਲੀਮੈਂਟਸ ਖਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਜ਼ਿਆਦਾ ਵਿਟਾਮਿਨ ਬੀ ਮਿਲਿਆ। ਜ਼ਿਆਦਾ ਮਾਤਰਾ ਵਿੱਚ ਵਿਟਾਮਿਨ ਬੀ12 ਲੈਣਾ ਗਰਭਵਤੀ ਔਰਤਾਂ ਲਈ ਸਭ ਤੋਂ ਨੁਕਸਾਨਦੇਹ ਹੈ। ਇਸ ਨਾਲ ਨਾ ਸਿਰਫ ਭਰੂਣ ‘ਤੇ ਬੁਰਾ ਅਸਰ ਪੈਂਦਾ ਹੈ ਬਲਕਿ ਇਹ ਸਕਿਨ, ਖੁਜਲੀ, ਚੱਕਰ ਆਉਣਾ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ।
ਹਿਪ ਫਰੈਕਚਰ ਦਾ ਵੀ ਹੋ ਸਕਦਾ ਹੈ ਖ਼ਤਰਾ: ਉਹ ਔਰਤਾਂ ਜੋ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਵਿਟਾਮਿਨ ਬੀ6 ਦਾ 2 ਮਿਲੀਲੀਟਰ ਅਤੇ ਬੀ12 ਦਾ 10 ਮਾਈਕਰੋਗ੍ਰਾਮ ਤੋਂ ਵੱਧ ਸੇਵਨ ਕਰਦੀਆਂ ਹਨ ਉਨ੍ਹਾਂ ‘ਚ ਹਿਪ ਯਾਨਿ ਕਮਰ ਵਿਚ ਫਰੈਕਚਰ ਦਾ ਖਤਰਾ ਘੱਟ ਹੁੰਦਾ ਹੈ। ਜਦਕਿ 35 ਮਿ.ਲੀ. ਵਿਟਾਮਿਨ ਬੀ6 ਅਤੇ 20 ਮਾਈਕ੍ਰੋਗ੍ਰਾਮ ਬੀ12 ਦੀ ਮਾਤਰਾ ਲੈਣ ਵਾਲੀਆਂ 47% ਔਰਤਾਂ ‘ਚ ਇਹ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਮਾਤਰਾ ਵਿਚ ਵਿਟਾਮਿਨ ਬੀ ਦੀਆਂ ਗੋਲੀਆਂ ਲੈਣ ਨਾਲ ਹਿਸਟਾਮਿਨ ਨਾਂ ਦਾ ਕੈਮੀਕਲ ਰਿਲੀਜ਼ ਹੁੰਦਾ ਹੈ, ਜਿਸ ਨਾਲ ਖੁਜਲੀ, ਪੀਲੀਆ ਅਤੇ ਅਸਥਮਾ ਦੇ ਮਰੀਜ਼ਾਂ ‘ਚ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।