Immunity boost golden milk: ਮਜ਼ਬੂਤ ਇਮਿਊਨਿਟੀ ਨਾ ਸਿਰਫ ਸਾਨੂੰ ਵਾਇਰਸ ਅਤੇ ਬੈਕਟੀਰੀਆ ਇੰਫੈਕਸ਼ਨ ਤੋਂ ਬਚਾਉਂਦੀ ਹੈ ਬਲਕਿ ਇਸ ਨਾਲ ਅਸੀਂ ਦਿਨ ਭਰ ਐਂਰਜੈਟਿਕ ਵੀ ਰਹਿੰਦੇ ਹਾਂ। ਜੇ ਸਾਡੇ ਸਰੀਰ ਦੀ ਇਮਿਊਨਿਟੀ ਵਿਗੜ ਜਾਵੇ ਤਾਂ ਸਰੀਰ ਬਾਹਰੀ ਵਾਇਰਸਾਂ ਅਤੇ ਬੈਕਟਰੀਆ ਨਾਲ ਲੜਨ ਦੀ ਤਾਕਤ ਗੁਆ ਦਿੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਅਜਿਹੇ ਇੱਕ ਡ੍ਰਿੰਕ ਬਾਰੇ ਦੱਸਾਂਗੇ, ਜਿਸ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।
ਗੋਲਡ ਮਿਲਕ ਇਮਿਊਨਿਟੀ ਵਧਾਏਗਾ: ਦੁੱਧ ਨੂੰ ਇਕ ਪੂਰਨ ਖੁਰਾਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲ ਜਾਂਦੇ ਹਨ। ਪਰ ਜੇ ਇਸ ਵਿਚ ਕੁਝ ਚਿਕਿਤਸਕ ਚੀਜ਼ਾਂ ਨੂੰ ਮਿਲਾਇਆ ਜਾਵੇ ਤਾਂ ਇਸ ਦਾ ਦੁੱਗਣਾ ਫ਼ਾਇਦਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਇਮਿਊਨਿਟੀ ਵਧਾਉਣ ਵਿਚ ਵੀ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੁੱਧ ਵਿੱਚ ਕਿਹੜੀਆਂ 4 ਚੀਜ਼ਾਂ ਮਿਲਾ ਕੇ ਪੀਣ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ। ਤੁਸੀਂ ਇਸ ਦੁੱਧ ਦਾ ਸੇਵਨ ਗਰਮਾ-ਗਰਮ ਵੀ ਕਰ ਸਕਦੇ ਹੋ ਪਰ ਡਿਨਰ ਕਰਨ ਦੇ ਘੱਟੋ-ਘੱਟ 30 ਮਿੰਟ ਬਾਅਦ ਇਸ ਦਾ ਸੇਵਨ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਡਰਿੰਕ ਦਾ ਰੋਜ਼ਾਨਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ਵਿਚ ਮਦਦ ਕਰੇਗਾ। ਆਓ ਹੁਣ ਜਾਣੀਏ ਰੈਸਿਪੀ…
ਸਮੱਗਰੀ: (1 ਗਲਾਸ)
- ਗਾਂ ਦਾ ਦੁੱਧ – 1 ਗਲਾਸ
- ਬਦਾਮ – 10
- ਖਜੂਰ – 3
- ਹਲਦੀ – 3 ਚੁਟਕੀ ਭਰ
- ਦਾਲਚੀਨੀ – 2 ਚੁਟਕੀ ਭਰ
- ਇਲਾਇਚੀ ਪਾਊਡਰ – 1 ਚੁਟਕੀ ਭਰ
- ਦੇਸੀ ਘਿਓ – 1 ਛੋਟਾ ਚੱਮਚ
- ਸ਼ਹਿਦ – 1 ਛੋਟਾ ਚੱਮਚ
ਬਣਾਉਣ ਦਾ ਤਰੀਕਾ
- ਇਸ ਦੇ ਲਈ ਸਭ ਤੋਂ ਪਹਿਲਾਂ 10 ਬਦਾਮਾਂ ਨੂੰ ਪਾਣੀ ‘ਚ ਭਿਓ ਕੇ ਰਾਤ ਭਰ ਲਈ ਛੱਡ ਦਿਓ।
- ਸਵੇਰੇ ਬਦਾਮਾਂ ਨੂੰ ਛਿੱਲ ਕੇ ਅਤੇ ਖਜੂਰ ਦੇ ਬੀਜ ਵੀ ਕੱਢ ਲਓ। ਇਸ ਤੋਂ ਬਾਅਦ ਦੋਹਾਂ ਨੂੰ ਬਲੇਂਡਰ ‘ਚ ਪੀਸ ਲਓ।
- ਇਕ ਗਲਾਸ ਦੁੱਧ ਨੂੰ ਗੁਣਗੁਣਾ ਗਰਮ ਕਰਕੇ ਉਸ ‘ਚ ਬਦਾਮ-ਖਜੂਰ ਦਾ ਪੇਸਟ ਮਿਲਾਓ।
- ਫਿਰ ਇਸ ਵਿਚ ਹਲਦੀ, ਦਾਲਚੀਨੀ ਅਤੇ ਇਲਾਇਚੀ ਪਾਊਡਰ ਮਿਲਾਓ।
- ਇਸ ਵਿਚ 1 ਚਮਚ ਘਿਓ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਲਾਓ।
- ਹੁਣ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ।