Apple Cider Vinegar effects: ਸੇਬ ਦਾ ਸਿਰਕਾ ਸੁੰਦਰਤਾ ਵਧਾਉਣ ਦੇ ਨਾਲ ਲਈ ਸਿਹਤ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਮੋਟਾਪਾ, ਪਾਚਨ, ਕੋਲੈਸਟ੍ਰੋਲ, ਸ਼ੂਗਰ, ਹਾਈ ਬੀਪੀ ਅਤੇ ਗਠੀਏ ਲਈ ਇਹ ਕਿਸੀ ਰਾਮਬਾਣ ਔਸ਼ਧੀ ਤੋਂ ਘੱਟ ਨਹੀਂ ਹੈ ਪਰ ਜਿੱਥੇ ਹਰ ਚੀਜ਼ ਦੇ ਫਾਇਦੇ ਹੁੰਦੇ ਹਨ ਉੱਥੇ ਹੀ ਉਸ ਚੀਜ਼ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਜੇ ਸੇਬ ਦੇ ਸਿਰਕੇ ਨੂੰ ਗਲਤ ਤਰੀਕੇ ਨਾਲ ਲਿਆ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਜੇ ਤੁਸੀਂ ਆਪਣੀ ਡੇਲੀ ਰੁਟੀਨ ‘ਚ ਐਪਲ ਸਾਈਡਰ ਵਿਨੇਗਰ ਲੈ ਰਹੇ ਹੋ ਤਾਂ ਪਹਿਲਾਂ ਇੱਥੇ ਇਕ ਨਜ਼ਰ ਮਾਰ ਲਓ…
ਪਾਚਣ ਕਿਰਿਆ ‘ਤੇ ਪਾਉਂਦਾ ਹੈ ਅਸਰ: ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਦਾ ਖਾਲੀ ਪੇਟ ਜਾਂ ਖਾਣੇ ਤੋਂ ਬਾਅਦ ਸੇਵਨ ਨਾ ਕਰੋ। ਕੁਝ ਡਾਇਬਿਟੀਜ਼ ਟਾਈਪ 1 ਦੇ ਮਰੀਜ਼ਾਂ ਵਿੱਚ ਗੈਸਟਰੋਪਰੇਸਿਸ ਹੁੰਦਾ ਹੈ ਜਿਸ ਨਾਲ ਖੂਨ ਵਿੱਚ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ‘ਚ ਮੁਸ਼ਕਿਲ ਹੋ ਸਕਦੀ ਹੈ ਅਤੇ ਬਲੱਡ ਸ਼ੂਗਰ ਵੀ ਅਨਕੰਟਰੋਲ ਹੋ ਸਕਦੀ ਹੈ। ਜ਼ਿਆਦਾ ਮਾਤਰਾ ਵਿਚ ਇਸ ਦਾ ਸੇਵਨ ਬਲੱਡ ਸ਼ੂਗਰ ਦੇ ਲੈਵਲ ਨੂੰ ਘਟਾਉਂਦਾ ਹੈ, ਜਿਸ ਨਾਲ ਹਾਈਪੋਗਲਾਈਸੀਮੀਆ ਹੋ ਸਕਦਾ ਹੈ। ਅਜਿਹੇ ‘ਚ ਜੇ ਤੁਸੀਂ ਬਲੱਡ ਸ਼ੂਗਰ ਦੀਆਂ ਦਵਾਈਆਂ ਲੈ ਰਹੇ ਹੋ ਤਾਂ ਥੋੜ੍ਹੀ ਮਾਤਰਾ ਵਿਚ ਸਿਰਕੇ ਦਾ ਸੇਵਨ ਕਰੋ।
ਦੰਦਾਂ ਦੀਆਂ ਸਮੱਸਿਆਵਾਂ: ਸੇਬ ਦੇ ਸਿਰਕੇ ਵਿਚ ਐਸਿਡ ਹੁੰਦਾ ਹੈ ਇਸ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਈਸੋਫੋਗਸ, ਟੂਥ ਇਨੇਮਲ ਦਾ ਕਾਰਨ ਬਣ ਸਕਦਾ ਹੈ। ਉੱਥੇ ਹੀ ਬਰੱਸ਼ ਕਰਨ ਦੇ ਤੁਰੰਤ ਬਾਅਦ ਸੇਬ ਦਾ ਸਿਰਕਾ ਨਾ ਲਓ। ਇਸ ਨਾਲ ਦੰਦਾਂ ਵਿਚ ਝਣਝਨਾਹਟ ਅਤੇ ਦਰਦ ਹੋ ਸਕਦਾ ਹੈ। ਇਸ ਦੇ ਨਾਲ ਹੀ ਸਿੱਧਾ ਸਕਿਨ ‘ਤੇ ਇਸ ਦੀ ਵਰਤੋਂ ਸਕਿਨ ‘ਤੇ ਖੁਜਲੀ, ਧੱਫੜ ਅਤੇ ਜਲਣ ਪੈਦਾ ਕਰ ਸਕਦੀ ਹੈ। ਅਜਿਹੇ ‘ਚ ਇਸ ਦਾ ਪਾਣੀ, ਸ਼ਹਿਦ ਆਦਿ ਨਾਲ ਇਸਤੇਮਾਲ ਕਰੋ।
ਪੋਟਾਸ਼ੀਅਮ ਦੀ ਕਮੀ: ਇਸ ਵਿਚ ਐਸਿਡ ਹੁੰਦਾ ਹੈ ਜੋ ਖੂਨ ਵਿਚ ਪੋਟਾਸ਼ੀਅਮ ਦੇ ਲੈਵਲ ਨੂੰ ਘੱਟ ਕਰ ਸਕਦਾ ਹੈ। ਇਸ ਲਈ ਲਿਮਿਟ ‘ਚ ਇਸ ਦਾ ਸੇਵਨ ਕਰੋ। ਸਿੱਧੇ ਤੌਰ ‘ਤੇ ਸੇਬ ਦਾ ਸਿਰਕਾ ਲੈਣ ਨਾਲ ਹੱਡੀਆਂ ‘ਚ ਖਣਿਜ ਘਣਤਾ (bone mineral density) ਘੱਟ ਜਾਂਦੀ ਹੈ। ਜੇ ਤੁਹਾਨੂੰ ਓਸਟੀਓਪਰੋਰੋਸਿਸ ਵਰਗੀਆਂ ਸਮੱਸਿਆਵਾ ਹੋਣ ਤਾਂ ਇਹ ਹੋਰ ਵੀ ਘਾਤਕ ਹੋ ਸਕਦਾ ਹੈ। ACV ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਜਿਸ ਕਾਰਨ ਤੁਹਾਨੂੰ ਵਾਰ-ਵਾਰ ਯੂਰਿਨ ਆਉਂਦਾ ਹੈ। ਜੇ ਇਹ ਸਮੱਸਿਆ ਲੰਬੇ ਸਮੇਂ ਤੱਕ ਰਹੇ ਤਾਂ ਡੀਹਾਈਡਰੇਸ਼ਨ ਵੀ ਹੋ ਸਕਦਾ ਹੈ।