Ranjit bawa Share Post: ਕਿਸਾਨੀ ਬਿੱਲਾਂ ਨੂੰ ਲੈ ਕੇ ਸਾਰੇ ਕਿਸਾਨ ਗੁੱਸੇ ਵਿੱਚ ਨਜ਼ਰ ਆ ਰਹੇ ਹਨ ਤੇ ਸੜਕਾਂ ਤੇ ਉੱਤਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਦੇ ਦਿਖ ਰਹੇ ਹਨ। ਕਿਸਾਨਾਂ ਦੇ ਨਾਲ ਨਾਲ ਪੰਜਾਬੀ ਗਾਇਕ ਅਤੇ ਕਲਾਕਾਰ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਾਲ ਵਿੱਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ 28 ਸਤੰਬਰ ਦਿਨ ਸੋਮਵਾਰ ਨੂੰ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਲਿਖਿਆ 28 ਸਤੰਬਰ ਦਿਨ ਸੋਮਵਾਰ ਨੂੰ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕਰਾਂਗੇ। ਜਲਦੀ ਸਾਰੀ ਜਾਣਕਾਰੀ ਸ਼ੇਅਰ ਕਰਦੇ ਹਾਂ। ਇਹ ਧਰਨਾ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਤੇ ਲਗਾਇਆ ਜਾਵੇਗਾ। ਬਿੱਲ ਦਿਲ ਦੇ ਵਿਰੋਧ ਵਿੱਚ ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ ਨੇ ਸਾਰੇ ਗੁਰਦਾਸਪੁਰ ਅੰਮ੍ਰਿਤਸਰ ਵਾਲੇ ਜ਼ਰੂਰ ਆਉਣ।
ਇਸਦੇ ਨਾਲ ਹੀ ਇਕ ਹੋਰ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ- 28 ਸਤੰਬਰ ਦਿਨ ਸੋਮਵਾਰ ਨੂੰ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕਰਾਂਗੇ| ਇਹ ਧਰਨਾਂ ਸ਼ਹੀਦ ਏ ਆਜਮ ਭਗਤ ਸਿੰਘ ਦੇ ਜਨਮ ਦਿਵਸ ਤੇ ਲਗਾਇਆ ਜਾਵੇਗਾ । ਬਿੱਲ ਦੇ ਵਿਰੋਧ ਵਿੱਚ। ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ । ਸਾਰੇ ਗੁਰਦਾਸਪੁਰ ਅਮਰਿਤਸਰ ਵਾਲੇ ਸਾਰੇ ਵੀਰ ਜਰੂਰ ਪਹੁੰਚਣ। ਸਾਰਿਆਂ ਦੇ ਹੱਕਾਂ ਦਾ ਮਸਲਾ।
ਇਸ ਤੋਂ ਪਹਿਲਾ ਰਣਜੀਤ ਬਾਵਾ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਸਾਰੇ ਕਲਾਕਾਰ ਵੀਰਾਂ ਕੱਲ ਸਾਬਿਤ ਕਰ ਦਿੱਤਾ ਕਿ ਸਾਰੇ ਕਿਸਾਨ ਦੇ ਧੀਆਂ ਪੁੱਤ ਆ , ਜਾਗਦੀ ਜਮੀਰ ਦਿਖਾਈ ਸਾਰਿਆਂ ਕੱਲ ਗਰਾਉਡ ਤੇ ਆ ਕੇ ਦਿਲੋਂ ਧੰਨਵਾਦ ਸਾਰੇ ਕਾਲਕਾਰਾਂ ਦਾ। ਅੱਗੇ ਹੁਣ ਇੱਕ ਮੰਚ ਤੇ ਇਕੱਠੇ ਹੋਈਏ ਕਿਸਾਨਾਂ ਦੇ ਨਾਲ।