The status of government smart schools : ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਮਾਰਟ ਸਕੂਲ ਤਿਆਰ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸੈਲਫ ਸਮਾਰਟ ਸਕੂਲ ਵੀ ਬਣ ਰਹੇ ਹਨ। ਮਤਲਬ ਕਿ ਉਨ੍ਹਾਂ ਸਕੂਲਾਂ ਦੇ ਸਕੂਲ ਮੁਖੀ, ਅਧਿਆਪਕ ਅਤੇ ਦਾਨੀ ਸੱਜਣ ਇਕੱਠੇ ਹੋ ਕੇ ਉਨ੍ਹਾਂ ਸਕੂਲਾਂ ਦੀ ਨੁਹਾਰ ਬਦਲ ਰਹੇ ਹਨ। ਹੁਣ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਦੇ ਤਹਿਤ ਸਮਾਰਟ ਸਕੂਲ ਦਾ ਮਾਪਦੰਡ ਵੀ ਤੈਅ ਕੀਤਾ ਗਿਆ ਹੈ। ਜਿਨ੍ਹਾਂ ਸਕੂਲਾਂ ਵੱਲੋਂ ਉਹ ਮਾਪਦੰਡ ਪੂਰੇ ਕਰ ਲਏ ਗਏ ਹਨ ਉਸ ਦੀ ਜਾਣਕਾਰੀ ਹੁਣ ਆਨਲਾਈਨ ਹੀ ਨਜ਼ਰ ਆਏਗੀ।
ਵਿਭਾਗ ਵੱਲੋਂ ਆਪਣੇ ਈ-ਪੋਰਟਲ ’ਤੇ ਇਸ ਦਾ ਲਿੰਕ ਜਰਨੇਟ ਕੀਤਾ ਗਿਆ ਹੈ, ਜਿਸ ਵਿੱਚ ਸਕੂਲਾਂ ਨੂੰ ਆਪਣੇ-ਆਪਣੇ ਸਕੂਲ ਨੂੰ ਸਮਾਰਟ ਬਣਾਉਣ ਲਈ ਪੂਰੇ ਕੀਤੇ ਗਏ ਮਾਪਦੰਡਾਂ ਬਾਰੇ ਜਾਣਕਾਰੀ ਦੇਣੀ ਪਵੇਗੀ। ਜਿਸਦੇ ਜ਼ਰੀਏ ਵਿਭਾਗ ਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਕਿਹੜੇ ਸਕੂਲਾਂ ਵਿਚ ਕਿਹੜੀਆਂ ਸਹੂਲਤਾਂ ਹਨ ਅਤੇ ਉਥੇ ਕੀ ਕਰਨਾ ਬਾਕੀ ਹੈ। ਇਸ ਦਾ ਉਦੇਸ਼ ਵਿਭਾਗ ਵੱਲੋਂ ਬਾਕੀ ਸਕੂਲਾਂ ਨੂੰ ਵੀ ਸੈਲਫ ਸਮਾਰਟ ਸਕੂਲ ਬਣਨ ਲਈ ਉਤਸ਼ਾਹਤ ਕਰਨਾ ਹੈ।
ਇਹ ਫੈਸਲਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਹੁਣੇ ਜਿਹੇ ਸਮਾਰਟ ਸਕੂਲਾਂ ਅਤੇ ਦੂਸਰੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮਿਲ ਕੇ ਲਿਆ ਗਿਆ ਹੈ। ਤਾਂ ਜੋ ਸਮਾਰਟ ਸਕੂਲ ਕਾਂਸੇਪਟ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ਨੂੰ ਲੈ ਕੇ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਤਾਂ ਜੋ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਪੜ੍ਹਾਈ ਦੇ ਮਿਆਰ ਵਿੱਚ ਸੁਧਾਰ ਕੀਤਾ ਜਾ ਸਕੇ, ਤਾਂਕਿ ਸਾਰੇ ਸਕੂਲ ਮੁਖੀ, ਸਕੂਲ ਸਟਾਫ, ਸਕੂਲ ਪ੍ਰਬੰਧਨ ਕਮੇਟੀ, ਗ੍ਰਾਮ ਪੰਚਾਇਤ, ਐਮਸੀ, ਸਥਾਨਕ ਕਮੇਟੀ, ਦਾਨੀ ਸੱਜਣ, ਐੱਨਜੀਓ ਦੇ ਸਹਿਯੋਗ ਨਾਲ ਸਾਰੇ ਮਾਪਦੰਡ ਪੂਰੇ ਕਰਦੇ ਰਹਿਣ।