Foot Massage benefits: ਭੱਜ-ਦੌੜ ਭਰੀ ਜ਼ਿੰਦਗੀ ਵਿਚ ਔਰਤਾਂ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਇਸ ਦੇ ਕਾਰਨ ਸਰੀਰ ਅਤੇ ਸਿਰ ਦਰਦ, ਪੇਟ ਦਰਦ, ਥਕਾਵਟ, ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਜਲਦੀ ਜਕੜ ਲੈਂਦੀਆਂ ਹਨ। ਪਰ ਰੋਜ਼ਮਰਾ ਦੀਆਂ ਇਹ ਛੋਟੀਆਂ ਮੁਸ਼ਕਲਾਂ ਬਾਅਦ ਵਿਚ ਗੰਭੀਰ ਬਿਮਾਰੀ ਦਾ ਰੂਪ ਧਾਰ ਲੈਂਦੀਆਂ ਹਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਅਸੀਂ ਤੁਹਾਨੂੰ ਜ਼ਿਆਦਾ ਕੁੱਝ ਨਹੀਂ ਬਸ ਇੱਕ ਉਪਾਅ ਦੱਸਾਂਗੇ ਅਤੇ ਉਹ ਹੈ ਪੈਰਾਂ ਦੀ ਮਾਲਸ਼। ਤੁਸੀਂ ਇਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਕਿਉਂ ਫਾਇਦੇਮੰਦ ਹੈ ਪੈਰਾਂ ਦੀ ਮਾਲਸ਼: ਦਰਅਸਲ ਪੈਰਾਂ ਦੀ ਮਾਲਸ਼ ਕਰਨ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਨ ਵੱਧਦਾ ਹੈ ਅਤੇ ਖੂਨ ਦੇ ਥੱਕੇ ਵੀ ਨਹੀਂ ਜੰਮਦੇ। ਇਸ ਨਾਲ ਨਾ ਸਿਰਫ ਥਕਾਵਟ ਬਲਕਿ ਸਿਹਤ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਹਨ। ਇਸ ਦੇ ਲਈ ਪਹਿਲਾਂ ਇੱਕ ਟੱਬ ਵਿੱਚ ਕੋਸਾ ਪਾਣੀ ਭਰੋ ਅਤੇ ਫਿਰ ਇਸ ਵਿੱਚ ਸਰੋਂ ਜਾਂ ਨਾਰੀਅਲ ਦੇ ਤੇਲ ਦੀਆਂ 5-6 ਬੂੰਦਾਂ ਪਾਓ। ਹੁਣ ਇਸ ਵਿਚ 10 ਮਿੰਟ ਲਈ ਪੈਰ ਨੂੰ ਡੁਬੋ ਕੇ ਰੱਖੋ ਅਤੇ ਫਿਰ ਇਸ ਨੂੰ ਬਾਹਰ ਕੱਢਕੇ ਤੌਲੀਏ ਨਾਲ ਪੈਰਾਂ ਨੂੰ ਪੂੰਝੋ। ਹੁਣ ਤੇਲ ਨੂੰ ਹਲਕਾ ਗੁਣਗੁਣਾ ਕਰਕੇ ਪੈਰਾਂ ਦੇ ਤਲੀਆਂ ਦੀਆਂ ਚੰਗੀ ਤਰ੍ਹਾਂ ਮਾਲਸ਼ ਕਰੋ ਅਤੇ ਫਿਰ ਇਸ ਨੂੰ ਰਾਤ ਭਰ ਲਈ ਇਸ ਤਰ੍ਹਾਂ ਹੀ ਛੱਡ ਦਿਓ। ਪੈਰਾਂ ਦੀ ਮਸਾਜ ਲਈ ਪੁਦੀਨੇ, ਲੌਂਗ, ਨੀਲਗਿਰੀ, ਜੈਤੂਨ, ਆਰੰਡੀ, ਸਰ੍ਹੋਂ ਜਾਂ ਨਾਰੀਅਲ ਦਾ ਤੇਲ ਸਭ ਤੋਂ ਵਧੀਆ ਆਪਸ਼ਨ ਹੈ।
ਆਓ ਹੁਣ ਤੁਹਾਨੂੰ ਦੱਸ ਦੱਸਦੇ ਹਾਂ ਪੈਰਾਂ ਦੀਆਂ ਤਲੀਆਂ ਦੀ ਮਾਲਸ਼ ਕਰਨ ਦੇ ਕੀ-ਕੀ ਫਾਇਦੇ ਹਨ
- ਪੈਰਾਂ ਦੀ 10-15 ਮਿੰਟ ਮਾਲਸ਼ ਕਰਨ ਨਾਲ ਬਲੱਡ ਸਰਕੂਲੇਸ਼ਨ ਵੱਧਦਾ ਹੈ। ਇਹ ਪੈਰਾਂ ਦੇ ਦਰਦ ਅਤੇ ਸੁੰਨ, ਥਕਾਵਟ, ਸਿਰ ਦਰਦ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
- ਇਸ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਨਰਵਸ ਸਿਸਟਮ ਨੂੰ ਵਧੀਆ ਰੱਖਦਾ ਹੈ, ਜਿਸ ਨਾਲ ਤਣਾਅ ਘੱਟ ਜਾਂਦਾ ਹੈ। ਨਾਲ ਹੀ ਤੁਸੀਂ ਉਦਾਸੀ ਤੋਂ ਵੀ ਬਚੇ ਰਹਿੰਦੇ ਹੋ।
- ਗੋਡਿਆਂ ਜਾਂ ਪੈਰਾਂ ਵਿੱਚ ਭਾਰੀ ਦਰਦ ਹੋਣ ‘ਤੇ ਤਲੀਆਂ ਦੀ ਮਾਲਸ਼ ਕਰਨਾ ਲਾਭਕਾਰੀ ਹੁੰਦਾ ਹੈ। ਇਹ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
- ਪੈਰਾਂ ਵਿਚ ਬਲੱਡ ਸਰਕੂਲੇਸ਼ਨ ਸਹੀ ਨਾ ਹੋਣ ਕਾਰਨ ਸਰੀਰ ਦਾ ਬਲੱਡ ਪ੍ਰੈਸ਼ਰ ਵਧਦਾ ਹੈ। ਅਜਿਹੇ ‘ਚ ਪੈਰਾਂ ਦੀ ਮਾਲਸ਼ ਕਰਨ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਹੁੰਦਾ ਹੈ।
- ਪੈਰਾਂ ਦੀ ਮਾਲਸ਼ ਨਾਲ ਜੋੜਾਂ ਦੇ ਦਰਦ ਅਤੇ ਮਾਸਪੇਸ਼ੀਆਂ ਦੇ ਤਣਾਅ ਨੂੰ ਵੀ ਘੱਟ ਕੀਤਾ ਜਾਂਦਾ ਹੈ। ਨਾਲ ਹੀ ਇਹ ਸਰੀਰ ਵਿਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
- ਪੀਰੀਅਡ ਵਿੱਚ ਹੋਣ ਵਾਲੇ ਲੱਛਣਾਂ ਜਿਵੇਂ ਕਿ ਨੀਂਦ ਨਾ ਆਉਣਾ, ਚੱਕਰ ਆਉਣਾ, ਚਿੰਤਾ ਆਦਿ ਤੋਂ ਵੀ ਰਾਹਤ ਮਿਲਦੀ ਹੈ।
- ਪੈਰਾਂ ਦੀ ਮਸਾਜ ਭਾਰ ਘਟਾਉਣ ਵਿਚ ਵੀ ਸਹਾਇਤਾ ਕਰਦੀ ਹੈ। ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਅਤੇ ਸਰੀਰ ਨੂੰ ਡੀਟੌਕਸ ਕਰਦਾ ਹੈ, ਜੋ ਕਿ ਭਾਰ ਘਟਾਉਣ ਵਿਚ ਬਹੁਤ ਲਾਭਕਾਰੀ ਹੈ।
- ਸਿਰ ਦਰਦ ਅਤੇ ਮਾਈਗਰੇਨ ਦੀਆਂ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ। ਸਿਰਫ ਇਹ ਹੀ ਨਹੀਂ ਪੈਰ ਦੀ ਮਾਲਸ਼ ਸਾਈਨਸ ਇੰਫੈਕਸ਼ਨ ਤੋਂ ਵੀ ਆਰਾਮ ਦਿੰਦੀ ਹੈ।
- ਲੰਬੇ ਸਮੇਂ ਤੋਂ ਖੜ੍ਹੇ ਰਹਿਣ ਜਾਂ ਗਰਭ ਅਵਸਥਾ ਦੌਰਾਨ ਪੈਰਾਂ ਦੀ ਸੋਜ ਵੀ ਮਾਲਸ਼ ਕਰਨ ਨਾਲ ਘੱਟ ਜਾਂਦੀ ਹੈ।