expiry date written sweets boxes october: ਲੁਧਿਆਣਾ,(ਤਰਸੇਮ ਭਾਰਦਵਾਜ)- ਫੂਡ ਸੇਫਟੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ 1 ਅਕਤੂਬਰ ਤੋਂ ਮਠਿਆਈਆਂ ਦੀ ਮਿਆਦ ਪੁੱਗਣ ਦੀ ਤਾਰੀਖ ਪ੍ਰਦਰਸ਼ਤ ਕਰਨ ਲਈ ਫਰਵਰੀ 2020 ਦੇ ਕਾਨੂੰਨ ਦਾ ਆਦੇਸ਼ ਦਿੱਤਾ ਹੈ। ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਲਾਗੂ ਹੋਣ ਵਾਲਾ ਇਹ ਨਿਯਮ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ।ਐਫਐਸਐਸਏਆਈ ਦੁਆਰਾ ਇਸ ਸਾਲ 24 ਫਰਵਰੀ ਨੂੰ ਮਿਠਾਈਆਂ ਦੀ ਮਿਆਦ ਪੁੱਗਣ ਦੀ ਮਿਤੀ ਨੂੰ ਡੱਬੇ ਜਾਂ ਟ੍ਰੇਅ ‘ਤੇ ਲਿਖਣਾ ਲਾਜ਼ਮੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸੀ।
ਪਰ ਮਾਰਚ ‘ਚ ਕੋਰੋਨਾ ਮਹਾਂਮਾਰੀ ਦੇ ਆਗਮਨ ਕਾਰਨ ਅਤੇ ਲਾਕਡਾਊਨ ਦੇ ਚੱਲਦਿਆਂ ਦੁਕਾਨਦਾਰਾਂ ਨੂੰ 1 ਜੂਨ ਦੀ ਬਜਾਏ 1 ਅਗਸਤ ਤੱਕ ਇਸ ਨਿਯਮ ਨੂੰ ਲਾਗੂ ਕਰਨ ਦੀ ਛੋਟ ਦਿੱਤੀ ਗਈ ਸੀ।ਪਰ ਕੋਰੋਨਾ ਵਧਣ ਦੇ ਕਾਰਨ ਇਸ ਨਿਯਮ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ।ਜਿਸ ਨੂੰ ਹੁਣ 1 ਅਕਤੂਬਰ ਤੋਂ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਇਸ ਆਦੇਸ਼ ਮੁਤਾਬਕ ਫੂਡ ਸੇਫਟੀ ਐਂਡ ਸਟੈਂਡਰਡ (ਪੈਕੇਜਿੰਗ-ਲੇਬਲਿੰਗ) 2011 ਦੇ ਕਾਨੂੰਨਾਂ ਨੂੰ ਹੁਣ ਮੰਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।ਇਸ ਮੁਤਾਬਕ ਪ੍ਰੀ-ਪੈਕਡ ਮਿਠਾਈਆਂ ਦੇ ਡੱਬਿਆਂ ‘ਤੇ ਐਕਸਪਾਇਰ ਹੋਣ ਜਾਂ ਬੈਸਟ ਬਿਫੋਰ ਦੀ ਮਿਤੀ ਲਿਖਣਾ ਲਾਜ਼ਮੀ ਹੋਵੇਗਾ।ਐੱਫ.ਐੱਸ.ਐੱਸ.ਆਈ. ਵਲੋਂ ਇਹ ਆਦੇਸ਼ ਮਿਠਾਈਆਂ ‘ਚ ਡੀਲ ਕੰਮ ਕਰ ਰਹੇ ਸਾਰੇ ਦੁਕਾਨਦਾਰਾਂ ਅਤੇ ਫੂਡ ਬਿਜ਼ਨੈੱਸ ਆਪਰੇਟਰਸ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।