ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਨਗਰ ਨਿਗਮ ਨੂੰ ਸਵੱਛ ਬਣਾਉਣ ਲਈ ਅੱਜ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਦੱਸਣਯੋਗ ਹੈ ਕਿ ਪਿਛਲੇ 4 ਸਾਲਾਂ ਤੋਂ ਜਗਰਾਓਂ ਪੁਲ ਜਿਸ ਦਾ ਨਿਰਮਾਣ ਅਧੂਰਾ ਪਿਆ ਸੀ ਹੁਣ ਉਹ ਪੂਰਾ ਹੋ ਚੁੱਕਾ ਹੈ ਅਤੇ ਅਧਿਕਾਰੀਆਂ ਮੁਤਾਬਕ ਕਾਰਪੋਰੇਸ਼ਨ ਦਾ ਕੰਮ ਵੀ ਜਲਦ ਹੀ ਪੂਰਾ ਹੋ ਜਾਵੇਗਾ।ਸ.ਬਲਕਾਰ ਸਿੰਘ ਸਿੱਧੁੂ ਦੇ ਕਾਰਜ ਕਰਮਾਂ ਸਦਕਾ ਜ਼ਿਲਾ ਲੁਧਿਆਣਾ ਦੇ ਨਗਰ ਨਿਗਮ ਨੂੰ ਸਵੱਛ ਸਰਵੇਖਣ ਰਾਹੀਂ ਨੰਬਰ ਇੱਕ ਬਣਾਉਣ ਦੀ ਮੁਹਿੰਮ ਚਾਲੂ ਕੀਤੀ ਗਈ ਹੈ ਤਾਂ ਜੋ ਨਗਰ ਨਿਗਮ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ।ਅਧਿਕਾਰੀਆਂ ਨੇ ਕਿਹਾ ਕਿ ਅੱਜ ਦੀ ਪ੍ਰੈੱਸ ਕਾਨਫਰੰਸ ਜਨਤਾ ਤੋਂ ਰਾਇ ਲੈਣ ਲਈ ਬਣਾਈ ਗਈ ਤਾਂ ਜੋ ਲੁਧਿਆਣਾ ਨੂੰ ਨੰਬਰ 1 ਸਾਫ-ਸੁਥਰਾ ਬਣਾਇਆ ਜਾ ਸਕੇ।ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਸੂਬੇ ਬਣ ਸਕਦੇ
ਹਨ ਤਾਂ ਪੰਜਾਬ ਕਿਉਂ ਨਹੀਂ।ਲੁਧਿਆਣਾ ਕਮਿਸ਼ਨਰ ਸੱਭਰਵਾਲ ਸਦਕਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਸਾਫ ਸੁਥਰਾ ਬਣ ਸਕਦਾ ਹੈ।ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਸਾਥ ਨਾਲ ਹੀ ਇਹ ਸੰਭਵ ਹੋ ਸਕਦਾ ਹੈ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ।ਜਿਸ ਸਦਕਾ ਲੁਧਿਆਣਾ ਦੇਸ਼ ‘ਚ ਨੰਬਰ ਇੱਕ ‘ਤੇ ਆ ਸਕੇ ਤਾਂ ਜੋ ਸਾਡੇ ਲਈ ਮਾਨ ਵਾਲੀ ਗੱਲ ਹੋਵੇ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਅਤੇ ਰੇਲਵੇ ਦਾ ਕੰਮ ਨਿਰਮਾਣ ਕਾਰਜ ਪੂਰਨ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਇਸਦਾ ਕੋਈ ਉਦਘਾਟਨ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਪੰਜਾਬ ਦੇ ਸੀ.ਐੱਮ.ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਲੋਕਲ ਬਾਡੀਜ਼ ਦਾ ਸ਼ੁਕਰੀਆ ਅਤੇ ਤੁਰੰਤ 24 ਕਰੋੜ ਦੀ ਜ਼ਮੀਨ ਰੇਲਵੇ ਨੂੰ ਦੇਣ ਵਾਲਿਆ ਦਾ ਸ਼ੁਕਰਗੁਜ਼ਾਰ ਕੀਤਾ।ਸਭ ਤੋਂ ਵੱਧ ਧੰਨਵਾਦੀ ਮੈਨੂੰ ਕਾਰਪੋਰੇਸ਼ਨ, ਮੰਤਰੀ ਆਸ਼ੂ ਭੂਸ਼ਣ, ਰਵਨੀਤ ਬਿੱਟੂ, ਐੱਨ.ਜੀ.ਓ., ਕਾਰਪੋਰੇਸ਼ਨ ਦੇ ਕਮਿਸ਼ਨਰ ਅਤੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਮੁਸ਼ਕਿਲਾਂ ਦਾ ਸਾਹਮਣੇ ਕਰਦੇ ਹੋਏ ਸਾਡੇ ਸਾਥ ਦਿੱਤਾ।ਇਲਾਕੇ ਦੇ ਕੌਂਸਲਰ ਦਾ ਸਭ ਤੋਂ ਵੱਧ ਸ਼ੁਕਰਗੁਜ਼ਾਰ ਹਾਂ।ਰੇਲਵੇ ਦਾ ਕੰਮ ਨੇਪਰੇ ਚੜ੍ਹਨ ‘ਤੇ ਉਨ੍ਹਾਂ ਨੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ।