Shashi Tharoor told Sanju Samson: ਆਈਪੀਐਲ 2020 ਦਾ 9 ਵਾਂ ਮੈਚ ਕ੍ਰਿਕਟ ਪ੍ਰਸ਼ੰਸਕਾਂ ਨੂੰ ਹਮੇਸ਼ਾ ਲਈ ਯਾਦ ਰਹੇਗਾ। ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਚਾਰ ਵਿਕਟਾਂ ਨਾਲ ਹਰਾਇਆ ਹੈ। ਹਾਲਾਂਕਿ ਇਸ ਜਿੱਤ ਦੇ ਬਹੁਤ ਸਾਰੇ ਹੀਰੋ ਹਨ, ਪਰ ਸਭ ਤੋਂ ਜ਼ਿਆਦਾ ਪ੍ਰਸ਼ੰਸਾ ਸੰਜੂ ਸੈਮਸਨ ਦੀ ਹੋ ਰਹੀ ਹੈ। ਸੈਮਸਨ ਨੇ ਰਾਜਸਥਾਨ ਲਈ ਲਗਾਤਾਰ ਦੂਜੀ ਸਰਬੋਤਮ ਪਾਰੀ ਖੇਡੀ ਹੈ, ਜਿਸ ਕਾਰਨ ਟੀਮ ਨੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਹਰ ਪਾਸੇ ਉਸ ਦੀ ਪ੍ਰਸ਼ੰਸਾ ਹੋ ਰਹੀ ਹੈ। ਇਸ ਦੇ ਨਾਲ ਹੀ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਸੈਮਸਨ ਦੀ ਪ੍ਰਸ਼ੰਸਾ ਦੇ ਪੁਲ ਬੰਨ੍ਹੇ ਹਨ। ਦਰਅਸਲ, ਗੰਭੀਰ ਨੇ ਟਵਿੱਟਰ ‘ਤੇ ਲਿਖਿਆ, ਸੰਜੂ ਸੈਮਸਨ ਨੂੰ ਕਿਸੇ ਵਰਗਾ ਬਣਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਹੋਵੇਗੀ। ਉਹ ਭਾਰਤੀ ਕ੍ਰਿਕਟ ਦਾ ‘ਸੰਜੂ ਸੈਮਸਨ’ ਹੋਵੇਗਾ। ਇਸ ਤੋਂ ਪਹਿਲਾਂ, ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਸੰਜੂ ਸੈਮਸਨ ਭਾਰਤ ਦੇ ਅਗਲੇ ਮਹਿੰਦਰ ਸਿੰਘ ਧੋਨੀ ਹੋਣਗੇ।
ਦੱਸ ਦੇਈਏ ਕਿ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਸੰਜੂ ਸੈਮਸਨ ਨੇ ਅਤਿਸ਼ੀ ਪਾਰੀ ਖੇਡਦਿਆਂ ਸਿਰਫ 42 ਗੇਂਦਾਂ ਵਿੱਚ 85 ਦੌੜਾਂ ਬਣਾਈਆਂ ਸਨ। ਇਸ ਪਾਰੀ ਦੌਰਾਨ ਸੰਜੂ ਨੇ ਚਾਰ ਚੌਕੇ ਅਤੇ ਸੱਤ ਛੱਕੇ ਲਗਾਏ ਸਨ। ਸੈਮਸਨ ਨੇ 202.38 ਦੀ ਸਟਰਾਈਕ ਰੇਟ ਨਾਲ ਸਕੋਰ ਬਣਾਏ ਹਨ। ਉਸ ਦੀ ਪਾਰੀ ਦੀ ਬਦੌਲਤ ਰਾਜਸਥਾਨ 223 ਦੌੜਾ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਵਿੱਚ ਕਾਮਯਾਬ ਰਿਹਾ।