kejriwal reaction on hathras gangrape : ਯੂ.ਪੀ. ਦੇ ਹਾਥਰਸ ਦੀ ਰਹਿਣ ਵਾਲੀ ਇੱਕ ਔਰਤ ਨਾਲ ਬੀਤੇ ਦਿਨੀਂ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ।ਮੰਗਲਵਾਰ ਨੂੰ ਉਕਲ ਔਰਤ ਨੇ ਦਿੱਲੀ ਦੇ ਸਫਦਰਗੰਜ ਹਸਪਤਾਲ ‘ਚ ਦਮ ਤੋੜ ਦਿੱਤਾ।ਜਿਸ ਦੇ ਮੱਦੇਨਜ਼ਰ ਦੇਸ਼ ਭਰ ‘ਚ ਇਸ ਘਿਨੌਣੀ ਘਟਨਾ ਨੂੰ ਲੈ ਕੇ ਗੁੱਸਾ ਅਤੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।ਇਸ ਘਟਨਾ ‘ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਹਾਥਰਸ ਦੀ ਇਸ ਪੀੜਤਾ ਦੀ ਮੌਤ ਪੂਰੇ ਸਮਾਜ, ਦੇਸ਼ ਅਤੇ ਸਾਰੀਆਂ ਸਰਕਾਰਾਂ ਲਈ ਸ਼ਰਮ ਵਾਲੀ ਗੱਲ ਹੈ।ਬੜੀ ਦੁਖ ਦੀ ਗੱਲ ਹੈ ਕਿ ਇੰਨੀ ਬੇਟੀਆਂ ਨਾਲ ਦੁਸ਼ਕਰਮ ਹੋ ਰਹੇ ਹਨ ਅਤੇ ਅਸੀਂ ਆਪਣੀਆਂ ਬੇਟੀਆਂ
ਨੂੰ ਸੁਰੱਖਿਆ ਨਹੀਂ ਦੇ ਪਾ ਰਹੇ।ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।ਆਮ ਆਦਮੀ ਪਾਰਟੀ ਦੇ ਹੀ ਆਗੂ ਸੌਰਭ ਭਾਰਦਵਾਜ ਨੇ ਵੀ ਇਸ ਘਟਨਾ ‘ਤੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ।ਸੌਰਭ ਨੇ ਲਿਖਿਆ ਕਿ ਕੀ ਅਸੀਂ ਸੋਚ ਸਕਦੇ ਹਾਂ ਉੱਤਰ ਪ੍ਰਦੇਸ਼ ‘ਚ ਕਈ ਮਾਮਲੇ ਸਾਹਮਣੇ ਆਏ ਆ ਰਹੇ ਹਨ ਜਿਥੇ ਲੜਕੀਆਂ ਦਾ ਬਲਾਤਕਾਰ ਕਰਕੇ, ਉਨ੍ਹਾਂ ਦੀ ਜੀਭ ਕੱਟ ਜਾਂਦੀ ਹੈ, ਅੱਖਾਂ ਕੱਢ ਦਿੱਤੀਆਂ ਜਾਂਦੀਆਂ ਹਨ।ਹਾਥਰਸ ਦੀ ਇਸ ਪੀੜਿਤਾ ਦੀ ਮੌਤ ਪੂਰੇ ਸਮਾਜ,ਦੇਸ਼ ਅਤੇ ਸਾਰੀਆਂ ਸਰਕਾਰਾਂ ਲਈ ਸ਼ਰਮਨਾਕ ਗੱਲ ਹੈ।ਦੁੱਖ ਦੀ ਗੱਲ ਹੈ ਕਿ ਰੋਜ਼ਾਨਾ ਇੰਨੀਆਂ ਸਾਰੀਆਂ ਬੇਟੀਆਂ ਨਾਲ ਦੁਸ਼ਕਰਮ ਹੋ ਰਹੇ ਹਨ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਹੈ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਸੁਰੱਖਿਆ ਨਹੀਂ ਦੇ ਪਾ ਰਹੇ।ਉਕਤ ਦਰਿੰਦਿਆਂ ਨੂੰ ਕੋਈ ਫਾਂਸੀ ਤੋਂ ਵੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ।ਦੱਸਣਯੋਗ ਹੈ ਕਿ ਉੱਤਰ-ਪ੍ਰਦੇਸ਼ ਦੇ ਹਾਥਰਸ ‘ਚ ਗੈਂਗਰੇਪ ਪੀੜਿਤਾ ਦਲਿਤ ਔਰਤ ਦੀ ਦਿੱਲੀ ਦੇ ਸਫਦਰਗੰਜ ਹਸਪਤਾਲ ‘ਚ ਮੌਤ ਹੋ ਗਈ ਹੈ।ਚੰਦਪਾ ਥਾਣਾ ਖੇਤਰ ਦੀ ਰਹਿਣ ਵਾਲੀ ਦਲਿਤ ਔਰਤ ਨਾਲ 14 ਸਤੰਬਰ ਨੂੰ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਸੀ।