Periods Pain home remedies: ਬਹੁਤ ਸਾਰੀਆਂ ਔਰਤਾਂ ਨੂੰ ਪੀਰੀਅਡਜ਼ ਦੌਰਾਨ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਪਿੱਛੇ ਮੁੱਖ ਕਾਰਨ ਸਰੀਰ ਵਿੱਚ ਖੂਨ ਦੀ ਕਮੀ, ਹਾਰਮੋਨਸ ਵਿੱਚ ਸੰਤੁਲਨ ਦੀ ਕਮੀ, ਕਮਜ਼ੋਰੀ ਆਦਿ ਹਨ। ਅਜਿਹੇ ‘ਚ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ। ਵੈਸੇ ਤਾਂ ਬਹੁਤ ਸਾਰੀਆਂ ਔਰਤਾਂ ਇਸ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਲੈਂਦੀਆਂ ਹਨ। ਪਰ ਇਸ ਤਰ੍ਹਾਂ ਦਵਾਈਆਂ ਦੇ ਸੇਵਨ ਨਾਲ ਸਰੀਰ ‘ਚ ਸਾਈਡ ਇਫੈਕਟਸ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਦੀ ਬਜਾਏ ਤੁਸੀਂ ਕੁਝ ਘਰੇਲੂ ਚੀਜ਼ਾਂ ਦਾ ਸੇਵਨ ਕਰਕੇ ਇਸ ਤੋਂ ਰਾਹਤ ਪਾ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਤੁਸੀਂ ਜਲਦੀ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਨਾਰੀਅਲ: ਅਕਸਰ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਪੀਰੀਅਡਜ਼ ਦੇ ਦਿਨਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਗਰਮ ਚੀਜ਼ਾਂ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਅਜਿਹੇ ‘ਚ ਨਾਰੀਅਲ ਦਾ ਸੇਵਨ ਸਭ ਤੋਂ ਵਧੀਆ ਆਪਸ਼ਨ ਹੈ। ਜੇ ਤੁਹਾਨੂੰ ਪੀਰੀਅਡਜ ਦੇ ਦੌਰਾਨ ਅਸਹਿ ਦਰਦ ਹੁੰਦਾ ਹੈ ਤਾਂ ਇਸ ਤੋਂ ਰਾਹਤ ਪਾਉਣ ਲਈ ਸੁੱਕਾ ਨਾਰੀਅਲ ਖਾਣ ਨਾਲ ਜਲਦੀ ਰਾਹਤ ਮਿਲਦੀ ਹੈ।
ਗੁੜ: ਸਰੀਰ ਵਿਚ ਖੂਨ ਦੀ ਕਮੀ ਕਰਕੇ ਵੀ ਦਰਦ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਗੁੜ ਦਾ ਸੇਵਨ ਕਰਨਾ ਲਾਭਕਾਰੀ ਹੈ। ਆਇਰਨ ਦਾ ਮੁੱਖ ਸਰੋਤ ਹੋਣ ਕਰਕੇ ਇਸ ਦਾ ਸੇਵਨ ਦਰਦ ਤੋਂ ਰਾਹਤ ਪਾਉਣ ਦੇ ਨਾਲ-ਨਾਲ ਸਰੀਰ ਵਿਚ ਖੂਨ ਦੀ ਮਾਤਰਾ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ।
ਅਜਵਾਇਣ ਦਾ ਕਾੜਾ: ਅਜਵਾਇਣ ਦਾ ਕਾੜਾ ਬਣਾ ਕੇ ਪੀਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨੂੰ ਬਣਾਉਣ ਲਈ ਇਕ ਪੈਨ ਵਿਚ 1+ 1/2 ਗਲਾਸ ਪਾਣੀ ਨੂੰ ਉਬਾਲੋ। ਉਬਾਲਣ ਤੋਂ ਬਾਅਦ ਪਾਣੀ ਵਿਚ 2-3 ਚਮਚ ਅਜਵਾਇਣ ਅਤੇ ਸੁਆਦਨੁਸਾਰ ਗੁੜ ਪਾ ਕੇ 7-8 ਉਬਾਲ ਆਉਣ ਦਿਓ। ਕਾੜਾ ਤਿਆਰ ਹੋਣ ਤੋਂ ਬਾਅਦ ਇਸ ਨੂੰ ਛਾਣ ਕੇ ਗਰਮਾ-ਗਰਮ ਪੀਓ। ਤੁਸੀਂ ਇਸ ਨੂੰ ਦਿਨ ਵਿਚ 1-2 ਵਾਰ ਪੀ ਸਕਦੇ ਹੋ। ਇਸ ਨਾਲ ਪੀਰੀਅਡ ਦਰਦ ਤੋਂ ਰਾਹਤ ਮਿਲਣ ਦੇ ਨਾਲ ਬਲੱਡ ਫਲੋ ਨੂੰ ਸੰਤੁਲਨ ਵਿੱਚ ਰੱਖਣ ਅਤੇ ਖੂਨ ਨੂੰ ਸਾਫ ਕਰਨ ਵਿੱਚ ਸਹਾਇਤਾ ਕਰੇਗਾ।
ਹਿੰਗ: ਹਿੰਗ ਦਾ ਸੇਵਨ ਕਰਨਾ ਵੀ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦਾ ਹੈ। ਦਰਅਸਲ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਪੇਟ ਦੀ ਗੈਸ, ਐਸਿਡਿਟੀ ਆਦਿ ਦੀ ਸਮੱਸਿਆ ਹੁੰਦੀ ਹੈ। ਇਸ ਦੇ ਕਾਰਨ ਬਹੁਤ ਸਾਰੀਆਂ ਔਰਤਾਂ ਪੇਟ ਦੇ ਦਰਦ ਨੂੰ ਐਸਿਡਿਟੀ ਨਹੀਂ ਬਲਕਿ ਪੀਰੀਅਡ ਦਰਦ ਮੰਨਦੀਆਂ ਹਨ। ਅਜਿਹੇ ‘ਚ ਇੱਕ ਚੁਟਕੀ ਹਿੰਗ ਨੂੰ ਪਾਣੀ ਦੇ ਨਾਲ ਪੀਣ ਨਾਲ ਇਸ ਤੋਂ ਛੁਟਕਾਰਾ ਮਿਲਦਾ ਹੈ।
ਡਾਇਟ ਦਾ ਧਿਆਨ ਰੱਖੋ: ਪੀਰੀਅਡਜ਼ ਦੌਰਾਨ ਤਲੀਆਂ, ਮਸਾਲੇਦਾਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਡਾਇਟ ਵਿਚ ਹਰੀਆਂ ਸਬਜ਼ੀਆਂ, ਗ੍ਰੀਨ ਅਤੇ ਹਰਬਲ ਟੀ, ਚਿਆਂ ਸੀਡਜ਼, ਸੁੱਕੇ ਮੇਵੇ ਅਤੇ ਨਾਲ ਹੀ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ‘ਚ ਆਇਰਨ, ਫੋਲਿਕ ਐਸਿਡ, ਫਾਈਬਰ, ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟਰੀਆ ਗੁਣ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਨ੍ਹਾਂ ਚੀਜ਼ਾਂ ਦਾ ਸੇਵਨ ਪੀਰੀਅਡ ਦਰਦ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਕੁੜੀਆਂ ਇਸ ਸਮੇਂ ਦੌਰਾਨ ਆਰਾਮ ਕਰਨਾ ਸਹੀ ਸਮਝਦੀਆਂ ਹਨ। ਪਰ ਫਿਰ ਵੀ ਇਨ੍ਹਾਂ ਦਿਨਾਂ ‘ਚ ਯੋਗਾ, ਮੈਡੀਟੇਸ਼ਨ ਜਾਂ ਸੈਰ ਕਰਨੀ ਚਾਹੀਦੀ ਹੈ।