donald trump coronavirus positive: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਕੋਰੋਨਾ ਪੌਜੇਟਿਵ ਪਾਏ ਗਏ ਹਨ। ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਟਰੰਪ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਟਰੰਪ ਨੇ ਇੱਕ ਟਵੀਟ ਵਿੱਚ ਲਿਖਿਆ, “ਅੱਜ ਰਾਤ ਮੇਰੀ ਅਤੇ ਮੇਲਾਨੀਆ ਦੀ ਜਾਂਚ ਰਿਪੋਰਟ ਸਕਾਰਾਤਮਕ ਆਈ ਹੈ। ਅਸੀਂ ਜਲਦੀ ਹੀ ਆਪਣੀ ਏਕਾਂਤਵਾਸ ਅਤੇ ਰਿਕਵਰੀ ਪ੍ਰਕਿਰਿਆ ਸ਼ੁਰੂ ਕਰਾਂਗੇ।” ਵ੍ਹਾਈਟ ਹਾਊਸ ਦੇ ਇੱਕ ਡਾਕਟਰ ਨੇ ਕਿਹਾ, “ਟਰੰਪ ਅਤੇ ਉਨ੍ਹਾਂ ਦੀ ਪਤਨੀ ਵ੍ਹਾਈਟ ਦੇ ਅੰਦਰ ਹੀ ਏਕਾਂਤਵਾਸ ਰਹਿਣਗੇ।” ਟਰੰਪ ਨੂੰ ਅਜਿਹੇ ਸਮੇਂ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ ਜਦੋਂ ਉਨ੍ਹਾਂ ਦੀ ਚੋਣ ਮੁਹਿੰਮ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਦੁਬਾਰਾ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਸ਼ਾਮਿਲ ਟਰੰਪ ਅਤੇ ਉਸ ਦੇ ਵਿਰੋਧੀ ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਵਿਚਕਾਰ ਹਾਲ ਹੀ ਵਿੱਚ ਪਹਿਲੀ ਬਹਿਸ ਹੋਈ ਸੀ।
ਨਜ਼ਦੀਕੀ ਸਲਾਹਕਾਰ ਹੋਪ ਹਿਕਸ ਦੇ ਕੋਰੋਨਾ ਸਕਾਰਾਤਮਕ ਪਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਦੇ ਵੀ ਕੋਰੋਨਾ ਸਕਾਰਾਤਮਕ ਹੋਣ ਦੀ ਉਮੀਦ ਕੀਤੀ ਗਈ ਸੀ। ਹੋਪ ਦੇ ਸਕਾਰਾਤਮਕ ਆਉਣ ਦੇ ਬਾਅਦ, ਟਰੰਪ ਜੋੜੇ ਨੇ ਵੀਰਵਾਰ ਦੇਰ ਰਾਤ ਨੂੰ ਇਹ ਟੈਸਟ ਕਰਵਾ ਲਿਆ ਸੀ। ਟਰੰਪ ਨੇ ਵੀਰਵਾਰ ਨੂੰ ਦੇਰ ਰਾਤ ਕਿਹਾ ਕਿ ਉਹ ਕੁਆਰੰਟੀਨ ਜਾਣਗੇ, ਕਿਉਂਕਿ ਉਨ੍ਹਾਂ ਦੀ ਇੱਕ ਸਲਾਹਕਾਰ ਸਕਾਰਾਤਮਕ ਪਾਈ ਗਈ ਹੈ। ਹੋਪ ਇਨ੍ਹਾਂ ਦਿਨਾਂ ਵਿੱਚ ਟਰੰਪ ਦੀ ਚੋਣ ਮੁਹਿੰਮ ‘ਚ ਮੁੱਖ ਭੂਮਿਕਾ ਨਿਭਾ ਰਹੀ ਸੀ। ਪਿੱਛਲੇ ਕੁੱਝ ਹਫ਼ਤਿਆਂ ਤੋਂ, ਹੋਪ ਏਅਰ ਫੋਰਸ ਵਨ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ ਵੀ ਉਡਾਣ ਭਰ ਰਹੀ ਸੀ। ਇਸ ਲਈ, ਕੋਵਿਡ ਟੈਸਟ ਦੇ ਨਤੀਜੇ ਸਾਹਮਣੇ ਆਉਣ ਤੋਂ ਪਹਿਲਾਂ ਟਰੰਪ ਅਤੇ ਮੇਲਾਨੀਆ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਸੀ।